ਗੈਸ ਸਿਲੰਡਰ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਇਹਨਾਂ ਗਾਹਕਾਂ ਨੂੰ ਮਿਲੇਗੀ ਦੁਗਣੀ ਸਬਸਿਡੀ
Published : Feb 14, 2020, 11:37 am IST
Updated : Feb 14, 2020, 11:37 am IST
SHARE ARTICLE
Lpg gas cylinder gets expensive know how much subsidy
Lpg gas cylinder gets expensive know how much subsidy

ਕੋਲਕਾਤਾ ‘ਚ ਇਸ ਦੀ ਕੀਮਤ ‘ਚ 149 ਰੁਪਏ ਦੀ ਤੇਜ਼ੀ ਆਈ ਹੈ...

ਨਵੀਂ ਦਿੱਲੀ: ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 12 ਫਰਵਰੀ ਨੂੰ ਵਾਧਾ ਹੋਇਆ ਸੀ। ਸਿਲੰਡਰ ‘ਚ ਅੱਜ ਬੁੱਧਵਾਰ 12 ਫਰਵਰੀ ਤੋਂ ਕਰੀਬ 150 ਰੁਪਏ ਦਾ ਇਜ਼ਾਫ਼ਾ ਹੋਇਆ ਸੀ। ਦੇਸ਼ ਦੇ ਵੱਡੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਦਿੱਲੀ ‘ਚ 14 ਕਿੱਲੋ ਦੇ ਇੰਡੇਨ ਗੈਸ ਸਿਲੰਡਰ ਦੀ ਕੀਮਤ 144.50 ਰੁਪਏ ਦੀ ਤੇਜ਼ੀ ਨਾਲ 858.50 ਰੁਪਏ ਹੋ ਗਈ ਹੈ।

Gas CylinderGas Cylinder

ਕੋਲਕਾਤਾ ‘ਚ ਇਸ ਦੀ ਕੀਮਤ ‘ਚ 149 ਰੁਪਏ ਦੀ ਤੇਜ਼ੀ ਆਈ ਹੈ ਜਿਸ ਨਾਲ ਇਹ 896 ਰੁਪਏ ਦਾ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ LPG ਗੈਸ ਸਿਲੰਡਰ ਹੁਣ 145 ਰੁਪਏ ਦੀ ਤੇਜ਼ੀ ਨਾਲ 829.50 ਰੁਪਏ ‘ਚ ਮਿਲੇਗਾ। ਉੱਥੇ ਹੀ ਚੇਨਈ ਵਾਲਿਆਂ ਨੂੰ ਹੁਣ ਬਿਨਾਂ ਸਬਸਿਡੀ ਵਾਲੇ ਐੱਲਪੀਜੀ ਗੈਸ ਸਿਲੰਡਰ ਲਈ 147 ਰੁਪਏ ਜ਼ਿਆਦਾ ਦੇਣੇ ਪੈਣਗੇ। ਇੱਥੇ ਹੁਣ ਇਸ ਦਾ ਭਾਅ 881 ਰੁਪਏ ਹੋ ਗਿਆ ਹੈ।

Gass cylinderGass cylinder

ਇੰਡੀਅਨ ਆਇਲ ਨੇ 14.2 ਕਿਲੋ ਵਾਲੇ ਸਿਲੰਡਰ 144.50 ਰੁਪਏ ਅਤੇ 5 ਕਿਲੋ ਵਾਲੇ ਸਿਲੰਡਰ 52 ਰੁਪਏ ਮਹਿੰਗੇ ਕਰ ਦਿੱਤੇ ਹਨ। ਹੁਣ ਰਾਜਧਾਨੀ ਦਿੱਲੀ ਵਿਚ 14.2 ਕਿਲੋ ਵਾਲੇ ਸਿਲੰਡਰ ਦੀ ਕੀਮਤ 858.50 ਰੁਪਏ 'ਤੇ ਪਹੁੰਚ ਗਈ ਹੈ। ਕੀਮਤ ਵਿਚ ਅਚਾਨਕ ਆਈ ਤੇਜ਼ੀ ਨੂੰ ਲੈ ਕੇ ਸਰਕਾਰ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਗੈਸ ਦੀ ਕੀਮਤ ਇੰਟਰਨੈਸ਼ਨਲ ਮਾਰਕਿਟ ਦੇ ਹਿਸਾਬ ਨਾਲ ਤੈਅ ਹੁੰਦੀ ਹੈ।

Price reduces of GasPrice Gas

ਸਰਕਾਰ ਹਰ ਗੈਸ ਸਿਲੰਡਰ 'ਤੇ ਸਬਸਿਡੀ ਦਿੰਦੀ ਹੈ। ਕੀਮਤ ਵਧਣ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਹੁਣ 154 ਰੁਪਏ ਦੀ ਥਾਂ 291 ਰੁਪਏ ਸਬਸਿਡੀ ਮਿਲੇਗੀ। ਸਬਸਿਡੀ ਦੀ ਰਾਸ਼ੀ ਵਧ ਜਾਣ ਨਾਲ ਕੰਜ਼ਿਊਮਰ ਇੰਟਰਨੈਸ਼ਨਲ ਮਾਰਕਿਟ ਵਿਚ ਗੈਸ ਦੀ ਕੀਮਤ ਕੀਮਤ ਵਧਾਉਣ-ਘਟਾਉਣ ਨਾਲ ਪ੍ਰਭਾਵਿਤ ਨਹੀਂ ਹੋਵੇਗੀ। ਕੁਝ ਇਲਾਕਿਆਂ ਵਿਚ ਸਬਸਿਡੀ ਦੁੱਗਣੀ ਕਰ ਦਿੱਤੀ ਗਈ ਹੈ।

gas cylindergas cylinder

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਲੈਣ ਵਾਲਿਆਂ ਨੂੰ ਹੁਣ 175 ਰੁਪਏ ਦੀ ਥਾਂ 312 ਰੁਪਏ ਸਬਸਿਡੀ ਦੇ ਮਿਲਣਗੇ। ਕੀਮਤ ਵਿਚ ਵਾਧੇ ਦੇ ਬਾਅਦ ਦਿੱਲੀ ਵਿਚ ਹੁਣ 14 ਕਿਲੋ ਵਾਲਾ ਗੈਸ ਸਿਲੰਡਰ 858.50 ਰੁਪਏ ਵਿਚ ਮਿਲੇਗਾ। ਇਥੇ 144.50 ਰੁਪਏ ਤੱਕ ਦਾ ਕੀਮਤ ਵਿਚ ਵਾਧਾ ਕੀਤਾ ਗਿਆ ਹੈ।

gas cylendergas cylender

ਇਸ ਦੇ ਨਾਲ ਹੀ ਕੋਲਕਾਤਾ ਦੇ ਗਾਹਕਾਂ ਨੂੰ 149 ਰੁਪਏ ਜ਼ਿਆਦਾ ਚੁਕਾ ਕੇ 896 ਰੁਪਏ ਦੀ ਕੀਮਤ 'ਤੇ ਸਿਲੰਡਰ ਮਿਲੇਗਾ। ਮੁੰਬਈ ਵਿਚ 145 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ 829.50 ਰੁਪਏ ਹੋ ਗਈ ਹੈ ਅਤੇ ਚੇਨਈ ਵਿਚ 147 ਰੁਪਏ ਦੇ ਵਾਧੇ ਨਾਲ 881 ਰੁਪਏ ਤੱਕ ਕੀਮਤ ਪਹੁੰਚ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement