
ਪੰਜ ਕਿਲੋ ਵਾਲਾ ਸਿਲੰਡਰ ਵੀ 21.50 ਰੁਪਏ ਘੱਟ ਹੋਣ ਤੋਂ ਬਾਅਦ 286 ਰੁਪਏ ਦਾ ਹੋ ਗਿਆ ਹੈ।
ਨਵੀਂ ਦਿੱਲੀ- ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਹੁਣ 62 ਰੁਪਏ ਸਸਤਾ ਹੋ ਗਿਆ ਹੈ। ਅ੍ਰਪੈਲ ਵਿਚ ਉਪਭੋਗਤਾਵਾਂ ਨੂੰ ਸਿਲੰਡਰ ਦੇ ਲਈ 779 ਰੁਪਏ ਹੀ ਭਰਨੇ ਪੈਣਗੇ। ਲਗਾਤਾਰ ਦੂਸਰੇ ਮਹੀਨੇ ਸਿਲੰਡਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਕੀਤੀ ਗਈ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਆਈਓਸੀ ਦੇ ਪ੍ਰਬੰਧਕ ਅਰੁਣ ਪ੍ਰਸਾਦ ਨੇ ਦੱਸਿਆ ਕਿ ਤੇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਵਿਚ ਵੀ 96 ਰੁਪਏ ਘੱਟ ਕੀਤੇ ਹਨ। ਕਮਰਸ਼ੀਅਲ ਸਿਲੰਡਰ ਹੁਣ 1369.50 ਰੁਪਏ ਦਾ ਪਵੇਗਾ। ਪੰਜ ਕਿਲੋ ਵਾਲਾ ਸਿਲੰਡਰ ਵੀ 21.50 ਰੁਪਏ ਘੱਟ ਹੋਣ ਤੋਂ ਬਾਅਦ 286 ਰੁਪਏ ਦਾ ਹੋ ਗਿਆ ਹੈ।
Gas Cylinder
ਖਾਤੇ ਵਿਚ ਜਾਵੇਗੀ 263 ਸਬਸਿਡੀ
ਰਸੋਈ ਗੈਸ ਸਿਲੰਡਰ ਦੀ ਮਾਰਕਿਟ ਕੀਮਤ (ਗੈਰ ਸਬਸਿਡੀ ਰੇਟ) ਵਿੱਚ ਕਟੌਤੀ ਤੋਂ ਬਾਅਦ ਹੁਣ 263 ਰੁਪਏ ਖਪਤਕਾਰਾਂ ਦੇ ਖਾਤੇ ਵਿਚ ਸਬਸਿਡੀ ਵਜੋਂ ਜਾਣਗੇ। ਇਸ ਤੋਂ ਬਾਅਦ ਖਪਤਕਾਰਾਂ ਨੂੰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਲਗਭਗ 516 ਰੁਪਏ ਦੇਣੀ ਪਵੇਗੀ।
ਸਿਲੰਡਰ ਅਪ੍ਰੈਲ ਕੀਮਤ
14.2 ਕਿਲੋਗ੍ਰਾਮ 779.00
5 ਕਿਲੋ 286.50
19 ਕਿਲੋਗ੍ਰਾਮ 1369.50
Gas Cylinder
12 ਸਿਲੰਡਰਾਂ ਤੇ ਸਬਸਿਡੀ ਦਿੰਦੀ ਹੈ ਸਰਕਾਰ
ਸਰਕਾਰ ਇਕ ਸਾਲ ਵਿਚ ਹਰ ਇਕ ਘਰ ਦੇ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ਤੇ ਸਬਸਿਡੀ ਦਿੰਦੀ ਹੈ। ਜੇ ਇਸ ਤੋਂ ਜ਼ਿਆਦਾ ਸਿਲੰਡਰ ਚਾਹੀਦੇ ਹਨ ਤਾਂ ਉਹ ਬਜ਼ਾਰ ਤੋਂ ਮੁੱਲ ਖਰੀਦਣੇ ਪੈਣਗੇ। ਹਾਲਾਂਕਿ ਸਰਕਾਰ ਹਰ ਸਾਲ 12 ਸਿਲੰਡਰਾਂ 'ਤੇ ਜੋ ਸਬਸਿਡੀ ਦਿੰਦੀ ਹੈ ਉਹਨਾਂ ਦੀ ਕੀਮਤ ਵੀ ਮਹੀਨੇ ਦਰ ਮਹੀਨੇ ਬਦਲਦੀ ਰਹਿੰਦੀ ਹੈ। ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿਚ ਬਦਲਾਅ ਵਰਗੇ ਕਾਰਕ ਸਬਸਿਡੀ ਦੀ ਰਾਸ਼ੀ ਨਿਰਧਾਰਿਤ ਕਰਦੇ ਹਨ।