
ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ
ਝਾਰਖੰਡ, ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਕਾਂਕੇ ਥਾਣਾ ਖੇਤਰ ਦੇ ਰਸੰਡੇ ਇਲਾਕੇ ਵਿਚ 7 ਲੋਕਾਂ ਨੇ ਇੱਕੋ ਸਮੇਂ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਇਨ੍ਹਾਂ 7 ਲੋਕਾ ਵਿਚੋਂ 2 ਲੋਕਾਂ ਨੇ ਫ਼ਾਂਸੀ ਲਗਾਕੇ ਖ਼ੁਦਕੁਸ਼ੀ ਕੀਤੀ ਹੈ। ਜਾਣਕਾਰੀ ਅਨੁਸਾਰ ਮਰਨ ਵਾਲੇ ਇਹ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੋਦਰੇਜ ਕੰਪਨੀ ਵਿਚ ਕੰਮ ਕਰਨ ਵਾਲੇ ਦੀਪਕ ਝਾ ਆਪਣੇ ਪਰਿਵਾਰ ਨਾਲ ਕਾਂਕੇ ਥਾਨਾ ਖੇਤਰ ਦੇ ਬੋਡੇਆ ਕੋਲਡ ਸਟੋਰੇਜ ਦੇ ਕੋਲ ਰਹਿੰਦੇ ਸਨ।
Suicide ਸੋਮਵਾਰ ਦੀ ਸਿਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਬਾਹਰ ਨਹੀਂ ਆਇਆ। ਸਵੇਰੇ ਜਦੋਂ ਘਰ ਦਾ ਕਾਫ਼ੀ ਦੇਰ ਤੱਕ ਦਰਵਾਜਾ ਨਾ ਖੁੱਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਹ ਪਰਿਵਾਰ ਇੱਥੇ ਕਿਰਾਏ ਉੱਤੇ ਰਹਿੰਦਾ ਸੀ। ਪਰ ਪਰਿਵਾਰ ਮੂਲ ਰੂਪ ਤੋਂ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਦੋਂ ਦਰਵਾਜਾ ਤੋੜਿਆ ਤਾਂ ਘਰ ਦੇ ਅੰਦਰ ਕਮਰੇ ਵਿਚ ਦੀਪਕ, ਉਨ੍ਹਾਂ ਦੀ ਪਤਨੀ, ਦੀਪਕ ਦੇ ਮਾਤਾ - ਪਿਤਾ ਅਤੇ ਬੱਚਿਆਂ ਦੀਆਂ ਲਾਸ਼ਾਂ ਸ਼ੱਕੀ ਹਾਲਾਤ ਵਿਚ ਪਈਆਂ ਹੋਈਆਂ ਸਨ।
Suicideਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦਿੱਲੀ ਦੇ ਬੁਰਾੜੀ ਇਲਾਕੇ ਵਿਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਇੱਕੋ ਪਰਿਵਾਰ ਦੀਆਂ 11 ਲਾਸ਼ਾਂ ਲਟਕਦੀਆਂ ਮਿਲੀਆਂ ਸਨ ਜਿਸਨੂੰ ਸੁਲਝਾਉਣ ਲਈ ਪੁਲਿਸ ਨੂੰ ਕਾਫ਼ੀ ਇਮਤਿਹਾਨਾਂ ਵਿਚੋਂ ਲੰਘਣਾ ਪਿਆ ਸੀ। ਬੁਰਾੜੀ ਕੇਸ ਵਿਚ ਬੜੇ ਅਜੀਬੋ ਗਰੀਬ ਖੁਲਾਸੇ ਹੁੰਦੇ ਰਹੇ ਸਨ। ਉਸ ਘਟਨਾ ਦਾ ਸਬੰਧ ਟੂਣੇ ਟੱਪੇ ਅਤੇ ਭੂਤ ਪ੍ਰੇਤਾਂ ਵਰਗੀਆਂ ਗੱਲਾਂ ਨਾਲ ਵੀ ਜੋੜਿਆ ਗਿਆ ਸੀ। ਇਸ ਮਹੀਨੇ ਝਾਰਖੰਡ ਦੇ ਹੀ ਹਜ਼ਾਰੀਬਾਗ ਵਿੱਚ ਵੀ ਇੱਕ ਹੀ ਪਰਿਵਾਰ ਦੇ 6 ਲੋਕਾਂ ਨੇ ਫ਼ਾਂਸੀ ਲਗਾਕੇ ਆਪਣੀ ਜਾਨ ਦੇ ਦਿੱਤੀ ਸੀ।
Suicideਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਸ਼ ਭਰ ਵਿਚੋਂ ਸਮੂਹਿਕ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਉਣਾ ਇਕ ਮਾਮੂਲੀ ਜਿਹੀ ਗੱਲ ਬਣਦੀ ਜਾ ਰਹੀ ਹੈ। ਅਖੀਰ ਇੱਕੋ ਪਰਿਵਾਰ ਦੇ ਮੈਂਬਰਾਂ ਇਸ ਤਰੀਕੇ ਨਾਲ ਆਪਣੀ ਜਾਨ ਤੋਂ ਹੇਠ ਧੋ ਲੈਣਾ ਅਜਿਹੇ ਮਾਮਲਿਆਂ ਨੂੰ ਸ਼ੱਕ ਦੇ ਘੇਰੇ 'ਚ ਜ਼ਰੂਰ ਖੜ੍ਹਾ ਕਰਦਾ ਹੈ।