BJP ਵਿਧਾਇਕ ਦੇ ਪੁੱਤਰ ਨੇ ਗੱਡੀ ਚੋਂ ਕੱਢ ਕੇ ਸ਼ਖ਼ਸ ਦੀ ਕੀਤੀ ਕੁੱਟਮਾਰ,
Published : Jul 1, 2018, 1:11 pm IST
Updated : Jul 1, 2018, 1:11 pm IST
SHARE ARTICLE
BJP MLA's son beating Man
BJP MLA's son beating Man

ਰਾਜਸਥਾਨ ਦੇ ਬਾਂਸਵਾੜਾ ਵਿਚ ਬੀਜੇਪੀ ਵਿਧਾਇਕ ਧਨ ਸਿੰਘ ਦੇ ਪੁੱਤਰ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ।

ਰਾਜਸਥਾਨ, ਰਾਜਸਥਾਨ ਦੇ ਬਾਂਸਵਾੜਾ ਵਿਚ ਬੀਜੇਪੀ ਵਿਧਾਇਕ ਧਨ ਸਿੰਘ ਦੇ ਪੁੱਤਰ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਦੇ ਪੁੱਤਰ ਰਾਜਾ ਨੇ ਇਕ ਸ਼ਖਸ ਦੀ ਕਥਿਤ ਤੌਰ ਉੱਤੇ ਸਿਰਫ ਇਸ ਗੱਲ ਕਾਰਨ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਕਿਉਂਕਿ ਸ਼ਖਸ ਨੇ ਉਸਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ। ਮਾਮਲਾ ਬਿਜਲਈ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

BJP MLA's son beating ManBJP MLA's son beating Manਦੱਸ ਦਈਏ ਕਿ ਬੀਜੇਪੀ ਵਿਧਾਇਕ ਧਨ ਸਿੰਘ ਦਾ ਪੁੱਤਰ ਰਾਜਾ ਸ਼ਖ਼ਸ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਗਲੀ ਗੱਡੀ ਵਾਲਾ ਸ਼ਖਸ ਗੱਡੀ ਨੂੰ ਰੋਕ ਕੇ ਖੜ੍ਹਾ ਹੋ ਗਿਆ ਜਿਸ ਕਾਰਨ ਧਨ ਸਿੰਘ ਦਾ ਅੱਗੇ ਨਿਕਲਣਾ ਔਖਾ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਸਕਾਰਪਯੋ ਵਿਚੋਂ ਉਤਰਿਆ ਅਤੇ ਡਰਾਇਵਿੰਗ ਸੀਟ ਉੱਤੇ ਬੈਠੇ ਸ਼ਖਸ ਦੀ ਗੱਡੀ ਦਾ ਦਰਵਾਜ਼ਾ ਖੋਲਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਸ਼ਖਸ ਗੱਡੀ ਵਿਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਵਿਚ ਵਿਧਾਇਕ ਦੇ ਬੇਟੇ ਦੇ ਹੋਰ ਸਾਥੀ ਵੀ ਆ ਗਏ ਅਤੇ ਉਹ ਵੀ ਉਸ ਸ਼ਖਸ ਨੂੰ ਕੁੱਟਣ ਵਿਚ ਉਸਦਾ ਸਾਥ ਦੇਣ ਲੱਗੇ। ਇਨਾਂ ਹੀ ਨਹੀਂ, ਵਿਧਾਇਕ ਦੇ ਬੇਟੇ  ਦੇ ਸਾਥੀਆਂ ਨੇ ਸ਼ਖਸ ਦੀ ਗੱਡੀ ਦੀ ਵੀ ਤੋੜਭੰਨ ਕੀਤੀ ਅਤੇ ਉਸ 'ਤੇ ਪੱਥਰ ਵੀ ਬਰਸਾਏ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬੀਜੇਪੀ ਵਿਧਾਇਕ ਅਤੇ ਬਿਹਾਰ ਸਰਕਾਰ ਵਿਚ ਮੰਤਰੀ ਸੁਰੇਸ਼ ਸ਼ਰਮਾ ਉੱਤੇ ਪੱਛਮ ਬੰਗਾਲ ਦੇ ਹੋਟਲ ਵਿਚ ਮਾਰ ਕੁੱਟ ਦਾ ਦੋਸ਼ ਲੱਗਿਆ ਸੀ।  

BJP MLA's son beating ManBJP MLA's son beating Manਨਗਰ ਵਿਕਾਸ ਮੰਤਰੀ ਸੁਰੇਸ਼ ਸ਼ਰਮਾ ਦੇ ਸੁਰੱਖਿਆ ਕਰਮੀਆਂ ਅਤੇ ਸਮਰਥਕਾਂ ਦੁਆਰਾ ਪੱਛਮ ਬੰਗਾਲ ਦੇ ਹੋਟਲ ਵਿਚ ਮਾਰ ਕੁੱਟ ਕੀਤੀ ਗਿਆ ਅਤੇ ਭੰਨਤੋੜ ਕਰਕੇ ਹੋਟਲ ਦਾ ਨੁਕਸਾਨ ਵੀ ਕੀਤਾ ਗਿਆ। ਇਸ ਨ੍ਹੂੰ ਲੈ ਕੇ ਬਿਹਾਰ ਵਿਚ ਕਾਫ਼ੀ ਸਿਆਸਤ ਵੀ ਹੋਈ ਸੀ। ਵਿਰੋਧੀ ਪੱਖ ਦੇ ਨੇਤਾ ਤੇਜਸਵੀ ਯਾਦਵ ਨੂੰ ਬਿਹਾਰ ਸਰਕਾਰ ਉੱਤੇ ਹਮਲਾ ਕਰਨ ਦਾ ਮੌਕਾ ਮਿਲਿਆ ਗਿਆ ਹੈ ਅਤੇ ਉਹ ਇਸ ਵਿਚ ਕੋਈ ਵੀ ਚੂਕ ਵੀ ਨਹੀਂ ਕਰਨਗੇ।

BJP MLA's son beating ManBJP MLA's son beating Manਬਿਹਾਰ ਦੇ ਨੇਤਾ ਵਿਰੋਧੀ ਧੜਾ ਤੇਜਸਵੀ ਯਾਦਵ ਨੇ ਸੁਸ਼ੀਲ ਮੋਦੀ ਨੂੰ ਗੁੰਡਾਗਰਦੀ ਕਰਨ ਵਾਲਿਆਂ ਦਾ ਸਰਗਨਾ ਕਿਹਾ ਹੈ। ਤੇਜਸਵੀ ਨੇ ਨੀਤੀਸ਼ ਕੁਮਾਰ ਤੋਂ ਇਹ ਵੀ ਸਵਾਲ ਕੀਤਾ ਹੈ ਕਿ ਕੀ ਉਹ ਅਜਿਹੇ ਗੁੰਡਾਗਰਦੀ ਕਰਨ ਵਾਲੇ ਮੰਤਰੀ ਕੋਲੋਂ ਅਸਤੀਫ਼ੇ ਦੀ ਮੰਗ ਕਰਨਗੇ?

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement