
ਹੁਣ ਤੱਕ ਦੀ ਜਾਂਚ ਤੋਂ ਇਹ ਪਤਾ ਲਗਾ ਹੈ ਕਿ ਪੈਕਟ ਵਿਚ ਇੰਡਸਟਰੀਅਲ ਕੈਮੀਕਲ ਜਿਹਾ ਕੁਝ ਹੈ ਅਤੇ ਸ਼ਾਇਦ ਇਸ ਦੀ ਵਰਤੋਂ ਸਿਆਹੀ ਜਾਂ ਗੂੰਦ ਬਣਾਉਣ ਲਈ ਕੀਤੀ ਜਾਂਦੀ ਹੈ।
ਏਥਨਸ : ਭਾਰਤ ਤੋਂ ਪੁੱਜੇ ਕੁਝ ਸ਼ੱਕੀ ਲਿਫਾਫਿਆਂ ਕਾਰਨ ਗ੍ਰੀਸ ਵਿਚ ਹੰਗਾਮਾ ਹੋ ਗਿਆ ਹੈ। ਪਿਛਲੇ ਮਹੀਨੇ ਭਾਰਤ ਤੋਂ ਕਈ ਦਰਜਨ ਲਿਫਾਫੇ ਏਥਨਜ ਪਹੁੰਚੇ ਅਤੇ ਉਥੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਇਹਨਾਂ ਲਿਫਾਫਿਆਂ ਨੂੰ ਸ਼ੱਕੀ ਮੰਨ ਕੇ ਜਾਂਚ ਸ਼ੁਰੂ ਕਰ ਦਿਤੀ ਸੀ। ਗ੍ਰੀਸ ਦੀ ਯੂਨੀਵਰਸਿਟੀ ਵਿਚ ਇਹ ਸ਼ੱਕੀ ਲਿਫਾਫੇ ਗਏ ਸਨ ਜਿਹਨਾਂ ਵਿਚ ਕੁਝ ਕੈਮਿਕਲ ਜਿਹਾ ਮਿਲਿਆ ਹੋਇਆ ਸੀ।
Greece
ਲਿਫਾਫੇ ਮਿਲਣ ਦੇ ਨਾਲ ਹੀ ਗ੍ਰੀਸ ਦੀਆਂ ਜਾਂਚ ਏਜੰਸੀਆਂ ਕੈਮਿਕਲ, ਬਾਇਓਲਾਜਿਕਲ, ਰੇਡਿਓਐਕਟਿਵ ਅਤੇ ਪਰਮਾਣੂ ਖ਼ਤਰਿਆਂ ਨੂੰ ਦੇਖਦੇ ਹੋਏ ਸੁਚੇਤ ਹੋ ਗਈਆਂ। ਭਾਰਤ ਅਤੇ ਗ੍ਰੀਸ ਵਿਚਕਾਰ ਸਬੰਧ ਬਹੁਤ ਚੰਗੇ ਹਨ ਅਤੇ ਯੂਐਨ ਦੀ ਸੁਰੱਖਿਆ ਕੌਂਸਲ ਵਿਚ ਭਾਰਤ ਦੀ ਮੈਂਬਰਸ਼ਿਪ ਦਾ ਵੀ ਗ੍ਰੀਸ ਨੇ ਸਮਰਥਨ ਕੀਤਾ ਸੀ। ਲਿਫਾਫੇ ਭਾਰਤ ਤੋਂ ਏਥਨਸ ਦੀਆਂ
India
ਕਈਆਂ ਯੂਨੀਵਰਸਿਟੀਆਂ ਵਿਚ ਪਹੁੰਚੇ ਸਨ। ਏਥਨਸ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਜਿਵੇਂ ਅਰਤਾ, ਸਪਾਰਟਾ ਅਤੇ ਵੋਲੋਜ ਵਿਚ ਵੀ ਸ਼ੱਕੀ ਲਿਫਾਫੇ ਮਿਲੇ ਸਨ। ਇਹਨਾਂ ਵਿਚ ਕੁਝ ਲਿਫਾਫਿਆਂ ਅੰਦਰ ਇਸਲਾਮਕ ਕੰਟੇਟ ਵੀ ਸੀ। ਇਸ ਤੋਂ ਬਾਅਦ ਹੀ ਗ੍ਰੀਸ ਦੀ ਅਤਿਵਾਦ ਵਿਰੋਧੀ ਯੂਨਿਟ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿਤੀ। ਇਸ ਸਬੰਧੀ ਭਾਰਤੀ ਪ੍ਰਸ਼ਾਸਨ ਨੇ ਵੀ
Envelopes
ਗ੍ਰੀਸ ਨਾਲ ਸੰਪਰਕ ਕੀਤਾ ਹੈ। ਗ੍ਰੀਸ ਦੇ ਸਿਵਲ ਸੁਰੱਖਿਆ ਵਿਭਾਗ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਲਿਫਾਫੇ ਵਿਚ ਮਿਲਿਆ ਸ਼ੱਕੀ ਪਦਾਰਥ ਕੈਮਿਕਲ ਜਿਹਾ ਹੈ। ਹੁਣ ਤੱਕ ਦੀ ਜਾਂਚ ਤੋਂ ਇਹ ਪਤਾ ਲਗਾ ਹੈ ਕਿ ਪੈਕਟ ਵਿਚ ਇੰਡਸਟਰੀਅਲ ਕੈਮੀਕਲ ਜਿਹਾ ਕੁਝ ਹੈ ਅਤੇ ਸ਼ਾਇਦ ਇਸ ਦੀ ਵਰਤੋਂ ਸਿਆਹੀ ਜਾਂ ਗੂੰਦ ਬਣਾਉਣ ਲਈ ਕੀਤੀ ਜਾਂਦੀ ਹੈ।
Investigation
ਉਹਨਾਂ ਇਹ ਵੀ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲਗਾ ਹੈ ਕਿ ਸ਼ੱਕੀ ਲਿਫਾਫਿਆਂ ਨੂੰ ਲੈਬੋਟਰੀ ਵਿਖੇ ਜਾਂਚ ਲਈ ਭੇਜਿਆ ਗਿਆ ਅਤੇ ਅਸੀਂ ਇਸ ਦੀ ਪੂਰੀ ਜਾਂਚ ਕਰ ਰਹੇ ਹਾਂ। ਗ੍ਰੀਕ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸ਼ੱਕੀ ਲਿਫਾਫੇ ਭਾਰਤ ਤੋਂ ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਭੇਜੇ ਗਏ। ਸੱਭ ਤੋਂ ਪਹਿਲਾਂ ਗ੍ਰੀਸ ਦੀ ਮਿਟਾਲਿਨੀ
India and Greece
ਅਤੇ ਲੈਸਵਾਲ ਯੂਨੀਵਰਸਿਟੀ ਵਿਚ ਇਹ ਲਿਫਾਫੇ ਪੁੱਜੇ ਤਾਂ 6 ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਦੱਸਿਆ। ਸਾਰਿਆਂ ਨੇ ਸ਼ੱਕੀ ਲਿਫਾਫੇ ਮਿਲਣ ਤੋਂ ਬਾਅਦ ਮੂੰਹ, ਨੱਕ ਅਤੇ ਸਰੀਰ ਵਿਚ ਅਲਰਜੀ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ