ਔਰਤਾਂ ਨੇ ਸਾਫ਼ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Published : May 1, 2019, 11:18 am IST
Updated : May 1, 2019, 11:20 am IST
SHARE ARTICLE
Women who came forward to stop polythene use
Women who came forward to stop polythene use

ਔਰਤਾਂ ਨੇ ਮਿਲ ਕੇ ਤਿਆਰ ਕੀਤੀ ਮੁਹਿੰਮ

ਨੋਇਡਾ: ਲਿਫ਼ਾਫ਼ਿਆਂ ਦੀ ਰੋਕਥਾਮ ਲਈ ਅਰੁਣ ਵਿਹਾਰ ਵਿਚ ਔਰਤਾਂ ਨੇ ਸਾਫ਼ ਨਾਮ ਦੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਮੇਟੀ ਦੀਆਂ ਮੈਂਬਰ ਦੁਕਾਨਾਂ ’ਤੇ ਜਾ ਕੇ ਗਾਹਕਾਂ ਨੂੰ ਲਿਫ਼ਾਫ਼ੇ ਇਸਤੇਮਾਲ ਨਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਇਸ ਵਿਚ ਡਾਕਟਰ ਅਤੇ ਸੀਨੀਅਰ ਔਰਤਾਂ ਵੀ ਸ਼ਾਮਲ ਹਨ। ਸੈਕਟਰ 29 ਵਿਚ ਰਹਿਣ ਵਾਲੀ ਸੁਪਰੀਆ ਮਹਾਜਨ ਸਰਦਾਨਾ ਚਮੜੀ ਦੀ ਡਾਕਟਰ ਹੈ।

PolithenePolythene Bags

ਉਹਨਾਂ ਨੇ ਦਸਿਆ ਕਿ ਅਰੁਣ ਵਿਹਾਰ ਸੈਕਟਰ 28, 29 ਅਤੇ 37 ਦੀਆਂ ਔਰਤਾਂ ਨੇ ਲਿਫ਼ਾਫ਼ਿਆਂ ’ਤੇ ਪ੍ਰਬੰਧ ਨੂੰ ਸਫਲ ਬਣਾਉਣ ਲਈ ਸਸਟੇਨੇਬਲ ਅਲਟਰਨੈਟਿਵ ਐਂਡ ਅਵੇਅਰਨੈਸ ਅਗੈਂਸਟ ਐਂਡ ਹਾਊਸਹੋਲਡ ਵੈਸਟ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਆਰਡਬਲਯੂ ਦੇ ਚੇਅਰਮੈਨ ਰਿਟਾਇਰਡ ਕਰਨਲ ਸ਼ਸ਼ੀ ਵੈਦ ਦੀ ਦੇਖ ਰੇਖ ਵਿਚ ਸੈਕਟਰ ਵਿਚ ਰਹਿਣ ਵਾਲੀਆਂ ਔਰਤਾਂ ਵਿਹਾਰ ਦੀ ਮਾਰਕਿਟ ਵਿਚ ਜਾ ਕੇ ਦੁਕਾਨਾਂ ਵਾਲਿਆਂ ਅਤੇ ਗਾਹਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀਆਂ ਹਨ।

Clothe begs Clothe Bags

ਪਿਛਲੇ ਤਿੰਨ ਦਿਨਾਂ ਤੋਂ ਉਹ ਰੋਜ਼ ਦੁਕਾਨਦਾਰਾਂ ਨੂੰ ਲਿਫ਼ਾਫ਼ੇ ਦੇਣ ਤੋਂ ਰੋਕ ਰਹੀਆਂ ਹਨ। ਇਹਨਾਂ ਨੇ ਇਸ ਅਭਿਆਨ ਦੀ ਸ਼ੁਰੂਆਤ ਸੈਕਟਰ 29 ਦੇ ਬ੍ਰਹਮਪੁੱਤਰ ਮਾਰਕਿਟ ਤੋਂ ਕੀਤੀ ਹੈ। ਇਸ ਤੋਂ ਬਾਅਦ ਨੋਇਡਾ ਦੇ ਕਈ ਬਾਜ਼ਾਰਾ ਵਿਚ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ। ਔਰਤਾਂ ਦੀ ਇਸ ਮੁਹਿੰਮ ਤਹਿਤ ਕਈ ਲੋਕ ਜਾਗਰੂਕ ਵੀ ਹੋਏ ਹਨ ਅਤੇ ਕਈਆਂ ਨੇ ਲਿਫ਼ਾਫ਼ਿਆਂ ਦਾ ਇਸਤੇਮਾਲ ਕਰਨਾ ਵੀ ਬੰਦ ਕਰ ਦਿੱਤਾ ਹੈ।

ਲੋਕ ਅੱਗੇ ਹੋਰਨਾਂ ਨੂੰ ਵੀ ਇਸ ਦੇ ਨੁਕਸਾਨਾਂ ਬਾਰੇ ਦਸ ਰਹੇ ਹਨ। ਔਰਤਾਂ ਦੀ ਇਹ ਮੁਹਿੰਮ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ। ਲਗਦਾ ਹੈ ਜਲਦ ਹੀ ਲੋਕ ਸਮਝ ਜਾਣਗੇ ਕਿ ਲਿਫ਼ਾਫ਼ਿਆਂ ਦੇ ਇਸਤੇਮਾਲ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਕੁੱਝ ਕੁ ਲੋਕਾਂ ਨੇ ਇਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ ਤੇ ਕਪੜੇ ਦੇ ਥੈਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਇਸ ਕਮੇਟੀ ਨੇ ਸਲਾਹ ਦਿੱਤੀ ਹੈ ਕਿ ਉਹ ਕਪੜੇ ਦਾ ਥੈਲਾ ਹੀ ਇਸਤੇਮਾਲ ਕਰਨ।

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement