
ਮਹਾਂਰਾਸ਼ਟਰ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਇਸੇ ਵਿਚ ਮੁੱਖ ਮੰਤਰੀ ਉਧਵ ਠਾਕਰੇ ਨੂੰ ਯੋਣ ਅਧੋਗ ਨੇ ਇਕ ਰਾਹਤ ਦੀ ਖ਼ਬਰ ਦਿੱਤੀ ਹੈ।
ਮਹਾਂਰਾਸ਼ਟਰ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਇਸੇ ਵਿਚ ਮੁੱਖ ਮੰਤਰੀ ਉਧਵ ਠਾਕਰੇ ਨੂੰ ਯੋਣ ਅਧੋਗ ਨੇ ਇਕ ਰਾਹਤ ਦੀ ਖ਼ਬਰ ਦਿੱਤੀ ਹੈ। ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੀ ਬੇਨਤੀ 'ਤੇ ਚੋਣ ਕਮਿਸ਼ਨ ਨੇ ਰਾਜ ਵਿਧਾਨ ਸਭਾ ਦੇ ਹਾਈ ਸਦਨ ਦੀਆਂ ਨੌ ਖਾਲੀ ਸੀਟਾਂ ਲਈ ਚੋਣਾਂ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਚੋਣ ਅਧੋਗ ਨੇ ਇਹ ਵੀ ਕਿਹਾ ਕਿ ਇਸ ਸਮੇਂ ਵਿਚ ਕਰੋਨਾ ਨਾਲ ਜੁੜੇ ਸਾਰੇ ਹੀ ਸੁਰੱਖਿਆ ਉਪਾਅ ਕਰਨੇ ਪੈਣਗੇ। ਇਸ ਤੋਂ ਬਾਅਦ ਚੋਣ ਅਯੋਗ ਨੇ 21 ਮਈ ਨੂੰ 9 ਸੀਟਾਂ ਉਪਰ ਚੋਣ ਕਰਵਾਉਂਣ ਦਾ ਐਲਾਨ ਕਰ ਦਿੱਤਾ ਹੈ।
Uddhav Thackeray
ਦੱਸ ਦੱਈਏ ਕਿ ਇਸ ਵਿਚ ਮੁੱਖ ਮੰਤਰੀ ਉਧਵ ਠਾਕਰੇ ਨੂੰ 27 ਮਈ ਨੂੰ ਖ਼ਤਮ ਹੋ ਰਹੀ ਅਤਿੰਮ ਤਾਰੀਖ਼ ਤੋਂ ਪਹਿਲਾਂ ਇਕ ਸੀਟ ਤੇ ਜਿੱਤ ਪ੍ਰਾਪਤ ਕਰਨੀ ਲਾਜ਼ਮੀ ਹੋਵੇਗੀ। ਰਾਜ ਭਵਨ ਤੋਂ ਜ਼ਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਸ਼ੀਅਰੀ ਨੇ ਚੌਣ ਕਮੀਸ਼ਨ ਨੂੰ ਇਹ ਬੇਨਤੀ ਕੀਤੀ ਸੀ ਕਿ ਮਹਾਂਰਾਸ਼ਟਰ ਦੀਆਂ 9 ਵਿਧਾਨ ਸਭਾ ਤੇ ਖਾਲੀ ਪਈਆਂ ਸੀਟਾਂ ਤੇ ਜਲਦੀ ਤੋਂ ਜਲਦੀ ਚੋਣਾਂ ਦਾ ਐਲਾਨ ਕੀਤਾ ਜਾਵੇ। ਉਧਰ ਰਾਜਪਾਲ ਨੇ ਰਾਜ ਵਿਚ ਮੌਜੂਦ ਬੇਭਰੋਸਗੀ ਦੀ ਸਥਿਤੀ ਨੂੰ ਖਤਮ ਕਰਨ ਲਈ ਨੌ ਸੀਟਾਂ ਤੇ ਚੋਣਾਂ ਕਰਵਾਉਂਣ ਦਾ ਚੁਣਾਵ ਅਯੋਗ ਨੂੰ ਬੇਨਤੀ ਕੀਤੀ ਹੈ।
Uddhav Thackeray
ਆਪਣੇ ਪੱਤਰ ਵਿਚ ਕੋਸ਼ਾਅਰੀ ਨੇ ਲਿਖਿਆ ਕੋ ਲੌਕਡਾਊਨ ਦੇ ਵਿਚ ਕੇਂਦਰ ਨੇ ਕੁਝ ਛੋਟਾਂ ਦਿੱਤੀਆਂ ਹਨ। ਇਸ ਲਈ ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣਾਂ ਖਾਸ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਉਧਵ ਠਾਕਰੇ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ 27 ਮਈ 2020 ਤੋਂ ਪਹਿਲਾਂ ਵਿਧਾਨ ਸਭਾ ਵਿਚ ਚੁਣਿਆ ਜਾਣਾ ਪਵੇਗਾ। ਦੱਸ ਦੱਈਏ ਕਿ ਚੋਣ ਅਯੋਗ ਨੇ ਕਰੋਨਾ ਵਾਇਰਸ ਦੇ ਇਸ ਸੰਕਟ ਵਿਚ 9 ਸੀਟਾਂ ਤੇ ਚੁਣਾਵ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਸੀ।
Coronavirus lockdown uddhav thackeray
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਪਾਲ ਦੇ ਆਪਣੇ ਆਪ ਨੂੰ ਐਮਐਲਸੀ ਨਾਮਜ਼ਦ ਕਰਨ ਦੇ ਫੈਸਲੇ ਬਾਰੇ ਭੰਬਲਭੂਸੇ ਦੇ ਵਿਚਕਾਰ ਇਸ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਸੀ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਧਵ ਠਾਕਰੇ ਨੇ ਪੀਐੱਮ ਮੋਦੀ ਨਾਲ ਫੋਨ ਤੇ ਗੱਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਰਾਜ ਵਿਚ ਰਾਜਨੀਤੀਕ ਅਸਥਿਰਤਾ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
Uddhav Thackeray With Narendra Modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।