ਇਨਸਾਨੀਅਤ ਸ਼ਰਮਸਾਰ! UP ’ਚ ਪਿਛਲੇ 72 ਘੰਟਿਆਂ ’ਚ 5 ਬੱਚੀਆਂ ਹੋਈਆਂ ਦਰਿੰਦਗੀ ਦਾ ਸ਼ਿਕਾਰ, ਦੋ ਦੀ ਮੌਤ
Published : Jul 1, 2021, 7:07 pm IST
Updated : Jul 1, 2021, 7:07 pm IST
SHARE ARTICLE
Uttar Pradesh rape cases
Uttar Pradesh rape cases

ਉੱਤਰ ਪ੍ਰਦੇਸ਼ ਵਿਚ ਪਿਛਲੇ 72 ਘੰਟਿਆਂ ਵਿਚ 5 ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਲਖਨਊ: ਉੱਤਰ ਪ੍ਰਦੇਸ਼ ਵਿਚ ਪਿਛਲੇ 72 ਘੰਟਿਆਂ ਵਿਚ 5 ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ ਦੋ ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਬਲਾਤਕਾਰ ਤੋਂ ਬਾਅਦ ਬੱਚੀਆਂ ਦੀ ਹੱਤਿਆ ਕਰ ਦਿੱਤੀ ਗਈ। ਦੋ ਮਾਮਲੇ ਗੈਂਗਰੇਪ ਦੇ ਹਨ ਤੇ ਦੋ ਮਾਮਲੇ ਰੇਪ ਦੇ ਹਨ। ਦਰਿੰਦਗੀ ਦਾ ਸ਼ਿਕਾਰ ਹੋਈਆਂ ਇਹਨਾਂ ਬੱਚੀਆਂ ਦੀ ਉਮਰ 13 ਤੋਂ 17 ਸਾਲ ਵਿਚਾਲੇ ਹਨ।

rapeRape Case

ਹੋਰ ਪੜ੍ਹੋ: ਬਿਜਲੀ ਸੰਕਟ ਦੇ ਮੁੱਦੇ 'ਤੇ 3 ਜੁਲਾਈ ਨੂੰ CM ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰੇਗੀ 'ਆਪ' 

ਮੰਗਲਵਾਰ ਨੂੰ ਪ੍ਰਯਾਗਰਾਜ ਵਿਖੇ ਇਕ 16 ਸਾਲ ਦੀ ਬੱਚੀ ਨੂੰ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਬਣਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ 7 ਲੋਕਾਂ ਨੇ ਉਹਨਾਂ ਦੀ ਬੱਚੀ ਨਾਲ ਗੈਂਗਰੇਪ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪਰਿਵਾਰ ਨੂੰ ਧਮਕਾਇਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ 2 ਲੋਕਾਂ ਨੂੰ ਆਰੋਪੀ ਦੱਸਿਆ ਹੈ। ਸੁਲਤਾਨਪੁਰ ਵਿਖੇ ਇਕ ਮਤਰੇਈ ਭੈਣ ਅਤੇ ਉਸ ਦੇ ਪ੍ਰੇਮੀ ਨੇ ਦੋਸਤਾਂ ਕੋਲੋਂ ਅਪਣੀ 15 ਸਾਲਾ ਭੈਣ ਦਾ ਰੇਪ ਕਰਵਾਇਆ। ਪੁਲਿਸ ਨੇ ਲੜਕੀ ਦੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਹਾਲਾਂਕਿ ਇਸ ਮਾਮਲੇ ਵਿਚ ਇਕ ਫਰਾਰ ਹੈ।

Uttar Pradesh rape casesUttar Pradesh rape cases

ਹੋਰ ਪੜ੍ਹੋ: ਦੇਸ਼ ਦੇ ਡਾਕਟਰਾਂ ਨੇ ਦਿਨ-ਰਾਤ ਮਿਹਨਤ ਕਰਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ: ਪੀਐਮ ਮੋਦੀ

ਜੌਨਪੁਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਮਗਾਰਡ ਦੀ 15 ਸਾਲ ਦੀ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਕਿਨਾਰੇ ਮਿਲੀ। ਪਰਿਵਾਰਕ ਮੈਂਬਰਾਂ ਨੇ ਰੇਪ ਤੋਂ ਬਾਅਦ ਹੱਤਿਆ ਦਾ ਸ਼ੱਕ ਜਤਾਇਆ ਹੈ। ਯੂਪੀ ਦੇ ਕਾਨਪੁਰ ਵਿਖੇ 12 ਸਾਲਾ ਬੱਚੀ ਨੂੰ ਬਲਾਤਕਾਰ ਤੋਂ ਬਾਅਦ ਜਿਊਂਦਾ ਸਾੜ ਦਿੱਤਾ ਗਿਆ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਬੱਚੀ ਦੀ ਲਾਸ਼ ਘਰ ਤੋਂ 200 ਮੀਟਰ ਦੀ ਦੂਰੀ ’ਤੇ ਮਿਲੀ ਹੈ।

Rape CaseRape Case

ਹੋਰ ਪੜ੍ਹੋ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਵਿਵਾਦਿਤ ਹਿੱਸੇ ‘ਚ ਕੀਤੀ ਜਾਵੇ ਸੋਧ: ਸ਼ਰਦ ਪਵਾਰ

ਉਧਰ ਮਹਰਾਜਗੰਜ ਵਿਖੇ ਖੇਤ ਵਿਚ ਸਬਜ਼ੀ ਲੈਣ ਗਈ 13 ਸਾਲਾ ਬੱਚੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਜਬਰ ਜਨਾਹ ਕੀਤਾ। ਮਾਮਲੇ ਵਿਚ ਬੱਚੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਪੰਚਾਇਤ ਨੇ ਹੀ ਆਰੋਪੀ ਨੂੰ ਸਭ ਦੇ ਸਾਹਮਣੇ ਚੱਪਲਾਂ ਨਾਲ ਕੁੱਟਿਆ ਅਤੇ 50 ਹਜ਼ਾਰ ਦਾ ਜ਼ੁਰਮਾਨਾ ਲਗਾਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement