9ਵੀਂ 'ਚ ਫੇਲ੍ਹ ਹੋਣ 'ਤੇ ਵਿਦਿਆਰਥੀ ਨੇ ਭੰਨੇ ਪ੍ਰਿੰਸੀਪਲ ਦੀ ਗੱਡੀ ਦੇ ਸ਼ੀਸ਼ੇ 

By : KOMALJEET

Published : Apr 1, 2023, 1:46 pm IST
Updated : Apr 1, 2023, 1:46 pm IST
SHARE ARTICLE
After failing in 9th, the student broke the windows of the principal's ca!
After failing in 9th, the student broke the windows of the principal's ca!

ਨਤੀਜਾ ਸੁਣਦੇ ਹੀ ਗੁੱਸੇ ਵਿਚ ਆਇਆ ਨੌਜਵਾਨ, ਪਾਰਕਿੰਗ ਵਿੱਚ ਖੜ੍ਹੀ ਕਾਰ 'ਤੇ ਕੀਤਾ ਹਮਲਾ 

ਫ਼ਤਿਹਾਬਾਦ : ਹਰਿਆਣਾ ਦੇ ਫ਼ਤਿਹਾਬਾਦ ਪਿੰਡ ਆਇਲਕੀ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੀ ਕਾਰ 'ਤੇ ਹਮਲਾ ਕਰ ਦਿੱਤਾ। ਨੌਜਵਾਨ ਨੇ ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਡਾਇਲ 112 ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਅਧਿਕਾਰੀ ਅਤੇ ਸਦਰ ਪੁਲਿਸ ਮੌਕੇ ’ਤੇ ਪਹੁੰਚੀ। ਇਸ ਦੇ ਨਾਲ ਹੀ ਪੰਚਾਇਤ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ।

ਪੜ੍ਹੋ ਪੂਰੀ ਖ਼ਬਰ :  ਹੱਥ 'ਤੇ ਸੜੇ ਦੇ ਨਿਸ਼ਾਨ ਹੋਣ ਕਾਰਨ ਫ੍ਰੈਂਕਫ਼ਿਨ ਇੰਸਟੀਚਿਊਟ ਨੇ ਲੜਕੀ ਨੂੰ ਕੋਰਸ ਤੋਂ ਕੀਤਾ ਬਾਹਰ 

ਪਿੰਡ ਆਇਲਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਟੁਟੇਜਾ ਨੇ ਦੱਸਿਆ ਕਿ ਕੱਲ੍ਹ ਉਹ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਨਤੀਜੇ ਐਲਾਨ ਰਹੇ ਸਨ। ਇਸ ਦੌਰਾਨ ਇਸੇ ਪਿੰਡ ਦੇ ਵਿੱਕੀ ਨਾਂ ਦੇ ਨੌਜਵਾਨ ਜੋ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਨੂੰ ਫੇਲ੍ਹ ਕਰਾਰ ਦਿੱਤਾ ਗਿਆ। ਵਿੱਕੀ ਪਿਛਲੇ ਸਾਲ ਵੀ ਫੇਲ੍ਹ ਹੋ ਗਿਆ ਸੀ। ਗੁੱਸੇ 'ਚ ਆ ਕੇ ਉਹ ਸਕੂਲ ਤੋਂ ਬਾਹਰ ਆ ਗਿਆ ਅਤੇ ਪਾਰਕਿੰਗ 'ਚ ਖੜ੍ਹੀ ਪ੍ਰਿੰਸੀਪਲ ਦੀ ਕਾਰ ਦੇ ਸ਼ੀਸ਼ੇ ਨੂੰ ਇੱਟ ਨਾਲ ਤੋੜਨਾ ਸ਼ੁਰੂ ਕਰ ਦਿੱਤਾ।

ਪੜ੍ਹੋ ਪੂਰੀ ਖ਼ਬਰ :  'ਨੌਕਰੀ ਲਈ ਪੰਜਾਬੀ ਪ੍ਰੀਖਿਆ ਦੀ ਸ਼ਰਤ 'ਤੇ ਕਿਉਂ ਨਾ ਲਗਾਈ ਜਾਵੇ ਰੋਕ?' ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ 

ਪ੍ਰਿੰਸੀਪਲ ਨੇ ਇਸ ਬਾਰੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਵਿਦਿਆਰਥੀ ਨੇ ਦੋਵੇਂ ਪਾਸੇ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅਗਲੇ ਸ਼ੀਸ਼ੇ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਉਸ ਨੇ ਇਸ ਦੀ ਸੂਚਨਾ ਡਾਇਲ 112 ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਬਾਅਦ 'ਚ ਸਦਰ ਪੁਲਿਸ ਵੀ ਪਹੁੰਚ ਗਈ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਗਈ।

Tags: student, car, result

Location: India, Haryana, Faridabad

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement