ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਵੀ ਹਾਰੇਗੀ : ਕਾਂਗਰਸ
Published : Jun 1, 2018, 2:12 am IST
Updated : Jun 1, 2018, 2:12 am IST
SHARE ARTICLE
Akhilesh Yadav
Akhilesh Yadav

ਕਾਂਗਰਸ ਨੇ ਜ਼ਿਮਨੀ ਚੋਣਾਂ ਵਿਚ ਜ਼ਿਆਦਾਤਰ ਸੀਟਾਂ ਉਪਰ ਵਿਰੋਧੀ ਪਾਰਟੀਆਂ ਦੀ ਜਿੱਤ ਨੂੰ ਭਾਜਪਾ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ...

ਨਵੀਂ ਦਿੱਲੀ, ਕਾਂਗਰਸ ਨੇ ਜ਼ਿਮਨੀ ਚੋਣਾਂ ਵਿਚ ਜ਼ਿਆਦਾਤਰ ਸੀਟਾਂ ਉਪਰ ਵਿਰੋਧੀ ਪਾਰਟੀਆਂ ਦੀ ਜਿੱਤ ਨੂੰ ਭਾਜਪਾ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਜਿਵੇਂ ਅੱਜ ਭਾਜਪਾ ਕੈਰਾਨਾ ਹਾਰੀ ਹੈ, ਅਗਲੀਆਂ ਲੋਕ ਸਭਾ ਚੋਣਾਂ ਵੀ ਇੰਜ ਹੀ ਹਾਰੇਗੀ।ਕਾਂਗਰਸ ਦੇ ਸੀਨੀਅਰ ਨੇਤਾ ਪ੍ਰਮੋਦ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਵੀ ਹਾਰ ਦਾ ਸਾਹਮਣਾ ਕਰੇਗੀ।

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿਚ ਲੋਕਾਂ ਦਾ ਫ਼ਤਵਾ ਸਪੱਸ਼ਟ ਹੈ ਕਿ ਉਹ ਕੀ ਚਾਹੁੰਦੇ ਹਨ। ਇਹ ਭਾਜਪਾ ਦੇ ਵਿਸ਼ਵਾਸਘਾਤ ਦਾ ਲੋਕਾਂ ਵਲੋਂ ਜਵਾਬ ਹੈ। ਇਹ ਭਾਜਪਾ ਸਾਮਰਾਜ ਦੇ ਅੰਤ ਦੀ ਵੀ ਸ਼ੁਰੂਆਤ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਨੈਤਿਕ ਹਾਰ ਵੀ ਕਰਾਰ ਦਿਤਾ।ਸਮਾਜਵਾਦੀ ਪਾਰਟੀ  ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਕਹਿਣ ਨੂੰ ਕੇਂਦਰ ਵਿਚ ਸਰਕਾਰ ਚੱਲ ਰਹੀ ਹੈ ਪਰ ਇਸ ਨੂੰ ਇਕ ਦੋ ਬੰਦੇ ਹੀ ਚਲਾ ਰਹੇ ਹਨ।

kejriwal Arvind Kejriwal

ਹਰ ਗੱਲ ਵਿਚ ਮੋਦੀ ਦਾ ਹੀ ਨਾਮ ਲਿਆ ਜਾਂਦਾ ਹੈ। ਜੇ ਪ੍ਰਾਪਤੀਆਂ ਇਕ ਵਿਅਕਤੀ ਦੀਆਂ ਹਨ ਤਾਂ ਨਾਕਾਮੀ ਬਾਰੇ ਲੋਕ ਪੁਛਣਗੇ ਕਿ ਉਹ ਲਹਿਰ ਕਿਥੇ ਚਲੀ ਗਈ ਜਿਸ ਦੀ ਨਾਕਾਮੀ ਦੀ ਸ਼ੁਰੂਆਤ ਹੋ ਚੁੱਕੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਕਰਾਰੀ ਹਾਰ ਮੋਦੀ ਸਰਕਾਰ ਵਿਰੁਧ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਦਾ ਇਹ ਵੀ ਕਹਿਣਾ ਸੀ ਕਿ ਹੁਣ ਤਕ ਲੋਕ ਇਹ ਪੁੱਛ ਰਹੇ ਸਨ ਕਿ ਕੀ ਮੋਦੀ ਦਾ ਕੋਈ ਬਦਲ ਵੀ ਹੈ ਪਰ ਜ਼ਿਮਨੀ ਚੋਣ ਨਤੀਜੇ ਦਰਸਾਉਂਦੇ ਹਨ ਕਿ ਲੋਕ ਹੁਣ ਮੋਦੀ ਨੂੰ ਹਟਾਉਣਾ ਚਾਹੁੰਦੇ  ਹਨ।       (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement