
ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨਾਲ ਰਹਿਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਟਰਾਂਸਫਰ ਦੀ ਅਰਜ਼ੀ ਲਗਾਉਣ ਵਾਲੀ 57 ਸਾਲ
ਨਵੀਂ ਦਿੱਲੀ, ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨਾਲ ਰਹਿਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਟਰਾਂਸਫਰ ਦੀ ਅਰਜ਼ੀ ਲਗਾਉਣ ਵਾਲੀ 57 ਸਾਲ ਦੀ ਉਤਰਾ ਬਹੁਗੁਣਾ ਪੰਤ ਦਾ ਮਾਮਲਾ ਹਲੇ ਰੁਕਿਆ ਵੀ ਨਹੀਂ ਸੀ ਕਿ ਹੁਣ ਖੁਦ ਆਪ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਰਾਵਤ ਉੱ ਸਵਾਲ ਉਠ ਖੜੇ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਉੱਤੇ ਵਿਭਾਗ ਨੂੰ ਸੂਚਨਾ ਦਿਤੇ ਬਿਨਾਂ ਕਰੋੜਾਂ ਦੀ ਜ਼ਮੀਨ ਖਰੀਦਣ ਦਾ ਦੋਸ਼ ਹੈ। ਇਹੀ ਨਹੀਂ ਆਰਟੀਆਈ ਵਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਦੇਹਰਾਦੂਨ ਦੇ ਅਜਬਪੁਰ ਕਲਾਂ ਵਿਚ ਸੁਨੀਤਾ ਰਾਵਤ 1996 ਤੋਂ ਯਾਨੀ 22 ਸਾਲਾਂ ਤੋਂ ਇੱਕ ਹੀ ਸਕੂਲ ਵਿਚ ਤੈਨਾਤ ਹੈ।
Uttarakhand teacher transfer caseਇਸ ਦੌਰਾਨ ਉਨ੍ਹਾਂ ਨੂੰ 2008 ਵਿਚ ਪ੍ਰਮੋਸ਼ਨ ਵੀ ਮਿਲਿਆ ਸੀ। ਆਮ ਤੌਰ ਉੱਤੇ ਪ੍ਰਮੋਸ਼ਨ ਦੇ ਨਾਲ ਬਦਲੀ ਵੀ ਹਿੰਦੀ ਹੈ। ਦੂਜੇ ਪਾਸੇ 57 ਸਾਲ ਦੀ ਉਤਰਾ ਬਹੁਗੁਣਾ ਪੰਤ ਪਿਛਲੇ 25 ਸਾਲ ਤੋਂ ਉੱਤਰਕਾਸ਼ੀ ਵਿਚ ਕੰਮ ਕਰ ਰਹੀ ਹੈ। 2015 ਵਿਚ ਪਤੀ ਦੀ ਮੌਤ ਤੋਂ ਬਾਅਦ ਹੁਣ ਉਹ ਬੱਚਿਆਂ ਦੇ ਨਾਲ ਰਹਿਣ ਲਈ ਦੇਹਰਾਦੂਨ ਬਦਲੀ ਦੀ ਮੰਗ ਰਹੀ ਹੈ, ਜਿਸ ਉੱਤੇ ਜਨਤਾ ਦਰਬਾਰ ਵਿਚ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਬਹਿਸ ਹੋ ਗਈ। ਗੁੱਸੇ ਵਿਚ ਆਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਦੱਸ ਦਈਏ ਕੇ ਬਾਅਦ ਵਿਚ ਨਿਜੀ ਬਾਂਡ ਉੱਤੇ ਉਹ ਜੇਲ੍ਹ ਚੋਂ ਬਾਹਰ ਆਈ,ਪਰ ਹਲੇ ਵੀ ਉਹ ਨੌਕਰੀ ਤੋਂ ਬਰਖ਼ਾਸਤ ਹੀ ਹਨ।
Uttarakhand teacher transfer caseਇਸ ਵਿਚ ਮੁਅੱਤਲ ਟੀਚਰ ਨੂੰ ਰਾਹਤ ਦੀ ਖਬਰ ਮਿਲ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਫੋਨ ਕਰਕੇ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਜਨਤਾ ਦਰਬਾਰ ਵਿਚ ਮਹਿਲਾ ਅਧਿਆਪਕ ਉਨ੍ਹਾਂ ਨਾਲ ਉਲਝ ਪਈ ਸੀ। ਮੁੱਖ ਮੰਤਰੀ ਤੋਂ ਬਦਲੀ ਦੀ ਅਪੀਲ ਕਰਦੇ ਹੋਏ ਮਹਿਲਾ ਅਧਿਆਪਕ ਕਾਫ਼ੀ ਗੁੱਸੇ ਵਿਚ ਆ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਵੀ ਭੜਕ ਗਏ ਅਤੇ ਅਧਿਆਪਕ ਨੂੰ ਮੁਅੱਤਲ ਕਰਨ ਅਤੇ ਹਿਰਾਸਤ ਵਿਚ ਲੈਣ ਦਾ ਹੁਕਮ ਦੇ ਦਿੱਤਾ।
Uttara Bahuguna pantਜਨਤਾ ਦਰਬਾਰ ਵਿਚ ਪਹੁੰਚੀ ਅਧਿਆਪਿਕਾ ਉਤਰਾ ਬਹੁਗੁਣਾ ਪੰਤ ਨੇ ਕਿਹਾ ਸੀ ਕਿ ਉਹ ਪਿਛਲੇ 25 ਸਾਲ ਤੋਂ ਦੂਰ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਹੁਣ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਦੇਹਰਾਦੂਨ ਵਿਚ ਅਪਣੇ ਬੱਚਿਆਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ। ਉਤਰਾ ਨੇ ਕਿਹਾ, ਮੇਰੀ ਹਾਲਤ ਅਜਿਹੀ ਹੈ ਕਿ ਨਾ ਮੈਂ ਬੱਚਿਆਂ ਨੂੰ ਇਕੱਲਾ ਛੱਡ ਸਕਦੀ ਹਾਂ ਅਤੇ ਨਾ ਹੀ ਨੌਕਰੀ ਛੱਡ ਸਕਦੀ ਹਾਂ। ਮੁੱਖ ਮੰਤਰੀ ਦੁਆਰਾ ਇਹ ਪੁੱਛੇ ਜਾਣ ਉੱਤੇ ਕਿ ਨੌਕਰੀ ਲੈਂਦੇ ਵਕਤ ਉਨ੍ਹਾਂ ਨੇ ਕੀ ਲਿਖਕੇ ਦਿੱਤਾ ਸੀ?
Trivendra Singh Rawatਤਾਂ ਉਤਰ ਨੇ ਗ਼ੁੱਸੇ ਵਿਚ ਜਵਾਬ ਦਿੱਤਾ ਕਿ ਉਨ੍ਹਾਂ ਨੇ ਇਹ ਲਿਖਕੇ ਨਹੀਂ ਦਿੱਤਾ ਸੀ ਕਿ ਸਾਰੀ ਜ਼ਿੰਦਗੀ ਬਨਵਾਸ ਵਿਚ ਰਹਾਂਗੀ ਤਾਂ ਇਸ ਤੋਂ ਮੁੱਖ ਮੰਤਰੀ ਵੀ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਅਧਿਆਪਿਕਾ ਨੂੰ ਸਹੀ ਤਰੀਕੇ ਨਾਲ ਆਪਣੀ ਗੱਲ ਰੱਖਣ ਨੂੰ ਕਿਹਾ, ਪਰ ਜਦੋਂ ਉਤਰਾ ਨਹੀਂ ਮੰਨੀ ਤਾਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਤੁਰਤ ਮੁਅੱਤਲ ਕਰਨ ਅਤੇ ਹਿਰਾਸਤ ਵਿਚ ਲੈਣ ਦਾ ਹੁਕਮ ਦੇ ਦਿੱਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਧਿਆਪਿਕਾ ਨੂੰ ਮੁੱਖ ਮੰਤਰੀ ਦੇ ਹੁਕਮ ਉੱਤੇ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੂੰ ਹਿਰਾਸਤ ਵਿਚੋਂ ਰਿਹਾ ਕਰ ਦਿੱਤਾ ਗਿਆ।