
" ਕੀ ਚੀਜ਼ਾਂ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਤਿਆਰੀ ਹੈ?"
ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਵਿਰੁਧ ਦਿੱਲੀ ਦੇ ਜੰਤਰ-ਮੰਤਰ ਵਿਖੇ ਚਲ ਰਹੇ ਧਰਨੇ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪਹਿਲਾਵਾਨਾਂ ਨੂੰ ਸਮਰਥਨ ਦੇਣ ਪਹੁੰਚੇ। ਇਸ ਦੌਰਾਨ ਸਿੱਧੂ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਜੰਤਰ-ਮੰਤਰ ਜਾ ਕੇ ਮਹਿਲਾ ਪਹਿਲਵਾਨਾਂ ਦੇ ਮਨ ਦੀ ਗੱਲ ਸੁਣਨ ਪ੍ਰਧਾਨ ਮੰਤਰੀ : ਕਪਿਲ ਸਿੱਬਲ
ਨਵਜੋਤ ਸਿੱਧੂ ਨੇ ਕਿਹਾ ਕਿ ਇਹ ਜਾਣਨਾ ਕਿ ਕੀ ਸਹੀ ਹੈ ਅਤੇ ਕੀ ਨਹੀਂ ਕਰਨਾ ਸਭ ਤੋਂ ਵੱਡੀ ਕਾਇਰਤਾ ਹੈ। ਐਫ.ਆਈ.ਆਰ. ਵਿਚ ਦੇਰੀ ਕਿਉਂ ਹੋਈ? ਐਫ.ਆਈ.ਆਰ. ਨੂੰ ਜਨਤਕ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਐਫ.ਆਈ.ਆਰ ਕਮਜ਼ੋਰ ਹੈ ਅਤੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਪੁਸ਼ਟੀ ਨਹੀਂ ਕਰਦੀ ਹੈ। ਮਨਸ਼ਾ ਸ਼ੱਕੀ ਹੈ ਅਤੇ ਮਕਸਦ ਦੋਸ਼ੀਆਂ ਦੀ ਰਖਿਆ ਕਰਨਾ ਹੈ। ਕੀ ਚੀਜ਼ਾਂ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਤਿਆਰੀ ਹੈ?”
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਲਕ: ਹਰ ਸਾਲ ਕਰੀਬ 6 ਲੱਖ ਪੰਜਾਬੀ ਦਿੰਦੇ ਨੇ ਆਈਲੈਟਸ ਜਾਂ ਟੋਫੇਲ ਦੀ ਪ੍ਰੀਖਿਆ
“ਜਿਸ ਪੁਲਿਸ ਅਧਿਕਾਰੀ ਨੇ ਐਫ.ਆਈ.ਆਰ. ਵਿਚ ਦੇਰੀ ਕੀਤੀ ਉਸ ’ਤੇ 166 ਤਹਿਤ ਕਾਰਵਾਈ ਕਿਉਂ ਨਹੀਂ ਹੋਈ। ਲਲਿਤਾ ਕੁਮਾਰੀ ਬਨਾਮ ਯੂਪੀ ਰਾਜ ਵਿਚ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ, ਕਾਗਨੀਜ਼ੇਬਲ ਅਪਰਾਧ ਵਿਚ ਐਫ.ਆਈ.ਆਰ. ਦਰਜ ਕਰਨਾ ਜ਼ਰੂਰੀ ਹੈ। ਪੋਕਸੋ ਤਹਿਤ ਦਰਜ ਕੇਸ ਗੈਰ-ਜ਼ਮਾਨਤੀ ਹਨ, ਫਿਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ?
ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ 'ਤੇ ਲਗਾਈ ਪਾਬੰਦੀ, ਦੇਸ਼ ਦੀ ਸੁਰੱਖਿਆ ਨੂੰ ਸੀ ਖ਼ਤਰਾ
To know what is right and not to do it is the worst cowardice !!! …. why was the FIR delayed ? ……. Not making the FIR public reflects that the FIR is mild and not corroborative to the complainant’s complaint….. intent is questionable and motive is to protect the accused……… pic.twitter.com/5ZXxE3AlfO
— Navjot Singh Sidhu (@sherryontopp) May 1, 2023
ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕੀ ਕਿ ਹੈਰਾਨੀ ਦੀ ਗੱਲ ਹੈ ਕਿ 9 ਮਹਿਲਾਵਾਂ ਨੇ ਸ਼ਿਕਾਇਤ ਕੀਤੀ ਅਤੇ ਕੋਈ ਐਫ.ਆਈ.ਆਰ. ਦਰਜ ਨਹੀਂ ਹੋਈ। ਇਹ ਭਾਰਤੀ ਇਤਿਹਾਸ ਵਿਚ ਸਮੇਂ ਦੀ ਗੱਲ ’ਤੇ ਇਕ ਹੰਝੂ ਹੋਵੇਗਾ...ਕੋਈ ਵੀ ਦੇਸ਼ ਦੀਆਂ ਉਨ੍ਹਾਂ ਔਰਤਾਂ ਦਾ ਅਪਮਾਨ ਕਰਦਾ ਹੈ, ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਲੱਖਾਂ ਲੋਕਾਂ ਦੀਆਂ ਇੱਛਾਵਾਂ ਨੂੰ ਖੰਭ ਦਿੱਤੇ ਹਨ। ਉਨ੍ਹਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਣਾ ਭਾਰਤ ਦੇ ਮਾਣ ਨੂੰ ਠੇਸ ਪਹੁੰਚਾ ਰਿਹਾ ਹੈ...ਕੀ ਸਾਡੇ ਦੇਸ਼ ਦੇ ਵੱਡੇ-ਵੱਡੇ ਲੋਕ ਕਾਨੂੰਨ ਤੋਂ ਉਪਰ ਹਨ? ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਸੱਤਿਆਗ੍ਰਹਿ ਕਿਹਾ ਸੀ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਲੀਕ ਮਾਮਲਾ: PM ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਹਿਲਵਾਨਾਂ ਨਾਲ ਮੁਲਾਕਾਤ ਕਰਨ ਜੰਤਰ-ਮੰਤਰ ਪਹੁੰਚੇ ਸਨ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਕਿ ''ਖਿਡਾਰੀ ਦੇਸ਼ ਦਾ ਮਾਣ ਹਨ। ਦੇਸ਼ ਨੂੰ ਉਨ੍ਹਾਂ 'ਤੇ ਕਿਉਂ ਮਾਣ ਹੈ? ਕਿਉਂਕਿ ਮੁਸ਼ਕਲਾਂ ਦੇ ਬਾਵਜੂਦ, ਅਣਥੱਕ ਮਿਹਨਤ ਅਤੇ ਬਹੁਤ ਸਹਿਣ ਤੋਂ ਬਾਅਦ, ਜਦੋਂ ਉਹ ਤਮਗ਼ੇ ਜਿੱਤਦੇ ਹਨ, ਉਨ੍ਹਾਂ ਦੀ ਜਿੱਤ ਸਾਡੀ ਜਿੱਤ ਹੁੰਦੀ ਹੈ, ਦੇਸ਼ ਹੱਸਦਾ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ''ਮਹਿਲਾ ਖਿਡਾਰੀਆਂ ਦੀ ਜਿੱਤ ਬਾਕੀ ਖਿਡਾਰੀਆਂ ਨਾਲੋਂ ਵੱਡੀ ਹੈ। ਉਹ ਦੇਸ਼ ਦੀ ਸੰਸਦ ਦੇ ਕੋਲ ਸੜਕ 'ਤੇ ਅੱਖਾਂ 'ਚ ਹੰਝੂ ਲੈ ਕੇ ਬੈਠੇ ਹਨ। ਲੰਬੇ ਸਮੇਂ ਤੋਂ ਹੋ ਰਹੇ ਸ਼ੋਸ਼ਣ ਦੇ ਵਿਰੁਧ ਉਨ੍ਹਾਂ ਦੀ ਸ਼ਿਕਾਇਤ ਨੂੰ ਕੋਈ ਨਹੀਂ ਸੁਣ ਰਿਹਾ।''
ਇਹ ਵੀ ਪੜ੍ਹੋ: ਜੇ ਰਿਸ਼ਤੇ ਵਿਚ ਗੁੰਜਾਇਸ਼ ਨਾ ਬਚੀ ਹੋਵੇ ਤਾਂ ਤਲਾਕ ਹੋ ਸਕਦਾ ਹੈ- ਸੁਪਰੀਮ ਕੋਰਟ
ਕੀ ਹੈ ਪੂਰਾ ਮਾਮਲਾ?
ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਵਿਰੁਧ ਭਾਰਤੀ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ’ਤੇ ਬੈਠੇ ਹਨ। ਇਸ ਪ੍ਰਦਰਸ਼ਨ ਵਿਚ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਵਰਗੇ ਵੱਡੇ ਪਹਿਲਵਾਨ ਸ਼ਾਮਲ ਹਨ। ਇਨ੍ਹਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਵਿਰੁਧ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ’ਤੇ ਦੋ ਐਫ.ਆਈ.ਆਰਜ਼. ਦਰਜ ਕੀਤੀਆਂ ਹਨ।
ਹਾਲਾਂਕਿ ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਸਿਰਫ਼ ਇਕ ਹੀ ਪ੍ਰਵਾਰ ਅਤੇ ਸਿਰਫ਼ ਇਕ ਹੀ ਅਖਾੜਾ ਉਨ੍ਹਾਂ ਵਿਰੁਧ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਇਨ੍ਹਾਂ ਪਹਿਲਵਾਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਸਮਰਥਨ ਦਿਤਾ ਹੈ।