
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਡਟੇ ਬਰਨਾਲਾ ਦੇ ਕਿਸਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ (Farm Laws) ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਡਟੇ ਬਰਨਾਲਾ ਦੇ ਕਿਸਾਨ ਦੀ ਮੌਤ (Farmer's Death) ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਕਰਮ ਸਿੰਘ (60) ਪੁੱਤਰ ਸੇਵਾ ਸਿੰਘ ਵਜੋਂ ਹੋਈ ਹੈ।
Farmer protest
ਹੋਰ ਪੜ੍ਹੋ: ਕੈਨੇਡਾ ’ਚ ਵਧਿਆ PR ਦਾ ਰੁਝਾਨ, 5 ਬੈਂਡ ਵਾਲੇ ਵੀ ਕਰ ਸਕਦੇ ਹਨ ਅਪਲਾਈ
ਮਿਲੀ ਜਾਣਕਾਰੀ ਮੁਤਾਬਕ ਕਰਮ ਸਿੰਘ ਕਾਫੀ ਸਮੇਂ ਤੋਂ ਦਿੱਲੀ ਦੇ ਟਿਕਰੀ ਬਾਰਡਰ (Tikri Border) ’ਤੇ ਕਿਸਾਨ ਅੰਦੋਲਨ ਵਿਚ ਡਟਿਆ ਹੋਇਆ ਸੀ। ਉਹ ਬਰਨਾਲਾ (Barnala Farmer) ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਨਾਲ ਸਬੰਧਤ ਸਨ।
Farmer protest
ਹੋਰ ਪੜ੍ਹੋ: ਬੇਰੁਜ਼ਗਾਰੀ 'ਤੇ ਮਾਇਆਵਤੀ ਦਾ ਬਿਆਨ- ਪੜ੍ਹੇ-ਲਿਖੇ ਨੌਜਵਾਨ ਪਕੌੜੇ ਵੇਚਣ ਲਈ ਮਜਬੂਰ
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਰਮ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bharatiya Kisan Union Ugrahan) ਦਾ ਮੈਂਬਰ ਸੀ। ਜ਼ਿਕਰਯੋਗ ਹੈ ਕਿ ਬੀਤੇ 7 ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ’ਤੇ ਡਟੇ ਹੋਏ ਹਨ। ਅਪਣੇ ਹੱਕਾਂ ਦੀ ਰਾਖੀ ਲਈ ਡਟੇ ਕਿਸਾਨਾਂ ਵਿਚੋਂ ਹੁਣ ਤੱਕ ਕਈ ਕਿਸਾਨ ਦੁਨੀਆਂ ਨੂੰ ਅਲਵਿਦਾ ਆਖ ਗਏ।