84 ਸਿੱਖ ਕਤਲੇਆਮ ਨੂੰ ਸਹੀ ਦੱਸਣ ਵਾਲੀ ਪੱਤਰਕਾਰ ਨੂੰ ਲੋਕ ਸਭਾ ਟੀਵੀ ਨੇ ਦਿਤੀ ਨੌਕਰੀ
Published : May 17, 2018, 12:44 pm IST
Updated : May 17, 2018, 3:11 pm IST
SHARE ARTICLE
lok sabha tv hires journalist jagrati shukla
lok sabha tv hires journalist jagrati shukla

ਹਮੇਸ਼ਾਂ ਅਪਣੇ ਭੜਕਾਊ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆਉਣ ਵਾਲੀ ਪੱਤਰਕਾਰ ਜਾਗ੍ਰਿਤੀ ਸ਼ੁਕਲਾ ਨੂੰ ਕੇਂਦਰ ਸਰਕਾਰ ...

ਨਵੀਂ ਦਿੱਲੀ : ਹਮੇਸ਼ਾਂ ਅਪਣੇ ਭੜਕਾਊ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆਉਣ ਵਾਲੀ ਪੱਤਰਕਾਰ ਜਾਗ੍ਰਿਤੀ ਸ਼ੁਕਲਾ ਨੂੰ ਕੇਂਦਰ ਸਰਕਾਰ ਦੀ ਮਾਲਕੀ ਵਾਲੇ ਚੈਨਲ ਲੋਕ ਸਭਾ ਟੀਵੀ ਨੇ ਬਤੌਰ ਕੰਸਲਟੈਂਟ ਨੌਕਰੀ 'ਤੇ ਰੱਖ ਲਿਆ ਹੈ। ਜਦੋਂ ਖ਼ੁਦ ਜਾਗ੍ਰਿਤੀ ਸ਼ੁਕਲਾ ਨੇ ਇਸ ਦੀ ਜਾਣਕਾਰੀ ਅਪਣੇ ਟਵਿੱਟਰ ਪ੍ਰੋਫਾਈਲ 'ਤੇ ਦਿਤੀ ਤਾਂ ਯੂਜ਼ਰਸ ਨੇ ਜਾਗ੍ਰਿਤੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਈ ਟਵੀਟ ਕੀਤੇ। ਯੂਜ਼ਰਸ ਨੇ ਲਿਖਿਆ ਕਿ ''ਜਾਗ੍ਰਿਤੀ ਨੂੰ ਮੋਦੀ ਭਗਤੀ ਦਾ ਪ੍ਰਸਾਦ ਮਿਲਿਆ ਹੈ।''

lok sabha tv hires journalist jagrati shuklalok sabha tv hires journalist jagrati shukla

ਦਸ ਦਈਏ ਕਿ ਪਿਛਲੇ ਦਿਨੀਂ ਜਾਗ੍ਰਿਤੀ ਸ਼ੁਕਲਾ ਨੇ ਟਵੀਟ ਕਰ ਕੇ ਕੁੱਝ ਅਜਿਹਾ ਲਿਖਿਆ ਸੀ ਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਭੜਕਾਊ ਅਤੇ ਇਕ ਸਮਾਜ ਵਿਸ਼ੇਸ਼ ਵਿਰੁਧ ਹਿੰਸਾ ਨੂੰ ਬੜ੍ਹਾਵਾ ਦੇਣ ਵਾਲਾ ਦਸਿਆ ਸੀ। ਇਹੀ ਨਹੀਂ ਟਵਿਟਰ ਨੇ ਜਾਗ੍ਰਿਤੀ ਸ਼ੁਕਲਾ ਦੇ ਭੜਕਾਊ ਟਵੀਟ ਤੋਂ ਬਾਅਦ ਉਸ ਦਾ ਅਕਾਊਂਟ ਤਕ ਸਸਪੈਂਡ ਕਰ ਦਿਤਾ ਸੀ। ਜਾਗ੍ਰਿਤੀ ਦੇ ਭੜਕਾਊ ਟਵੀਟ ਨੂੰ ਡਿਲੀਟ ਕੀਤੇ ਜਾਣ ਤੋਂ ਬਾਅਦ ਉਸ ਦਾ ਟਵਿਟਰ ਅਕਾਊਂਟ ਮੁੜ ਬਹਾਲ ਕੀਤਾ ਗਿਆ ਸੀ। 

lok sabha tv hires journalist jagrati shuklalok sabha tv hires journalist jagrati shukla

ਦਰਅਸਲ ਜਾਗ੍ਰਿਤੀ ਸ਼ੁਕਲਾ ਨੇ ਉਤਰ ਪ੍ਰਦੇਸ਼ ਦੇ ਕਾਸਗੰਜ ਵਿਚ ਹੋਈ ਸੰਪਰਦਾਇਕ ਹਿੰਸਾ 'ਤੇ ਟਵੀਟ ਕਰਦਿਆਂ ਲਿਖਿਆ ਸੀ '' ਉਨ੍ਹਾਂ ਨੇ ਸਾਨੂੰ ਟ੍ਰੇਨ ਵਿਚ ਮਾਰਿਆ, ਸਾਡੇ ਜਹਾਜ਼ ਲੁੱਟੇ, ਹੋਟਲ ਵਿਚ ਸਾਨੂੰ ਬੰਦੀ ਬਣਾਇਆ, ਸਾਨੂੰ ਕਸ਼ਮੀਰ ਤੋਂ ਭੱਜਣ ਲਈ ਮਜਬੂਰ ਕੀਤਾ ਅਤੇ ਹੁਣ ਗਣਤੰਤਰ ਦਵਿਸ 'ਤੇ ਤਿਰੰਗਾ ਫਹਿਰਾਉਣ ਲਈ ਮਾਰ ਰਹੇ ਹਨ। ਸੱਚ ਇਹ ਹੈ ਕਿ ਅਸੀਂ ਡਰ ਵਿਚ ਰਹਿੰਦੇ ਹਾਂ, ਉਹ ਨਹੀਂ, ਹੁਣ ਹੋਰ ਨਹੀਂ। ਹਮੇਸ਼ਾ ਅਪਣੇ ਨਾਲ ਘਾਤਕ ਹਥਿਆਰ ਰੱਖੋ, ਉਨ੍ਹਾਂ ਨੂੰ ਮਾਰ ਦਿਓ, ਇਸ ਤੋਂ ਪਹਿਲਾਂ ਕਿ ਉਹ ਸਾਨੂੰ ਮਾਰ ਦੇਣ।''

lok sabha tv hires journalist jagrati shuklalok sabha tv hires journalist jagrati shukla

ਇਸ ਤੋਂ ਇਲਾਵਾ ਪੱਤਰਕਾਰ ਜਾਗ੍ਰਿਤੀ ਸ਼ੁਕਲਾ ਨੇ ਇਸ ਤੋਂ ਪਹਿਲਾਂ ਵੀ ਇਕ ਟਵੀਟ ਵਿਚ ਲਿਖਿਆ ਸੀ, ''ਕਸ਼ਮੀਰੀ ਘਾਟੀ ਦੇ ਸਾਰੇ ਲੋਕਾਂ ਨੂੰ ਮਾਰ ਦਿਤਾ ਜਾਵੇ, ਜਿਸ ਨਾਲ ਜਨ ਸੰਖਿਆ ਵਿਚ ਕੁੱਝ ਕਮੀ ਆਵੇਗੀ ਅਤੇ ਧਰਤੀ ਮਾਤਾ ਦਾ ਬੋਝ ਘੱਟ ਹੋਵੇਗਾ।'' ਉਥੇ ਹੀ ਉਨ੍ਹਾਂ ਨੇ ਅਜਿਹਾ ਹੀ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਸੀ ''ਜੇਕਰ ਇਨ੍ਹਾਂ ਕਸ਼ਮੀਰੀ ਅਤਿਵਾਦੀਆਂ ਤੋਂ ਛੁਟਕਾਰਾ ਪਾਉਣ ਲਈ ਮਨੁੱਖੀ ਕਤਲੇਆਮ ਵੀ ਕਰਨਾ ਪਏ ਤਾਂ ਕਰਨਾ ਚਾਹੀਦਾ ਹੈ।''

lok sabha tv hires journalist jagrati shuklalok sabha tv hires journalist jagrati shukla

ਇੰਨਾ ਹੀ ਨਹੀਂ, ਪਿਛਲੇ ਸਾਲ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਵੀ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਕਮਿਊਨਿਸਟ ਗੌਰੀ ਲੰਕੇਸ਼ ਦੀ ਬੇਰਹਿਮੀ ਨਾਲ ਹੱਤਿਆ ਹੋ ਗਈ, ਜੋ ਜਿਵੇਂ ਕਰਦਾ ਹੈ, ਉਹੋ ਜਿਹੀ ਸਜ਼ਾ ਪਾਉਂਦਾ ਹੈ।'' ਇਸ ਦੇ ਨਾਲ ਹੀ ਸ਼ੁਕਲਾ ਨੇ ਸਿੱਖਾਂ ਨੇ ਕਤਲੇਆਮ ਨੂੰ ਵੀ ਸਹੀ ਠਹਿਰਾਇਆ ਸੀ। ਦਸ ਦਈਏ ਕਿ ਉਹ ਸਾਰੇ ਅਜਿਹੇ ਟਵੀਟ ਕਰਦੀ ਰਹਿੰਦੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਇਕ ਰਾਸ਼ਟਰਵਾਦੀ, ਹਿੰਦੂ ਰਾਸ਼ਟਰਵਾਦੀ ਅਤੇ ਪੀਐਮ ਮੋਦੀ ਦੀ ਸਮਰਥਕ ਹੈ। 

lok sabha tv hires journalist jagrati shuklalok sabha tv hires journalist jagrati shukla

ਦਸ ਦਈਏ ਕਿ ਜਾਗ੍ਰਿਤੀ ਸ਼ੁਕਲਾ ਦਾ ਟਵਿਟਰ ਅਕਾਊਂਟ ਵੈਰੀਫਾਈਡ ਹੈ। ਉਨ੍ਹਾਂ ਨੂੰ ਬਲੂ ਟਿਕ ਮਿਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਪ੍ਰੋਫਾਈਲ ਮੁਤਾਬਕ ਉਹ ਲੋਕ ਸਭਾ ਟੀਵੀ ਵਿਚ ਬਤੌਰ ਕੰਸਲਟੈਂਟ ਦੇ ਤੌਰ 'ਤੇ ਤਾਇਨਾਤ ਹਨ। ਉਨ੍ਹਾਂ ਦੇ ਇਸ ਤਰ੍ਹਾਂ ਦੇ ਟਵੀਟ ਨੂੰ ਪੋਸਟ ਕਰਦੇ ਹੋਏ ਪ੍ਰਤੀਕ ਸਿਨ੍ਹਾ ਨੇ ਲਿਖਿਆ ਕਿ ਯੂਜ਼ਰ ਵਾਰ-ਵਾਰ ਮਨੁੱਖੀ ਕਤਲੇਆਮ ਦਾ ਸਮਰਥਨ ਕਰ ਰਹੀ ਹੈ, ਮਨੁੱਖੀ ਕਤਲੇਆਮ ਦੀ ਧਮਕੀ ਦੇ ਰਹੀ ਹੈ, ਨਫ਼ਰਤ ਭਰੀਆਂ ਗੱਲਾਂ ਇਸ 'ਤੇ ਵਾਰ-ਵਾਰ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਉਨ੍ਹਾਂ ਇਕ ਟਵੀਟ ਵਿਚ ਲਿਖਿਆ ਕਿ ਲੋਕ ਸਭਾ ਟੀਵੀ ਅਪਣੇ ਵਲੋਂ ਸਫ਼ਾਈ ਦੇਵੇ ਕਿ ਇਹ ਯੂਜ਼ਰ ਉਸ ਮੀਡੀਆ ਅਦਾਰੇ ਦੀ ਕਰਮਚਾਰੀ ਹੈ ਜਾਂ ਨਹੀਂ? 

lok sabha tv hires journalist jagrati shuklalok sabha tv hires journalist jagrati shukla

ਉਥੇ ਡਾ. ਆਨੰਦ ਰਾਏ ਨੇ ਲਿਖਿਆ ''ਮੋਦੀ ਭਗਤੀ ਦਾ ਪ੍ਰਸਾਦ ਮਿਲ ਗਿਆ, ਮਹੀਨਿਆਂ ਤੋਂ ਬੇਰੁਜ਼ਗਾਰ ਜਾਗ੍ਰਿਤੀ ਸ਼ੁਕਲਾ ਨੂੰ ਲੋਕ ਸਭਾ ਟੀਵੀ ਨੇ ਨੌਕਰੀ 'ਤੇ ਰੱਖਿਆ, ਦਤੀਆ ਦੀ ਕੱਟੜਪੰਥੀ ਜਾਗ੍ਰਿਤੀ ਦਾ ਪੁਨਰਵਾਸ।''  ਲੋਕ ਸਭਾ ਟੀਵੀ ਦਾ ਸਿੱਖਾਂ ਤੋਂ ਲੈ ਕੇ ਕਸ਼ਮੀਰ ਤਕ ਦਾ ਮਨੁੱਖੀ ਕਤਲੇਆਮ ਅਤੇ ਦਲਿਤਾਂ 'ਤੇ ਹਿੰਸਾ ਦਾ ਸਮਰਥਨ ਕਰਨ ਵਾਲੀ ਜਾਗ੍ਰਿਤੀ ਸ਼ੁਕਲਾ ਨੂੰ ਨੌਕਰੀ ਦੇਣਾ ਉੋਨ੍ਹਾਂ ਦੀ ਪ੍ਰਤਿਭਾ ਦੇ ਨਾਲ ਵੱਡੀ ਬੇਇਨਸਾਫ਼ੀ ਹੈ। ਗਿਰੀਰਾਜ ਸਿੰਘ ਵਾਂਗ ਉਨ੍ਹਾਂ ਦੀਆ ਯੋਗਤਾਵਾਂ ਮੋਦੀ ਦਾ ਮੰਤਰੀ ਬਣਨ ਦੀਆਂ ਹਨ? 

lok sabha tv hires journalist jagrati shuklalok sabha tv hires journalist jagrati shukla

ਦਸ ਦਈਏ ਕਿ ਅਜੇ ਹਾਲ ਹੀ ਵਿਚ ਜਾਗ੍ਰਿਤੀ ਸ਼ੁਕਲਾ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ 'ਤੇ ਵਿਅਕਤੀਗਤ ਹਮਲਾ ਕੀਤਾ ਸੀ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਸੀ '' ਹਾਮਿਦ ਅੰਸਾਰੀ ਜਿਹਾਦ ਦਾ ਬਚਾਅ ਕਰਨ ਵਾਲਿਆਂ ਵਿਚੋਂ ਹਨ। ਇਹ ਸ਼ਰਮ ਦੀ ਗੱਲ ਹੈ ਕਿ ਉਹ ਭਾਰਤ ਦੇ ਉਪ ਰਾਸ਼ਟਰਪਤੀ ਸਨ। ਇੰਨਾ ਪੜ੍ਹੇ ਲਿਖੇ ਹੋਣ ਅਤੇ ਦੇਸ਼ ਦਾ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ 'ਤੇ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਮਾਨਸਿਕਤਾ ਨਹੀਂ ਬਦਲੀ ਹੈ। ਇਕ ਅਫ਼ਵਾਹ ਇਹ ਵੀ ਹੈ ਕਿ ਉਹ ਮਦੱਰਸਾ ਚਲਾਉਂਦੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement