
ਨਸ਼ੇ 'ਚ ਧੁੱਤ ਸਵੀਡਿਸ਼ ਨਾਗਰਿਕ ਨੇ ਪੈਸੇ ਦੇਣ ਦੇ ਬਹਾਨੇ ਫੜਿਆ ਸੀ ਏਅਰ ਹੋਸਟੇਸ ਦਾ ਹੱਥ
ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਮਿਲੀ ਜ਼ਮਾਨਤ
ਮੁੰਬਈ : ਇੰਡੀਗੋ ਫਲਾਈਟ 'ਚ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮੁੰਬਈ ਪੁਲਿਸ ਨੇ ਇੱਕ ਸਵੀਡਿਸ਼ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 63 ਸਾਲਾ ਕਲੌਸ ਏਰਿਕ ਹੈਰਾਲਡ ਜੋਨਸ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਵੀਰਵਾਰ ਨੂੰ ਹੋਈ ਦੱਸੀ ਜਾ ਰਹੀ ਹੈ।
ਯਾਤਰੀ 'ਤੇ ਇਲਜ਼ਾਮ ਹੈ ਕਿ ਫਲਾਈਟ 'ਚ ਦੋਸ਼ੀ ਨੇ ਨਸ਼ੇ ਦੀ ਹਾਲਤ 'ਚ ਮਹਿਲਾ ਏਅਰ ਹੋਸਟੈੱਸ ਦਾ ਹੱਥ ਫੜ ਲਿਆ। ਉਸ ਨੇ ਇਕ ਹੋਰ ਯਾਤਰੀ ਦੀ ਵੀ ਕੁੱਟਮਾਰ ਕੀਤੀ। ਨਾਲ ਹੀ ਕਾਫੀ ਹੰਗਾਮਾ ਵੀ ਹੋਇਆ। ਇਹ ਘਟਨਾ ਬੈਂਕਾਕ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਫਲਾਈਟ 6E-1052 ਦੀ ਦੱਸੀ ਜਾ ਰਹੀ ਹੈ। ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਸਟਾਫ ਨੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਐਰਿਕ ਨੂੰ ਸ਼ੁੱਕਰਵਾਰ ਨੂੰ ਅੰਧੇਰੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ਮਿਲ ਗਈ। ਪੁਲਿਸ ਨੇ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
ਪੜ੍ਹੋ ਪੂਰੀ ਖ਼ਬਰ : 9ਵੀਂ 'ਚ ਫੇਲ੍ਹ ਹੋਣ 'ਤੇ ਵਿਦਿਆਰਥੀ ਨੇ ਭੰਨੇ ਪ੍ਰਿੰਸੀਪਲ ਦੀ ਗੱਡੀ ਦੇ ਸ਼ੀਸ਼ੇ
ਏਅਰ ਹੋਸਟੈੱਸ ਨੇ ਮੀਡੀਆ ਨਾਲ ਗਲਬਾਤ ਦੌਰਾਨ ਦੱਸਿਆ, 'ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਮੈਂ ਐਰਿਕ ਨੂੰ ਕਿਹਾ ਕਿ ਸੀ ਫੂਡ ਨਹੀਂ ਹੈ। ਮੈਂ ਉਨ੍ਹਾਂ ਨੂੰ ਚਿਕਨ ਖਾਣਾ ਪਰੋਸਿਆ। ਇਸ ਤੋਂ ਬਾਅਦ ਮੈਂ ਪੇਮੈਂਟ ਲਈ ਪੀਓਐਸ ਮਸ਼ੀਨ ਲੈ ਕੇ ਉਸ ਕੋਲ ਪਹੁੰਚੀ ਤਾਂ ਉਸ ਨੇ ਕਾਰਡ ਸਵਾਈਪ ਕਰਨ ਦੇ ਬਹਾਨੇ ਗਲਤ ਤਰੀਕੇ ਨਾਲ ਮੇਰਾ ਹੱਥ ਫੜ ਲਿਆ। ਮੈਂ ਆਪਣਾ ਹੱਥ ਪਿੱਛੇ ਕਰ ਲਿਆ ਅਤੇ ਕਾਰਡ ਦਾ ਪਿੰਨ ਦਰਜ ਕਰਨ ਲਈ ਕਿਹਾ। ਪਰ ਉਸਨੇ ਹੱਦ ਪਾਰ ਕਰ ਦਿੱਤੀ। ਉਹ ਆਪਣੀ ਸੀਟ ਤੋਂ ਉੱਠ ਕੇ ਸਾਰੇ ਯਾਤਰੀਆਂ ਦੇ ਸਾਹਮਣੇ ਦੁਰਵਿਵਹਾਰ ਕਰਨ ਲੱਗਾ। ਜਦੋਂ ਮੈਂ ਉਸ ਵਲੋਂ ਕੀਤੇ ਜਾ ਰਹੇ ਦੁਰਵਿਵਹਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਉਹ ਆਪਣੀ ਸੀਟ 'ਤੇ ਬੈਠ ਗਿਆ।
ਪੜ੍ਹੋ ਪੂਰੀ ਖ਼ਬਰ : ਹੱਥ 'ਤੇ ਸੜੇ ਦੇ ਨਿਸ਼ਾਨ ਹੋਣ ਕਾਰਨ ਫ੍ਰੈਂਕਫ਼ਿਨ ਇੰਸਟੀਚਿਊਟ ਨੇ ਲੜਕੀ ਨੂੰ ਕੋਰਸ ਤੋਂ ਕੀਤਾ ਬਾਹਰ
ਇਸ ਮਾਮਲੇ ਬਾਰੇ ਮੁਲਜ਼ਮ ਦੇ ਵਕੀਲ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ਹੈਰਾਲਡ ਜੌਨਸ ਦੇ ਹੱਥ ਕੰਬ ਰਹੇ ਸਨ, ਜਿਨ੍ਹਾਂ ਨੂੰ ਉਹ ਰੋਕ ਨਹੀਂ ਸਕਿਆ ਅਤੇ ਮਦਦ ਲਈ ਚਾਲਕ ਦਲ ਨੂੰ ਛੂਹਿਆ ਗਿਆ। ਉਹ ਭੁਗਤਾਨ ਮਸ਼ੀਨ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੇ ਚਾਲਕ ਦਲ ਦਾ ਹੱਥ ਫੜ ਲਿਆ।