
ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਆਰੋਪ ਵਿਚ ਫੜਿਆ ਗਿਆ ਹੈ।
ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਆਰੋਪ ਵਿਚ ਫੜਿਆ ਗਿਆ ਹੈ। ਭਾਰਤ ਦੇ ਵੱਲੋਂ ਦੋਵਾਂ ਨੂੰ ਪਰਸੋਨਾ-ਗੈਰ-ਗ੍ਰੇਟਾ ਐਲਾਨਿਆ ਗਿਆ ਹੈ। ਹੁਣ ਇਨ੍ਹਾਂ ਦੋਵਾਂ ਨੂੰ ਸੋਮਵਾਰ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਹੈ। ਇਸ ਸਬੰਧੀ ਪਾਕਿਸਤਾਨ ਦੇ ਉਪ-ਰਾਜਦੂਤ ਨੂੰ ਇਕ ਇਤਰਾਜ਼ ਵੀ ਜ਼ਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਸੁਨਿਸਚਿਤ ਕਰਨ ਲਈ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਡਿਪਲੋਮੈਟਿਕ ਮਿਸ਼ਨ ਦਾ ਕੋਈ ਵੀ ਮੈਂਬਰ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਵੇ ਅਤੇ ਉਨ੍ਹਾਂ ਦੇ ਅਹੁਦੇ ਪ੍ਰਤੀ ਅਸੰਭਾਵੀ ਵਿਵਹਾਰ ਨਹੀਂ ਕਰਨਾ ਚਾਹੀਦਾ। ਦੱਸ ਦੱਈਏ ਕਿ ਦਿੱਲੀ ਦੇ ਕਰੋਲ ਬਾਗ ਵਿਚੋਂ ਫੜੇ ਗਏ ਆਬਿਦ ਹੁਸੈਨ ਅਤੇ ਤਾਹਿਰ ਹੁਸੈਨ ਹਾਈ ਕਮਿਸ਼ਨ ਦ ਬੀਜਾ ਸੈਕਸ਼ਨ ਵਿਚ ਕੰਮ ਕਰਦੇ ਸਨ।
Photo
ਉਧਰ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਦੋਵਾਂ ਨੂੰ ਭਾਰਤੀ ਕਾਨੂੰਨ ਪ੍ਰਵਰਤਨ ਅਧਿਕਾਰੀਆਂ ਵੱਲ਼ੋਂ ਫੜਿਆ ਗਿਆ । ਇਨ੍ਹਾਂ ਦੋਵਾਂ ਅਫ਼ਸਰਾਂ ਤੇ ਮਹੀਨਿਆਂ ਤੋਂ ਏਜ਼ੰਸੀਂ ਦੀ ਨਿਗਾਹ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਆਰਮੀ ਪਰਸਨਲ ਨੂੰ ਟਾਰਗੇਟ ਕਰਦੇ ਸਨ ਅਤੇ ਉਸ ਦੀ ਲਿਸਟ ISI ਦਿੰਦੀ ਸੀ। ਉਧਰ ਇਸ ਘਟਨਾ ਤੇ ਪਾਕਿਸਤਾਨ ਵੱਲੋਂ ਉਲਟਾ ਕੇ ਭਾਰਤ ਤੇ ਹੀ ਸ਼ਾਜ਼ਿਸ਼ ਕਰਨ ਦਾ ਅਰੋਪ ਲਗਾ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਇਸ ਯੋਜਨਾਬੱਧ ਯੋਜਨਾ ਤਹਿਤ ਕਾਰਵਾਈ ਕੀਤੀ ਗਈ ਹੈ, ਜੋ ਕਿ ਪਾਕਿਸਤਾਨ ਵਿਰੋਧੀ ਪ੍ਰਚਾਰ ਦਾ ਇਕ ਹਿੱਸਾ ਹੈ। ਪਾਕਿਸਤਾਨ ਹਾਈ ਕਮਿਸ਼ਨ ਵਿਚ ਕੰਮ ਕਰਨ ਵਾਲੇ ਆਬਿਦ ਦੇ ਕੋਲੋਂ ਦਿੱਲੀ ਦੇ ਗੀਤਾ ਕਲੋਨੀ ਦੇ ਨਾਸਿਕ ਗੋਤਮ ਨਾਮ ਦਾ ਅਧਾਰ ਕਾਰਡ ਮਿਲਿਆ ਹੈ।
Pakistan and India
ਆਬਿਦ ਅਤੇ ਤਾਹਿਰ ਦੋਵੇਂ ਆਰਮੀਂ ਨੂੰ ਟ੍ਰਾਗੇਟ ਕਰਦੇ ਸਨ ਅਤੇ ਆਪਣੇ ਆਪ ਨੂੰ ਭਾਰਤੀ ਦੱਸ ਦੇ ਸਨ। ਕਿਹੜੇ-ਕਿਹੜੇ ਲੋਕਾਂ ਨੂੰ ਟਾਰਗੇਟ ਕਰਨਾ ਹੈ ਇਸ ਸਬੰਧੀ ਇਨ੍ਹਾਂ ਦੋਵਾਂ ਨੂੰ ISI ਦੇ ਵੱਲੋਂ ਲਿਸਟ ਦਿੱਤੀ ਜਾਂਦੀ ਸੀ। ਜਾਵੇਦ ਦਾ ਕੰਮ ਆਬਿਦ ਅਤੇ ਤਾਹਿਰ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਲਿਜਾਣਾ ਸੀ। ਜਾਵੇਦ ਵੱਲੋਂ ਉਨ੍ਹਾਂ ਲਈ ਦਸਤਾਵੇਜ਼ ਵੀ ਬਣਾਏ ਗਏ ਸਨ। ਜਾਵੇਦ ਹਾਈ ਕਮਿਸ਼ਨ ਵਿੱਚ ਡਰਾਈਵਰ ਸੀ, ਪਰ ਆਈਐਸਆਈ ਲਈ ਜਾਸੂਸੀ ਕਰ ਰਿਹਾ ਸੀ। ਉਨ੍ਹਾਂ ਕੋਲੋਂ ਵਰਗੀਕ੍ਰਿਤ ਗੁਪਤ ਦਸਤਾਵੇਜ਼ ਮਿਲੇ ਹਨ। ਸਪੈਸ਼ਲ ਸੈੱਲ ਦੀ ਟੀਮ ਪਤਾ ਲਗਾ ਰਹੀ ਹੈ ਕਿ ਉਨ੍ਹਾਂ ਨੂੰ ਇਹ ਦਸਤਾਵੇਜ਼ ਕਿੱਥੋਂ ਮਿਲੇ ਹਨ। ਵਿਸ਼ੇਸ਼ ਸੈੱਲ ਦੇ ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਨੇ ਫੌਜ ਦੇ ਕਈ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਉਨ੍ਹਾਂ ਦਾ ਪਤਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇਹ ਦੋਵੇ ਦਿੱਲੀ ਦੇ ਕਰੋਲ ਬਾਗ ਵਿਚ ਮੀਟਿੰਗ ਕਰਨ ਪਹੁੰਚੇ ਸਨ।
Photo
ਸੂਤਰਾਂ ਮੁਤਾਬਿਕ ਤਿੰਨੋਂ ਹੀ ਇਕ ਆਰਮੀ ਦੇ ਜਵਾਨ ਨੂੰ ਟਾਰਗੇਟ ਕਰ ਲਈ ਗਏ ਸਨ, ਪਰ ਉਸ ਤੋਂ ਪਹਿਲਾਂ ਹੀ ਐਂਟੈਲੀਜ਼ੈਂਸ ਟੀਮ ਵੱਲੋਂ ਉਨ੍ਹਾਂ ਨੂੰ ਫੜ ਲਿਆ ਗਿਆ। ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਦੋਵਾਂ ਨੂੰ ਐਮਈਏ ਰਾਹੀਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪੁੱਛਗਿੱਛ ਕੀਤੀ ਗਈ ਹੈ। ਬਹੁਤ ਸਾਰੇ ਸਬੂਤ ਮਿਲ ਗਏ ਹਨ। ਇਸ ਤੋਂ ਪਹਿਲਾਂ ਸਾਲ 2016 ਵਿੱਚ, ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਇੱਕ ਅਧਿਕਾਰੀ ਨੂੰ ਨਾਜਾਇਜ਼ ਤਰੀਕੇ ਨਾਲ ਸੰਵੇਦਨਸ਼ੀਲ ਦਸਤਾਵੇਜ਼ ਪ੍ਰਾਪਤ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਕਾਰ ਨੇ ਉਕਤ ਅਧਿਕਾਰੀ ਖਿਲਾਫ ਵਿਅਕਤੀਗਤ-ਗੈਰ-ਗ੍ਰੇਟਾ ਵੀ ਜਾਰੀ ਕੀਤਾ ਅਤੇ ਉਸਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਸੀ।
Pakistani