
ਲੋਕ ਸਭਾ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਨੇ ਭੀੜ ਵਲੋਂ ਕੁੱਟ ਕੁੱਟ ਕੇ ਮਾਰ ਦੇਣ ਦੇ ਮੁੱਦੇ 'ਤੇ ਕਿਹਾ ਕਿ ਸੱਭ ਤੋਂ ਪਹਿਲੇ ਜ਼ੁਲਮ ਦੀ ਸ਼ੁਰੂਆਤ ਪਰਵਾਰ
ਨਵੀਂ ਦਿੱਲੀ, 31 ਜੁਲਾਈ : ਲੋਕ ਸਭਾ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਨੇ ਭੀੜ ਵਲੋਂ ਕੁੱਟ ਕੁੱਟ ਕੇ ਮਾਰ ਦੇਣ ਦੇ ਮੁੱਦੇ 'ਤੇ ਕਿਹਾ ਕਿ ਸੱਭ ਤੋਂ ਪਹਿਲੇ ਜ਼ੁਲਮ ਦੀ ਸ਼ੁਰੂਆਤ ਪਰਵਾਰ ਤੋਂ ਹੁੰਦੀ ਹੈ ਅਤੇ ਮਹਿਲਾਵਾਂ 'ਤੇ ਦਬਾਅ ਪਾਇਆ ਜਾਂਦਾ ਹੈ ਤੇ ਪਤਨੀਆਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਬਰਾਬਰੀ ਕਾਇਮ ਕਰਨ ਲਈ ਸੱਭ ਤੋਂ ਪਹਿਲਾਂ ਪਰਵਾਰ ਵਿਚ ਬਰਾਬਰੀ ਕਾਇਮ ਕਰਨੀ ਹੋਵੇਗੀ ਅਤੇ ਇਸ ਮਕਸਦ ਲਈ ਪਤਨੀਆਂ 'ਤੇ ਜ਼ੁਲਮ ਕਰਨਾ ਬੰਦ ਕਰਨ ਦੀ ਸਹੁੰ ਚੁਕਣੀ ਹੋਵੇਗੀ।
ਮੁਲਾਇਮ ਸਿੰਘ ਨੇ ਕਿਹਾ, ''ਤੁਹਾਡੇ ਵਿਚੋਂ ਕੌਣ-ਕੌਣ ਅਪਣੀ ਪਤਨੀ 'ਤੇ ਦਬਾਅ ਪਾਉਂਦਾ ਹੈ, ਅਪਣੇ ਹੱਥ ਖੜੇ ਕਰੋ।'' ਜਦੋਂ ਕਿਸੇ ਨੇ ਹੱਥ ਖੜਾ ਨਾ ਕੀਤਾ ਤਾਂ ਮੁਲਾਇਮ ਸਿੰਘ ਨੇ ਕਿਹਾ, ''ਵੇਖ ਲਵੋ ਜਦੋਂ ਸੰਸਦ ਵਿਚ ਇਹ ਹਾਲ ਹੈ ਤਾਂ ਦੇਸ਼ ਵਿਚ ਕੀ ਹਾਲ ਹੋਵੇਗਾ?''