
ਲੇਬਨਾਨ 'ਚ ਡੇਢ ਦਹਾਕੇ ਤਕ ਚੱਲੇ ਗ੍ਰਹਿ ਯੁੱਧ ਵਿਚ 1 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ
ਬੇਰੁੱਤ : ਲੇਬਨਾਨ ਦੇ ਇਕ ਸ਼ਹਿਰ ਹਦਾਤ ਵਿਚ ਮੁਸਲਮਾਨਾਂ ਨੂੰ ਕਿਰਾਏ 'ਤੇ ਘਰ ਲੈਣ ਜਾਂ ਖ਼ਰੀਦਣ ਦੀ ਇਜਾਜ਼ਤ ਨਹੀਂ ਹੈ। ਹਦਾਤ ਸ਼ਹਿਰ ਵਿਚ ਅਧਿਕਾਰੀਆਂ ਨੇ ਕੁਝ ਸਾਲ ਪਹਿਲਾਂ ਆਦੇਸ਼ ਜਾਰੀ ਕੀਤਾ ਸੀ ਕਿ ਇੱਥੇ ਸਿਰਫ ਈਸਾਈਆਂ ਨੂੰ ਹੀ ਘਰ ਕਿਰਾਏ 'ਤੇ ਲੈਣ ਜਾਂ ਖ਼ਰੀਦਣ ਦੀ ਇਜਾਜ਼ਤ ਹੋਵੇਗੀ।
Lebanese town bans Muslims from buying, renting property
ਮੁਹੰਮਦ ਅੱਵਾਦ ਅਤੇ ਉਨ੍ਹਾਂ ਦੀ ਮੰਗੇਤਰ ਨੇ ਕਿਰਾਏ 'ਤੇ ਮਕਾਨ ਲੈਣ ਲਈ ਆਨਲਾਈਨ ਸੰਪਰਕ ਕੀਤਾ। ਪੇਸ਼ੇ ਤੋਂ ਪੱਤਰਕਾਰ ਅੱਵਾਦ ਨੇ ਮਕਾਨ ਮਾਲਕ ਨੂੰ ਫੋਨ ਕਰ ਕੇ ਕਿਹਾ ਕਿ ਉਹ ਘਰ ਦੇਖਣਾ ਚਾਹੁੰਦੇ ਹਨ ਪਰ ਜਵਾਬ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਦਸਿਆ ਗਿਆ ਕਿ ਮੁਸਲਮਾਨਾਂ ਨੂੰ ਇਸ ਸ਼ਹਿਰ ਵਿਚ ਰਹਿਣ ਦੀ ਇਜਾਜ਼ਤ ਨਹੀਂ।
Lebanese town bans Muslims from buying, renting property
ਸ਼ੀਆ ਮੁਸਲਮਾਨ ਜੋੜੇ ਨੂੰ ਇਹ ਸੁਣ ਕੇ ਵਿਸ਼ਵਾਸ ਨਹੀਂ ਹੋਇਆ ਅਤੇ ਉਨ੍ਹਾਂ ਨੇ ਨਗਰਪਾਲਿਕਾ ਨੂੰ ਫੋਨ ਕਰ ਕੇ ਇਸ ਸਬੰਧੀ ਪੁੱਛਿਆ ਤਾਂ ਉੱਥੋਂ ਵੀ ਇਹੀ ਜਵਾਬ ਮਿਲਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਪਾਬੰਦੀ ਲਾਗੂ ਹੈ। ਲੇਬਨਾਨ ਵਿਚ ਧਰਮ ਦੇ ਆਧਾਰ 'ਤੇ ਵੰਡ ਕਿੰਨੀ ਡੂੰਘੀ ਹੈ ਹਦਾਤ ਇਸ ਦਾ ਸਪੱਸ਼ਟ ਉਦਾਹਰਣ ਹੈ। ਇਥੇ ਡੇਢ ਦਹਾਕੇ ਤਕ ਚੱਲੇ ਗ੍ਰਹਿ ਯੁੱਧ ਵਿਚ 1 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ।