
ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਇਕ 8 ਸਾਲਾ ਮਾਸੂਮ ਨਾਲ ਜਾਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ।
ਭੋਪਾਲ, ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਇਕ 8 ਸਾਲਾ ਮਾਸੂਮ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤਰ੍ਹਾਂ ਨਾਲ 8 ਸਾਲ ਦੀ ਮਾਸੂਮ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਉਸ ਨੂੰ ਦੇਖ ਕੇ ਫ਼ਰਿਸ਼ਤਿਆਂ ਦੀ ਵੀ ਰੂਹ ਕੰਬ ਗਈ ਹੋਵੇਗੀ। ਇਸ ਮਾਮਲੇ ਦੇ ਚਲਦਿਆਂ ਲਗਾਤਾਰ ਪੀੜਿਤਾ ਲਈ ਇਨਸਾਫ਼ ਦੀ ਮੰਗ ਤੇਜ਼ ਹੋ ਰਹੀ ਹੈ।
Rapeਇਸ ਵਿਚ ਪੀੜਿਤਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਨਹੀਂ ਚਾਹੁੰਦੇ ਹਨ। ਪੀੜਿਤਾ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੇਰੀ ਬੱਚੀ ਨਾਲ ਅਜਿਹਾ ਘਿਨੌਣਾ ਕਾਰਾ ਕਰਨ ਵਾਲਿਆਂ ਨੂੰ ਬਿਲਕੁਲ ਮਾਫ ਨਾ ਕੀਤਾ ਜਾਵੇ ਅਤੇ ਫਾਂਸੀ ਦੀ ਸਜ਼ਾ ਸੁਣਾਈ ਜਾਵੇ।
Rapeਉਨ੍ਹਾਂ ਦੱਸਿਆ ਕਿ ਮਾਸੂਮ ਬੱਚੀ ਦੀ ਹਾਲਤ ਪੱਥਰ ਸਮਾਂ ਕਰ ਦਿੱਤੀ ਗਈ ਹੈ ਚਾਹੇ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਬੱਚੀ ਦੇ ਮਨ 'ਤੇ ਡੂੰਘਾ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਵੀ ਹਲੇ ਇਸ ਭੈੜੇ ਕਾਲੇ ਦੌਰ ਵਿਚੋਂ ਬਾਹਰ ਨਹੀਂ ਨਿਕਲ ਸਕੀ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ 8 ਸਾਲ ਦੀ ਮਾਸੂਮ ਦੇ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਸੀ, ਜਿਸਦੇ ਬਾਅਦ ਪੀੜਿਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ।
Rapeਐਮਵਾਈ ਹਸਪਤਾਲ ਦੇ ਸੁਪਰਿਟੇਂਡੇਂਟ ਨੇ ਦੱਸਿਆ ਹੈ ਕਿ ਪੀੜਿਤਾ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਹੁਣ ਉਸਦੀ ਜ਼ਿੰਦਗੀ ਹੁਣ ਖ਼ਤਰੇ ਤੋਂ ਬਾਹਰ ਹੈ। ਉਸਨੂੰ ਡਾਕਟਰਾਂ ਵੱਲੋਂ ਹਲਕਾ ਭੋਜਨ ਦਿੱਤਾ ਗਿਆ ਹੈ ਅਤੇ ਉਸਨੇ ਹੁਣ ਆਪਣੀ ਮਾਂ ਨਾਲ ਗੱਲਬਾਤ ਵੀ ਕੀਤੀ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਨੇ ਪੁਲਿਸ ਨੇ ਸ਼ੁੱਕਰਵਾਰ ਨੂੰ ਦੂੱਜੇ ਦੋਸ਼ੀ ਆਸਿਫ ਨੂੰ ਵੀ ਗਿਰਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਬੱਚੀ ਦੇ ਨਾਲ ਸਮੂਹਕ ਬਲਾਤਕਾਰ ਹੋਇਆ ਸੀ। ਇਰਫਾਨ ਨੂੰ ਰਿਮਾਂਡ ਵਿਚ ਭੇਜਿਆ ਗਿਆ ਹੈ।
Rapedਦੱਸ ਦਈਏ ਕਿ ਇਸ ਤੋਂ ਪਹਿਲਾਂ ਇਰਫਾਨ ਨੂੰ ਗਿਰਫਤਾਰ ਕੀਤਾ ਗਿਆ ਸੀ। ਆਸਿਫ ਅਤੇ ਇਰਫਾਨ ਉੱਤੇ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਹੈ। ਮੰਦਸੌਰ ਵਿਚ ਬੱਚੀ 26 ਜੂਨ ਦੀ ਸ਼ਾਮ ਸਕੂਲ ਦੀ ਛੁੱਟੀ ਤੋਂ ਬਾਅਦ ਲਾਪਤਾ ਹੋ ਗਈ ਸੀ। ਉਹ 27 ਜੂਨ ਨੂੰ ਸਕੂਲ ਦੇ ਕੋਲ ਦੀਆਂ ਝਾੜੀਆਂ ਵਿਚ ਲਹੂ ਲੁਹਾਨ ਹਾਲਤ ਵਿਚ ਮਿਲੀ ਸੀ।