ਮਨੁੱਖੀ ਤਸਕਰੀ ਵਿਰੁਧ ਨੁੱਕੜ ਨਾਟਕ ਕਰਨ ਝਾਰਖੰਡ ਪੁੱਜੀਆਂ 5 ਲੜਕੀਆਂ ਨਾਲ ਗੈਂਗਰੇਪ
Published : Jun 22, 2018, 11:59 am IST
Updated : Jun 22, 2018, 11:59 am IST
SHARE ARTICLE
raped
raped

ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਅੜਕੀ ਥਾਣਾ ਖੇਤਰ ਵਿਚ ਪੰਜ ਲੜਕੀਆਂ ਦੇ ਨਾਲ ਸਮੂਹਕ ਬਲਾਤਕਾਰ ਹੋਇਆ ਹੈ...

ਰਾਂਚੀ : ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਅੜਕੀ ਥਾਣਾ ਖੇਤਰ ਵਿਚ ਪੰਜ ਲੜਕੀਆਂ ਦੇ ਨਾਲ ਸਮੂਹਕ ਬਲਾਤਕਾਰ ਹੋਇਆ ਹੈ। ਇਹ ਮਾਮਲਾ 19 ਜੂਨ ਦਾ ਦਸਿਆ ਜਾ ਰਿਹਾ ਹੈ। ਜਦੋਂ ਨਿੱਜੀ ਸਮਾਜਿਕ ਸੰਸਥਾ ਆਸ਼ਾ ਕਿਰਨ ਦੀ ਟੀਮ ਮਨੁੱਖੀ ਤਸਕਰੀ ਦੇ ਵਿਰੁਧ ਨੁੱਕੜ ਨਾਟਕ ਕਰਨ ਇੱਥੇ ਪਹੁੰਚੀ ਸੀ। ਦਸਿਆ ਜਾ ਰਿਹਾ ਹੈ ਕਿ 5-6 ਲੋਕ ਮੋਟਰਸਾਈਕਲ 'ਤੇ ਆਏ ਅਤੇ ਬੰਦੂਕ ਦੇ ਜ਼ੋਰ ਦੇ ਲੜਕੀਆਂ ਨੂੰ ਜੰਗਲ ਵਿਚ ਲੈ ਗਏ, ਜਿੱਥੇ ਉਨ੍ਹਾਂ ਨਾਲ ਸਮੂਹਕ ਗੈਂਗਰੇਪ ਕੀਤਾ।

raperape

ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੜਕੀਆਂ ਦੇ ਨਾਲ ਜੋ ਵਿਅਕਤੀ ਸਨ, ਉਨ੍ਹਾਂ ਦੀ ਵੀ ਮਾਰਕੁੱਟ ਕੀਤੀ ਗਈ।ਇਹ ਮਾਮਲਾ ਮੰਗਲਵਾਰ ਸ਼ਾਮ ਨੂੰ ਖੂੰਟੀ ਦੇ ਏਰਕੀ ਕੋਚਾਂਗ ਦਾ ਹੈ, ਜਿੱਥੇ 11 ਮੈਂਬਰੀ ਟੀਮ ਮਨੁੱਖੀ ਤਸਕਰੀ ਵਿਰੁਧ ਇਕ ਨੁੱਕੜ ਨਾਟਕ ਪੇਸ਼ ਕਰਨ ਪੁੱਜੀ ਸੀ। ਦਸਿਆ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਕੁੱਝ ਲੋਕ ਉਥੇ ਆਏ ਅਤੇ ਉਨ੍ਹਾਂ ਨੇ ਮਰਦਾਂ ਦੀ ਮਾਰਕੁੱਟ ਕੀਤੀ ਅਤੇ ਉਸ ਤੋਂ ਬਾਅਦ ਬੰਦੂਕ ਦੇ ਜ਼ੋਰ 'ਤੇ ਲੜਕੀਆਂ ਨੂੰ ਅਪਣੇ ਨਾਲ ਲੈ ਗਏ।

raperape

ਦਸਿਆ ਜਾ ਰਿਹਾ ਹੈ ਕਿ ਲੜਕੀਆਂ ਦੇ ਨਾਲ ਦੋ ਨੰਨ ਵੀ ਮੌਜੂਦ ਸਨ, ਜਿਨ੍ਹਾਂ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡ ਦਿਤਾ ਗਿਆ ਹੈ। ਉਥੇ ਪੀੜਤ ਲੜਕੀਆਂ ਨੂੰ ਤਿੰਨ ਘੰਟੇ ਬਾਅਦ ਜੰਗਲ ਵਿਚ ਛੱਡ ਦਿਤਾ ਗਿਆ। ਸਾਰੀਆਂ ਪੀੜਤ ਲੜਕੀਆਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ, ਜਿਸ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੁਲਿਸ 9 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ 6 ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ।

raperape

ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਖੇਤਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਕਾਂਡ ਵਿਚ ਸ਼ਾਮਲ ਲੋਕ ਪਾਥਲਗਦੀ ਦੇ ਸਮਰਥਕ ਹਨ। ਇਹ ਜਨਜਾਤੀ ਵਿਵਸਥਾ ਹੈ, ਜਿਸ ਤਹਿਤ ਲੋਕ ਜਨਜਾਤੀ ਦੇ ਨਿਯਮਾਂ ਦੇ ਅਨੁਸਾਰ ਖ਼ੁਦ ਨੂੰ ਚਲਾਉਂਦੇ ਹਨ ਅਤੇ ਰਾਜ ਦੇ ਅਧਿਕਾਰ ਨੂੰ ਨਹੀਂ ਮੰਨਦੇ ਹਨ। ਇਨ੍ਹਾਂ ਪਿੰਡਾਂ ਵਿਚ ਬਾਹਰੀ ਲੋਕਾਂ ਦੀ ਇਜਾਜ਼ਤ ਨਹੀਂ ਹੁੰਦੀ ਹੈ। ਫਿਲਹਾਲ ਇਸ ਮੰਦਭਾਗੀ ਘਟਨਾ ਨਾਲ ਇਲਾਕੇ ਦੇ ਨਾਲ-ਨਾਲ ਸੂਬੇ ਭਰ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ। 

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement