
ਖੇਤੀਬਾੜੀ ਕਾਨੂੰਨਾਂ ’ਤੇ ਗੱਲ ਕਰਦੇ ਹੋਏ ਸ਼ਰਦ ਪਵਾਰ ਨੇ ਕਿਹਾ ਕਿ ਇਸ ਨੂੰ ਰੱਦ ਕਰਨ ਦੀ ਬਜਾਏ, ਇਸ ਦੇ ਵਿਵਾਦਿਤ ਹਿੱਸੇ ‘ਚ ਸੋਧ ਕੀਤੀ ਜਾਵੇ।
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਦੇ ਮੁਖੀ ਸ਼ਰਦ ਪਵਾਰ (Sharad Pawar) ਨੇ ਕਿਹਾ ਕਿ ਖੇਤੀ ਕਾਨੂੰਨਾ (Farm Laws) ਨੂੰ ਰੱਦ ਕਰਨ ਦੀ ਬਜਾਏ, ਇਸ ਦੇ ਉਸ ਹਿੱਸੇ ‘ਚ ਸੋਧ (Amendment) ਕਰਨਾ ਚਾਹੀਦਾ ਹੈ, ਜਿਸ ਤੋਂ ਕਿਸਾਨਾਂ ਨੂੰ ਦਿਕੱਤ ਹੈ। ਸ਼ਰਦ ਪਵਾਰ ਨੂੰ ਪੁਛਿਆ ਗਿਆ ਸੀ ਕਿ, ਕੀ ਕਿਸਾਨਾਂ ਦੀ ਮੰਗ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ (Maharashtra Government) ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਲਿਆਵੇਗੀ ? ਤਾਂ ਉਨ੍ਹਾਂ ਜਵਾਬ ‘ਚ ਕਿਹਾ ਕਿ ਵਿਵਾਦਪੂਰਨ ਖੇਤੀਬਾੜੀ ਕਾਨੂੰਨਾ ਨੂੰ ਰੱਦ ਕਰਨ ਦੀ ਬਜਾਏ ਇਸ ਦੇ ਉਸ ਹਿੱਸੇ ਵਿਚ ਸੋਧ ਕੀਤੀ ਜਾਣੀ ਚਾਹੀਦੀ ਹੈ, ਜਿਸ ਕਾਰਨ ਕਿਸਾਨਾਂ (Farmers) ਨੂੰ ਪਰੇਸ਼ਾਨੀ ਆ ਰਹੀ ਹੈ।
ਹੋਰ ਪੜ੍ਹੋ: ਪਰੌਂਠੇ ਖਾਣ ਗਏ ਏਮਜ਼ ਦੇ ਡਾਕਟਰਾਂ ਤੇ ਦੁਕਾਨਦਾਰ ਵਿਚਾਲੇ ਹੋਈ ਤਿੱਖੀ ਬਹਿਸ, ਦੋ ਡਾਕਟਰਾਂ ਸਣੇ 4 ਜ਼ਖਮੀ
Farmers Protest
ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਦਾ ਇਕ ਸਮੂਹ ਕੇਂਦਰ ਦੁਆਰਾ ਪਾਸ ਕੀਤੇ ਖੇਤੀਬਾੜੀ ਕਾਨੂੰਨਾ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰ ਰਿਹਾ ਹੈ। ਉਨ੍ਹਾਂ ਨਾਲ ਕਿਹਾ ਕਿ ਇਸ ਕਾਨੂੰਨ ਨਾਲ ਜੁੜੀਆਂ ਸਾਰੀਆਂ ਧਿਰਾਂ ’ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਇਸ ਨੂੰ ਵਿਧਾਨ ਸਭਾ ‘ਚ ਲਿਆਂਦਾ ਜਾਵੇਗਾ।
ਹੋਰ ਪੜ੍ਹੋ: ਮਾਮੂਲੀ ਝਗੜੇ ਨੂੰ ਲੈ ਕੇ ਡਾਕਟਰ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Sharad Pawar
ਹੋਰ ਪੜ੍ਹੋ: ਦੁਖਦਾਈ ਖ਼ਬਰ: ਖੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ 'ਤੇ ਡਟੇ ਬਰਨਾਲਾ ਦੇ ਕਿਸਾਨ ਦੀ ਮੌਤ
ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਇਸ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਸੂਬਿਆਂ ਨੂੰ ਇਸ ਦੇ ਵਿਵਾਦਪੂਰਨ ਪਹਿਲੂਆਂ ’ਤੇ ਵਿਚਾਰ ਕਰਕੇ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਸੋਚਦੇ ਕਿ ਇਹ ਮਹਾਰਾਸ਼ਟਰ ਦੇ 2 ਦਿੰਨੀ ਸੈਸ਼ਨ ਵਿਚ ਆਵੇਗਾ। ਸ਼ਰਦ ਪਵਾਰ ਨੇ ਇਕ ਵਾਰ ਫਿਰ ਕਿਹਾ ਕਿ ਕਿਸਾਨ ਪਿਛਲੇ 6 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਅਤੇ ਕੇਂਦਰ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਕੇਂਦਰ ਨੂੰ ਖੁਦ ਇਸ ਮਾਮਲੇ ‘ਚ ਪਹਿਲ ਕਰਨੀ ਚਾਹੀਦੀ ਹੈ।