
ਕਿਹਾ, ਹਰ ਸਾਲ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਕਿਸਾਨ ਨੂੰ ਔਸਤਨ 50,000 ਰੁਪਏ ਦੇ ਰਹੀ ਸਰਕਾਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੀ ਭਲਾਈ ਲਈ ਸਾਲਾਨਾ 6.5 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਸਹਿਕਾਰੀ ਸਭਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ ਵਾਲੇ ਤੇਲ ਦੇ ਖੇਤਰ ਵਿਚ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿਚ ਯੋਗਦਾਨ ਪਾਉਣ। 'ਅੰਤਰਰਾਸ਼ਟਰੀ ਸਹਿਕਾਰੀ ਦਿਵਸ' 'ਤੇ ਆਯੋਜਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਸਾਲ 2014 'ਚ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਦੇ ਕੰਮਾਂ ਨੂੰ ਵੀ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ: ਆਬਕਾਰੀ ਵਿਭਾਗ ਕਾਰਜਕੁਸ਼ਲਤਾ ਵਧਾਉਣ ਲਈ ਈ.ਆਰ.ਪੀ ਅਤੇ ਪੀ.ਓ.ਐਸ ਵਰਗੇ ਸਾਫਟਵੇਅਰਾਂ ਤੇ ਤਕਨੀਕਾਂ ਨੂੰ ਅਪਣਾਏਗਾ: ਹਰਪਾਲ ਸਿੰਘ ਚੀਮਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਉਨ੍ਹਾਂ ਦੀ ਉਪਜ ਖਰੀਦ ਕੇ 15 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਖਾਦ ਸਬਸਿਡੀ 'ਤੇ 10 ਲੱਖ ਕਰੋੜ ਰੁਪਏ ਖਰਚ ਕੀਤੇ।
ਇਹ ਵੀ ਪੜ੍ਹੋ: ਪੰਜਾਬ 'ਚ ਆਬਕਾਰੀ ਤੇ ਕਰ ਵਿਭਾਗ 'ਚ ਫੇਰਬਦਲ : ਸਰਕਾਰ ਨੇ 142 ਅਧਿਕਾਰੀਆਂ ਦੇ ਕੀਤੇ ਤਬਾਦਲੇ
ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਵਿਚ, ਸਰਕਾਰ ਹਰ ਸਾਲ ਖੇਤੀਬਾੜੀ ਅਤੇ ਕਿਸਾਨਾਂ 'ਤੇ ਲਗਭਗ 6.5 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਹਰ ਸਾਲ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਕਿਸਾਨ ਨੂੰ ਔਸਤਨ 50,000 ਰੁਪਏ ਦੇ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, ‘ਭਾਜਪਾ ਸਰਕਾਰ 'ਚ ਕਿਸਾਨਾਂ ਨੂੰ ਹਰ ਸਾਲ ਵੱਖ-ਵੱਖ ਤਰੀਕਿਆਂ ਨਾਲ 50,000 ਰੁਪਏ ਮਿਲਣ ਦੀ ਗਾਰੰਟੀ ਦਿਤੀ ਜਾਂਦੀ ਹੈ। ਇਹ ਮੋਦੀ ਦੀ ਗਾਰੰਟੀ ਹੈ।
ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਵਿਦਿਆਰਥੀ ਲੋਨ ਰਾਹਤ ਲਈ ਇਕ ਵਿਕਲਪਕ ਯੋਜਨਾ ਦਾ ਦਿੱਤਾ ਭਰੋਸਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 2.5 ਲੱਖ ਕਰੋੜ ਰੁਪਏ ਸਿਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੇ ਗਏ ਹਨ। ਉਨ੍ਹਾਂ ਕਿਹਾ, 'ਇਹ ਕਿੰਨੀ ਵੱਡੀ ਰਕਮ ਹੈ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ 2014 ਤੋਂ ਪਹਿਲਾਂ ਪੰਜ ਸਾਲਾਂ ਦਾ ਕੁੱਲ ਖੇਤੀ ਬਜਟ 90,000 ਕਰੋੜ ਰੁਪਏ ਤੋਂ ਵੀ ਘੱਟ ਸੀ’।