
ਤੇਲੰਗਾਨਾ ਤੋਂ ਇਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ
ਤੇਲੰਗਾਨਾ, ਤੇਲੰਗਾਨਾ ਤੋਂ ਇਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਦੇਸ਼ ਲਈ ਬਹੁਤ ਵਾਰ ਸ਼ਹੀਦ ਹੁੰਦੇ ਦੇਖੇ ਸੁਣੇ ਹਨ। ਪਰ ਇਥੇ ਇਕ ਦੇਸ਼ ਦਾ ਜਵਾਨ ਮੁਹੱਬਤ ਦੀ ਜੰਗ ਹਾਰ ਗਿਆ। ਇਕ ਲੜਕੀ ਦੇ ਮਾਪਿਆਂ ਨੇ ਇਸ ਜਵਾਨ ਦੇ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਅਸਹਿਮਤੀ ਨੂੰ ਇਹ ਜਵਾਨ ਸਹਾਰ ਨਾ ਸਕਿਆ ਅਤੇ ਡੂੰਘੇ ਦਰਦ ਵਿਚ ਚਲਾ ਗਿਆ। ਅਪਣੀ ਤਕਲੀਫ ਨੂੰ ਸਹਾਰਦਿਆਂ ਇਸ ਜਵਾਨ ਨੇ ਤੇਲੰਗਾਨਾ ਦੇ ਗਡਵਾਲ ਸ਼ਹਿਰ ਵਿਚ ਇਕ ਰੇਲਗੱਡੀ ਦੇ ਸਾਹਮਣੇ ਛਾਲ਼ ਮਾਰਕੇ ਖੁਦਕੁਸ਼ੀ ਕਰ ਲਈ।
Suicide under the trainਰੇਲਵੇ ਪੁਲਿਸ ਨੂੰ ਸਵੇਰੇ ਪੱਟੜੀ 'ਤੇ ਵਿਨੋਦ ਕੁਮਾਰ (25) ਦੀ ਲਾਸ਼ ਮਿਲੀ ਸੀ। ਦੱਸ ਦਈਏ ਕਿ ਜਵਾਨ 10 ਦਿਨ ਪਹਿਲਾਂ ਜੋਗੁ ਲਾਂਬਾ ਭਾਖਵਾਲ ਜ਼ਿਲ੍ਹੇ ਦੇ ਰੈਵੁਲਪੱਲੀ ਪਿੰਡ ਵਿਚ ਆਪਣੇ ਘਰ ਛੁੱਟੀ 'ਤੇ ਆਇਆ ਹੋਇਆ ਸੀ। ਵਿਨੋਦ ਇਕ ਲੜਕੀ ਦੇ ਨਾਲ ਪਿਆਰ ਕਰਦਾ ਸੀ ਤੇ ਇਸ ਵਾਰ ਉਸ ਲੜਕੀ ਨਾਲ ਵਿਆਹ ਕਰਵਾਉਣ ਦੇ ਇਰਾਦੇ ਨਾਲ ਹੀ ਆਇਆ ਸੀ। ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਵਿਨੋਦ ਆਪਣੇ ਪਿਤਾ ਛੀਨਾ ਹਾਨੂਮੰਧੂ ਅਤੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਉਸ ਲੜਕੀ ਦੇ ਘਰ ਵਿਆਹ ਦੀ ਗੱਲ ਕਰਨ ਗਿਆ ਸੀ ਜੋ ਕਿ ਸਿਰੇ ਨਹੀਂ ਚੜ੍ਹ ਸਕੀ।
Suicideਦੱਸ ਦਈਏ ਕਿ ਲੜਕੀ ਦੇ ਪਿਤਾ ਨੇ ਕੁਮਾਰ ਨੂੰ ਪਸੰਦ ਨਹੀਂ ਕੀਤਾ ਅਤੇ ਉਸ ਦੇ ਵਿਆਹ ਦੀ ਪੇਸ਼ਕਸ਼ ਨੂੰ ਨਾਮੰਜ਼ੂਰ ਕਰ ਦਿੱਤਾ। ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਨੋਦ ਨੂੰ ਨਿਰਾਸ਼ਾ ਨਾ ਹੋਣ ਲਈ ਕਿਹਾ ਅਤੇ ਕੋਈ ਹੋਰ ਚੰਗੀ ਲੜਕੀ ਲੱਭ ਕੇ ਉਸਦਾ ਵਿਆਹ ਕਰਨ ਲਈ ਕਿਹਾ। ਪਰ ਉਸਨੇ ਅਪਣੇ ਪਿਤਾ ਨੂੰ ਕਿਹਾ ਕਿ ਉਸਨੇ ਸਿਰਫ ਇਸੇ ਲੜਕੀ ਨਾਲ ਵਿਆਹ ਕਰਵਾਉਣਾ ਹੈ। ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਦੋਵਾਂ ਪਰਿਵਾਰਾਂ ਦਾ ਆਪਸ ਵਿਚ ਕੋਈ ਝਗੜਾ ਸੀ।
ਅਖੀਰ ਇਸ ਗੱਲ ਨੂੰ ਵਿਨੋਦ ਨੇ ਅਪਣੇ ਦਿਲ ਦਿਮਾਗ 'ਤੇ ਬਿਠਾ ਲਿਆ ਅਤੇ ਖ਼ੁਦਕੁਸ਼ੀ ਵਰਗਾ ਮੰਦਭਾਗਾ ਕਦਮ ਚੁੱਕ ਲਿਆ।