
ਦਸਤੀ ਪੱਤਰ ਭੇਜਣ ਦਾ ਸਿਸਟਮ ਖ਼ਤਮ
ਚੰਡੀਗੜ੍ਹ: ਚੰਡੀਗੜ੍ਹ ਟਰੈਫਿਕ ਪੁਲਿਸ ਨੇ ਈ-ਚਲਾਨ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਜੇਕਰ ਈ-ਚਲਾਨ ਹੁੰਦਾ ਹੈ ਤਾਂ ਇਹ ਮੋਬਾਈਲ 'ਤੇ ਹੀ ਜਾਰੀ ਕੀਤਾ ਜਾਵੇਗਾ। ਚੰਡੀਗੜ੍ਹ ਟਰੈਫਿਕ ਪੁਲਿਸ ਇਸ ਸਬੰਧੀ ਮੈਸੇਜ ਰਾਹੀਂ ਜਾਣਕਾਰੀ ਦੇਵੇਗੀ। ਫੋਨ ਕਰਕੇ ਵੀ ਚਲਾਨ ਬਾਰੇ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ: ਰਾਜਸਥਾਨ ਤੋਂ ਦਿਲ ਕੰਬਾਊ ਘਟਨਾ, ਚਚੇਰੇ ਭਰਾ ਨੇ 12 ਸਾਲਾ ਬੱਚੇ ਦਾ ਕੀਤਾ ਕਤਲ
ਦਸਿਆ ਜਾ ਰਿਹਾ ਹੈ ਕਿ ਹੁਣ ਈ-ਚਲਾਨ ਦੀ ਕਾਪੀ ਘਰ 'ਚ ਵੱਖਰੇ ਤੌਰ 'ਤੇ ਨਹੀਂ ਭੇਜੀ ਜਾਵੇਗੀ। ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਪਹਿਲਾਂ ਵੀ ਈ-ਚਲਾਨ ਪੱਤਰ ਘਰ-ਘਰ ਪੋਸਟ ਕੀਤੇ ਜਾਂਦੇ ਸਨ ਪਰ ਅੱਜ ਤੋਂ ਚੰਡੀਗੜ੍ਹ ਟਰੈਫ਼ਿਕ ਪੁਲਿਸ ਵਲੋਂ ਘਰਾਂ ਵਿਚ ਚਲਾਨ ਸਬੰਧੀ ਕੋਈ ਪੱਤਰ ਨਹੀਂ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: 'ਵਰਕ ਫਰਾਮ ਹੋਮ' ਦੇ ਨਿਯਮਾਂ ਦੀ ਕਰ ਰਿਹਾ ਸੀ ਉਲੰਘਣਾ, ਕੰਪਨੀ ਨੇ ਲਗਾਤਾਰ 12 ਦਿਨ ਦਫ਼ਤਰ ਆਉਣ ਦੇ ਦਿਤੇ ਹੁਕਮ
ਦਸ ਦੇਈਏ ਕਿ ਈ-ਚਲਾਨ ਵਿਚ ਸੀਸੀਟੀਵੀ, ਸਪੀਡ ਰਾਡਾਰ, ਚੰਡੀਗੜ੍ਹ ਵਿਚ ਸਥਾਪਤ ਹੈਂਡੀਕੈਮ ਡਿਵਾਈਸ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਸ਼ਾਮਲ ਹੋਵੇਗੀ। ਪੁਲਿਸ ਰਜਿਸਟਰਡ ਮੋਬਾਈਲ ਨੰਬਰ 'ਤੇ ਹੀ ਚਲਾਨ ਭੇਜੇਗੀ। ਇਸ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਦਿਤੀ ਹੈ।
ਲੰਬਿਤ ਚਲਾਨ ਲਈ ਲੋਕ www.echallan.parivahan.gov.in 'ਤੇ ਲਾਗਇਨ ਕਰ ਸਕਦੇ ਹੋ। ਚੰਡੀਗੜ੍ਹ ਟਰੈਫਿਕ ਪੁਲਿਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਵੀ ਪਿਛਲੇ ਚਲਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਪਰ ਚਲਾਨ ਰਜਿਸਟਰਡ ਨੰਬਰ ’ਤੇ ਹੀ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।