ਤਰਨ ਤਾਰਨ 'ਚ ਹੋਈ ਗੁੰਡਾਗਰਦੀ ਕਾਂਗਰਸੀ ਵਰਕਰਾਂ ਨੂੰ ਵਿਰੋਧੀਆਂ ਉੱਤੇ ਹਮਲੇ ਕਰਨ ਦੀ ਦਿਤੀ ਖੁਲ੍ਹੀ ਛੋਟ ਦਾ ਨਤੀਜਾ: ਸੁਖਬੀਰ ਬਾਦਲ
Published : Feb 4, 2018, 12:33 am IST
Updated : Feb 3, 2018, 7:03 pm IST
SHARE ARTICLE

ਚੰਡੀਗੜ੍ਹ, 3 ਫ਼ਰਵਰੀ (ਸਸਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਲ ਨੇ ਅੱਜ ਕਿਹਾ ਕਿ ਤਰਨ ਤਾਰਨ ਵਿਖੇ ਇਕ ਮਾਰਕੀਟ ਵਿਚ ਗੁੰਡਾਗਰਦੀ ਅਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਨਾਲ ਛੇੜਛਾੜ ਦੀ ਘਟਨਾ ਦਰਅਸਲ ਕਾਂਗਰਸੀ ਗੁੰਡਿਆਂ ਨੂੰ ਅਪਣੇ ਵਿਰੋਧੀਆਂ ਉੱਤੇ ਹਮਲੇ ਕਰਨ ਲਈ ਦਿਤੀ ਖੁੱਲ੍ਹ ਦਾ ਨਤੀਜਾ ਹੈ। ਉਹਨਾਂ ਨੇ ਇਸ ਸਾਰੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਤਰਨ ਤਾਰਨ ਦੇ ਅੱਡਾ ਬਾਜ਼ਾਰ ਵਿਚ 40 ਮਿੰਟਾਂ ਤਕ ਗੁੰਡੇ 


ਦੁਕਾਨਾਂ ਦੀ ਤੋੜਭੰਨ ਕਰਦੇ ਰਹੇ ਤੇ ਦੁਕਾਨਦਾਰ ਮਹਿਜ਼ 40 ਮੀਟਰ ਦੇ ਫ਼ਾਸਲੇ ਉਤੇ ਸਥਿਤ ਪੁਲਿਸ ਚੌਕੀ ਵਿਚ ਮੱਦਦ ਲਈ ਫ਼ੋਨ ਕਰਦੇ ਰਹੇ, ਪਰ ਉੱਥੇ ਮੌਜੂਦ ਏਐਸਆਈ ਨੇ ਉਨ੍ਹਾਂ ਦੀ ਮੱਦਦ ਵਾਸਤੇ ਆਉਣ ਤੋਂ ਇਨਕਾਰ ਕਰ ਦਿਤਾ। ਇਥੋਂ ਤਕ ਕਿ ਐਸਐਸਪੀ ਨੇ ਵੀ ਕਿਸੇ ਦਾ ਫ਼ੋਨ ਨਹੀਂ ਸੁਣਿਆ।ਇਹ ਟਿੱਪਣੀ ਕਰਦਿਆਂ ਕਿ ਇਕ ਸਭਿਅਕ ਸਮਾਜ ਵਿਚ ਅਜਿਹੀ ਵਹਿਸ਼ੀਪੁਣੇ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਘਟਨਾ  ਪੰਜਾਬ ਵਿਚ ਪਹਿਲਾਂ ਕਦੀ ਨਹੀਂ ਵਾਪਰੀ, ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੁੰਡਾਗਰਦੀ ਦੀ ਘਟਨਾ ਨੂੰ ਰੋਕਣ ਲਈ ਮੌਕੇ ਉੱਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਐਸਐਸਪੀ ਵਿਰੁਧ ਤੁਰਤ ਕਾਰਵਾਈ ਕਰਨ ਦੀ ਮੰਗ ਕੀਤੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement