ਛੋਟੀ ਜਿਹੀ ਬੱਚੀ ਨੇ ਆਨਾ-ਆਨਾ ਜੋੜ ਕੇ ਪੈਸੇ ਕੀਤੇ ਲੋਕਾਂ ਦੇ ਨਾਮ, ਤੁਸੀਂ ਵੀ ਇੰਝ ਕਰੋ ਮਦਦ  
Published : Apr 1, 2020, 6:26 pm IST
Updated : Apr 1, 2020, 6:26 pm IST
SHARE ARTICLE
A 6 year old girl reached police station help poor break piggy bank betul
A 6 year old girl reached police station help poor break piggy bank betul

ਬਿਨਾਂ ਕੋਈ ਪ੍ਰਚਾਰ ਅਤੇ ਸ਼ੋਰ ਸ਼ਰਾਬੇ ਦੇ ਉਸ ਨੇ ਮਾਂ ਨੂੰ ਅਪਣੀ...

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਇਸ ਯੁੱਗ ਵਿਚ ਹਰ ਕੋਈ ਮਦਦ ਲਈ ਅੱਗੇ ਆਉਣਾ ਚਾਹੁੰਦਾ ਹੈ। ਵਿਅਕਤੀ ਦੀ ਸਮਰੱਥਾ ਅਤੇ ਸਥਿਤੀ ਦੇ ਅਨੁਸਾਰ ਹੱਥ ਮਦਦ ਲਈ ਅੱਗੇ ਵੱਧ ਰਹੇ ਹਨ। ਇਸ ਦੇ ਚਲਦੇ ਮੱਧ ਪ੍ਰਦੇਸ਼ ਦੇ ਬੈਤੂਲ ਵਿੱਚ ਇੱਕ 6-ਸਾਲਾ ਛੋਟੀ ਬੱਚੀ ਪਿਹੂ ਦਾ ਹੱਥ ਉਨ੍ਹਾਂ ਮਾਸੂਮਾਂ ਲਈ ਅੱਗੇ ਵਧਿਆ ਹੈ ਜਿਨ੍ਹਾਂ ਨੂੰ ਬਿਸਕੁਟ ਅਤੇ ਦੁੱਧ ਦੀ ਜ਼ਰੂਰਤ ਹੈ।

PhotoPhoto

6 ਸਾਲਾ ਪਿਹੂ ਆਪਣੀ 12 ਸਾਲਾ ਮਾਸੀ ਮਾਹੀ ਨੂੰ ਇਕ ਹਜ਼ਾਰ ਰੁਪਏ ਲੈ ਕੇ ਬੈਤੂਲ ਦੇ ਮੁਲਤਈ ਥਾਣੇ ਪਹੁੰਚਿਆ। ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਿੰਦੇ ਹੋਏ ਪਿਹੂ ਨੇ ਗਰੀਬ ਬੱਚਿਆਂ ਲਈ ਇਸ ਰਕਮ ਨੂੰ ਦੁੱਧ, ਬਿਸਕੁਟ ਅਤੇ ਮਾਸਕ ਲਈ ਵਰਤਣ ਦੀ ਬੇਨਤੀ ਕੀਤੀ। ਪੀਹੂ ਨੇ ਇਹ ਰਕਮ ਆਪਣੇ ਗੁਲਕ ਵਿਚ ਜਮ੍ਹਾਂ ਕੀਤੀ ਸੀ, ਜਿਸ ਨੂੰ ਤੋੜ ਕੇ ਉਸ ਨੇ ਪੈਸੇ ਥਾਣੇ ਵਿਚ ਲਿਆਂਦੇ ਅਤੇ ਇਸ ਨੂੰ ਪੁਲਿਸ ਵਾਲਿਆਂ ਦੇ ਹਵਾਲੇ ਕਰ ਦਿੱਤਾ।

PhotoPhoto

ਤੁਹਾਨੂੰ ਦੱਸ ਦੇਈਏ ਕਿ ਪਿਹੂ ਪਹਿਲੀ ਜਮਾਤ ਦਾ ਵਿਦਿਆਰਥਣ ਹੈ। ਉਸ ਦੇ ਪਿਤਾ ਕ੍ਰਿਸ਼ਨ ਮਾਹੌਰ ਮੁਲਤਈ ਦੇ ਵਿਵੇਕਾਨੰਦ ਵਾਰਡ ਵਿੱਚ ਰਹਿੰਦੇ ਹਨ। ਉਹ ਗੋਲਗੱਪੇ ਵੇਚਣ ਦਾ ਕੰਮ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪੀਹੂ ਜੋ ਟੈਲੀਵਿਜ਼ਨ 'ਤੇ ਲੋਕਾਂ ਨੂੰ ਇਕ ਦੂਜੇ ਦੀ ਮਦਦ ਕਰਦੇ ਹੋਏ ਵੇਖ ਰਹੀ ਸੀ ਉਸ ਵਿਚ ਟੀਵੀ ਤੋਂ ਦੇਖ ਕੇ ਸਹਾਇਤਾ ਦੀ ਇਸ ਭਾਵਨਾ ਜਾਗੀ।

PhotoPhoto

ਬਿਨਾਂ ਕੋਈ ਪ੍ਰਚਾਰ ਅਤੇ ਸ਼ੋਰ ਸ਼ਰਾਬੇ ਦੇ ਉਸ ਨੇ ਮਾਂ ਨੂੰ ਅਪਣੀ ਗੱਲ ਦੱਸੀ ਅਤੇ ਗੁਲਕ ਤੋੜ ਕੇ 12 ਸਾਲ ਦੀ ਮਾਸੀ ਮਾਹੀ ਨਾਲ ਥਾਣੇ ਪਹੁੰਚ ਗਈ। ਪੀਹੂ ਨੇ ਦਸਿਆ ਕਿ ਉਹ ਘਰ ਵਿਚ ਰੋਜ਼ ਟੀਵੀ ਵਚ ਦੇਖਦੇ ਸੀ ਕਿ ਕਿਵੇਂ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਹਨ ਤਾਂ ਉਸ ਨੇ ਵੀ ਅਪਣੀ ਗੁਲਕ ਤੋੜ ਕੇ ਗਰੀਬਾਂ ਦੀ ਮਦਦ ਦਾ ਮਨ ਬਣਾਇਆ ਅਤੇ ਗੁਲਕ ਤੋੜ ਦਿੱਤੀ।

PhotoPhoto

ਪੀਹੂ ਦੇ ਪਿਤਾ ਕ੍ਰਿਸ਼ਣ ਦੀ ਮੰਨੀਏ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਬੇਟੀ ਗੁਲਕ ਤੋੜ ਕੇ ਪੈਸੇ ਦੇਣ ਥਾਣੇ ਪਹੁੰਚ ਗਈ ਹੈ। ਜਦੋਂ ਉਹ ਵਾਪਸ ਆਈ ਤਾਂ ਉਸ ਨੂੰ ਪਤਾ ਚੱਲਿਆ। ਕ੍ਰਿਸ਼ਣ ਮੁਤਾਬਕ ਉਹਨਾਂ ਨੂੰ ਅਪਣੀ ਬੇਟੀ ਤੇ ਮਾਣ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement