ਕਠੂਆ ਗੈਂਗਰੇਪ : ਨਾਬਾਲਗ ਮੁਲਜ਼ਮ 'ਤੇ ਬਾਲਗਾਂ ਵਾਂਗ ਕੇਸ ਚੱਲੇਗਾ ਜਾਂ ਨਹੀਂ, ਫ਼ੈਸਲਾ ਅਗਲੇ ਹਫ਼ਤੇ
Published : Jun 1, 2018, 12:27 pm IST
Updated : Jun 1, 2018, 12:27 pm IST
SHARE ARTICLE
justice for kathua
justice for kathua

ਕਠੂਆ ਵਿਚ ਬੱਚੀ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਕਿਸਮਤ ਦਾ ਫ਼ੈਸਲਾ ਅਗਲੇ ਹਫ਼ਤੇ

ਜੰਮੂ-ਕਸ਼ਮੀਰ ਦੇ ਕਠੂਆ ਵਿਚ ਬੱਚੀ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਕਿਸਮਤ ਦਾ ਫ਼ੈਸਲਾ ਅਗਲੇ ਹਫ਼ਤੇ  ਹੋਵੇਗਾ, ਜਿੱਥੇ ਉਸ ਦੇ ਨਾਬਾਲਗ ਹੋਣ 'ਤੇ ਜੰਮੂ ਕਸ਼ਮੀਰ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਇਸ ਅਰਜ਼ੀ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ ਅਤੇ ਇਯ 'ਤੇ ਕੋਈ ਫ਼ੈਸਲਾ ਇਸ ਗੱਲ ਨੂੰ ਸਪੱਸ਼ਟ ਕਰੇਗਾ ਕਿ ਉਸ ਦੇ ਮਾਮਲੇ ਦੀ ਵੀ ਸੁਣਵਾਈ 7 ਹੋਰ ਮੁਲਜ਼ਮਾਂ ਦੇ ਨਾਲ ਹੀ ਪਠਾਨਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਹੋਵੇਗੀ ਜਾਂ ਕਠੂਆ ਵਿਚ ਨਾਬਾਲਗ ਬੋਰਡ ਵਿਚ।

kathuakathuaਰਾਜ ਕਾਨੂੰਨੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਦੋਸ਼ੀ ਦੇ ਮੈਡੀਕਲ ਟੈਸਟ ਵੀ ਕਰਵਾਏ ਹਨ। ਰਿਪੋਰਟ ਵਿਚ ਉਸ ਦੀ ਉੋਮਰ 19-23 ਦੇ ਵਿਚਕਾਰ ਹੋਣ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕੱਠੇ ਕੀਤੇ ਗਏ ਸਬੂਤ ਸਾਰੇ ਦੋਸ਼ੀਆਂ ਲਈ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਇਕ ਹੀ ਗਵਾਹ ਨੂੰ ਦੋ ਵਾਰ-ਇਕ ਵਾਰ ਪਠਾਨਕੋਟ ਅਤੇ ਦੂਜੀ ਵਾਰ ਨਾਬਾਲਗ ਬੋਰਡ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ। ਸਪੱਸ਼ਟਤਾ ਜ਼ਰੂਰੀ ਹੈ।

 kathuakathuaਜ਼ਿਕਰਯੋਗ ਹੈ ਕਿ ਬੱਚੀ ਦੇ ਪਰਵਾਰ ਦੀ ਅਰਜ਼ੀ 'ਤੇ ਇਸ ਮਾਮਲੇ ਨੂੰ ਜੰਮੂ ਕਸ਼ਮੀਰ ਤੋਂ ਬਾਹਰ ਪਠਾਨਕੋਟ ਤਬਦੀਲ ਕੀਤਾ ਗਿਆ ਹੈ। ਪਰਵਾਰ ਨੇ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਕਠੂਆ ਬਾਰ ਐਸੋਸੀਏਸ਼ਨ ਦੇ ਨਫ਼ਰਤ ਭਰੇ ਰਵੱਈਏ ਦਾ ਜ਼ਿਕਰ ਕੀਤਾ, ਜਿਸ ਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਦੋਸ਼ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਸੀ।

kathua rape case accusedkathua rape case accused

7 ਮਈ ਨੂੰ ਮੁੱਖ ਜੱਜ ਦੀਪਕ ਮਿਸ਼ਰਾ, ਜਸਟਿਸ ਡੀ ਵਾਈ ਚੰਦਰਚੂੜ੍ਹ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਮਾਮਲੇ ਨੂੰ ਪਠਾਨਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਤਬਦੀਲ ਕਰਦੇ ਹੋਏ ਮਾਮਲੇ ਦੀ ਰੋਜ਼ਾਨਾ ਸੁਣਵਾਈ ਨੂੰ ਰਿਕਾਰਡ ਕਰਨ ਦੇ ਨਿਰਦੇਸ਼ ਦਿਤੇ ਸਨ। ਇਸ ਮਾਮਲੇ ਵਿਚ ਨਾਬਾਲਗ ਨੇ ਕਥਿਤ ਤੌਰ 'ਤੇ ਬੱਚੀ ਨੂੰ 10 ਜਨਵਰੀ ਨੂੰ ਅਗਵਾ ਕੀਤਾ ਸੀ।

 kathuakathua

ਕਠੂਆ ਮਾਮਲੇ ਦੀ ਸੁਣਵਾਈ ਪਠਾਨਕੋਟ ਵਿਚ ਤਬਦੀਲ ਕੀਤੀ ਗਈ ਹੈ। ਇਸ ਮਾਮਲੇ ਦੇ ਅੱਠ ਵਿਚੋਂ ਸੱਤ ਦੋਸ਼ੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸਤਗਾਸਾ ਪੱਖ ਤੋਂ ਦੋਸ਼ ਪੱਤਰ, ਬਿਆਨ ਅਤੇ ਮਾਮਲੇ ਦੀ ਕੇਸ ਡਾਇਰੀਆਂ ਦੀ ਉਰਦੂਤ ਤੋਂ ਅੰਗਰੇਜ਼ੀ ਵਿਚ ਅਨੁਵਾਦਿਤ ਕਾਪੀਆਂ ਚਾਰ ਜੂਨ ਨੂੰ ਬਚਾਅ ਪੱਖ ਦੇ ਵਕੀਲਾਂ ਸਮੇਤ ਹੋਰ ਨੂੰ ਦੇਣ ਲਈ ਕਿਹਾ। 

kathuakathuaਚਾਰ ਮੰਜ਼ਲਾ ਅਦਾਲਤ ਕੰਪਲੈਕਸ ਨੂੰ ਸਖ਼ਤ ਸੁਰੱਖਿਆ ਪਹਿਰੇ ਵਿਚ ਰਖਿਆ ਗਿਆ ਸੀ ਅਤੇ ਬਚਾਅ ਪੱਖ ਵਲੋਂ 31 ਵਕੀਲ ਜਦਕਿ ਇਸਤਗਾਸਾ ਪੱਖ ਵਲੋਂ ਐਸ ਐਸ ਬਸਰਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਟੀਮ ਪੇਸ਼ ਹੋਈ। ਦਲੀਲਾਂ ਦੇਣ ਵਾਲਿਆਂ ਵਿਚ ਪਰਵਾਰ ਦੀ ਨੁਮਾਇੰਦੀ ਕਰਨ ਵਾਲੀ ਚਾਰ ਮੈਂਬਰੀ ਟੀਮ ਵੀ ਸ਼ਾਮਲ ਸੀ।​​

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement