ਆਮ੍ਰਪਾਲੀ ਗਰੁਪ ਨੂੰ ਸੁਪਰੀਮ ਕੋਰਟ ਨੇ ਦਿਤਾ ਝੱਟਕਾ, ਸਾਰੇ ਬੈਂਕ ਖਾਤੇ ਜ਼ਬਤ ਕਰਨ ਦਾ ਆਦੇਸ਼
Published : Aug 1, 2018, 6:50 pm IST
Updated : Aug 1, 2018, 6:50 pm IST
SHARE ARTICLE
Supreme Court
Supreme Court

ਆਮ੍ਰਪਾਲੀ ਗਰੁਪ ਨੂੰ ਸੁਪਰੀਮ ਕੋਰਟ ਵਲੋਂ ਜ਼ੋਰਦਾਰ ਝਟਕਾ ਲਗਿਆ ਹੈ। ਅਦਾਲਤ ਨੇ ਆਮ੍ਰਪਾਲੀ ਗਰੁਪ ਦੀ 40 ਕੰਪਨੀਆਂ ਦੇ ਖਾਤੇ ਅਤੇ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿਤੇ ਹਨ...

ਆਮ੍ਰਪਾਲੀ ਗਰੁਪ ਨੂੰ ਸੁਪਰੀਮ ਕੋਰਟ ਵਲੋਂ ਜ਼ੋਰਦਾਰ ਝਟਕਾ ਲਗਿਆ ਹੈ। ਅਦਾਲਤ ਨੇ ਆਮ੍ਰਪਾਲੀ ਗਰੁਪ ਦੀ 40 ਕੰਪਨੀਆਂ ਦੇ ਖਾਤੇ ਅਤੇ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿਤੇ ਹਨ। ਅਦਾਲਤ ਨੇ 2008 ਤੋਂ ਬਾਅਦ ਤੋਂ ਸਾਰੇ ਖਾਤਿਆਂ ਦੇ ਲੈਣ - ਦੇਣ ਦੀ ਜਾਣਕਾਰੀ ਮੰਗੀ ਹੈ ਅਤੇ ਕੰਪਨੀ ਦੇ ਫੰਡ ਡਾਇਵਰਜਨ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਦੇ ਨਾਲ ਹੀ ਗਰੁਪ ਦੀਆਂ ਸਾਰੀਆਂ ਕੰਪਨੀਆਂ ਦੇ ਨਿਰਦੇਸ਼ਕਾਂ ਦੇ ਖਾਤੇ ਵੀ ਜ਼ਬਤ ਕਰਨ ਦੇ ਆਦੇਸ਼ ਦਿਤੇ ਗਏ ਹਨ। ਨਿਰਦੇਸ਼ਕਾਂ ਦੀ ਨਿਜੀ ਜਾਇਦਾਦ ਵੀ ਜ਼ਬਤ ਕਰਨ ਦੇ ਆਦੇਸ਼ ਸੁਪਰੀਮ ਕੋਰਟ ਨੇ ਦਿਤੇ ਹਨ।

Amrapali GroupAmrapali Group

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਆਮ੍ਰਪਾਲੀ ਗਰੁਪ 'ਤੇ ਆਦੇਸ਼ਾਂ ਨੂੰ ਨਾ ਮੰਨਣੇ ਅਤੇ ਗੰਦਾ ਖੇਡ ਖੇਡਣ ਲਈ ਸਖ਼ਤ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਆਮ੍ਰਪਾਲੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਸਾਡੇ ਸਬਰ ਦਾ ਇਮਤਿਹਾਨ ਨਾ ਲੈਣ। ਇਸ ਦੇ ਨਾਲ ਹੀ ਐਨਬੀਸੀਸੀ ਚੇਅਰਮੈਨ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਸਕੱਤਰ ਨੂੰ ਵੀ ਵੀਰਵਾਰ ਨੂੰ ਅਦਾਲਤ ਵਿਚ ਮੌਜੂਦ ਰਹਿਣ ਲਈ ਕਿਹਾ ਹੈ। ਦਰਅਸਲ, ਆਮ੍ਰਪਾਲੀ ਗਰੁਪ ਨੇ ਅਦਾਲਤ ਵਿਚ ਐਨਬੀਸੀਸੀ ਤੋਂ ਪ੍ਰੋਜੈਕਟਸ ਪੂਰਾ ਕਰਾਉਣ ਦੀ ਦਲੀਲ ਦਿਤੀ ਸੀ।

NBCCNBCC

ਅਦਾਲਤ ਨੇ ਇਸ ਉਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਜਦੋਂ ਪੂਰਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਤਾਂ ਫਿਰ ਕਿਵੇਂ ਐਨਬੀਸੀਸੀ ਦੇ ਨਾਲ ਅਦਾਲਤ ਗੱਲ ਕਰ ਰਿਹਾ ਹੈ। ਅਦਾਲਤ ਨੇ ਸਾਫ਼ ਤੌਰ 'ਤੇ ਆਮ੍ਰਪਾਲੀ ਗਰੁਪ ਨੂੰ ਧੋਖਾਧੜੀ ਕਰਨ ਦਾ ਦੋਸ਼ੀ ਕਰਾਰ ਦਿਤਾ ਹੈ। 2008 ਤੋਂ ਬਾਅਦ ਤੋਂ ਹੁਣ ਤੱਕ ਖਾਤਿਆਂ ਵਿਚ ਹੋਏ ਸਾਰੇ ਲੈਣ - ਦੇਣ ਲਈ ਅਤੇ ਫੰਡ ਡਾਇਵਰਜਨ ਲਈ ਅਦਾਲਤ ਨੇ ਸਾਰੇ ਗਰੁਪ ਕੰਪਨੀਆਂ ਦੇ ਚਾਰਟਿਡ ਅਕਾਉਂਟੈਂਟਸ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿਤਾ ਹੈ। ਅਦਾਲਤ ਨੇ ਐਨਬੀਸੀਸੀ ਅਤੇ ਆਮ੍ਰਪਾਲੀ 'ਤੇ ਮਿਲੀਭਗਤ ਦੀ ਗੱਲ ਕਹੀ ਹੈ।

Amrapali GroupAmrapali Group

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਨਬੀਸੀਸੀ ਅਦਾਲਤ ਦੇ ਨਾਲ ਹੀ ਬਰਾਬਰ ਕੰਮ ਕਰ ਰਿਹਾ ਹੈ। ਇਸ ਲਈ ਹੀ ਐਨਬੀਸੀਸੀ ਨੂੰ ਅਦਾਲਤ ਵਿਚ ਚੱਲ ਰਹੇ ਮਾਮਲੇ ਦੀ ਜਾਣਕਾਰੀ ਹੋਣ ਦੀ ਗੱਲ ਦਸਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਰਟ ਦੇ ਆਦੇਸ਼ ਦੇ ਬਾਵਜੂਦ ਐਨਬੀਸੀਸੀ ਨੇ ਕਿਸ ਆਧਾਰ 'ਤੇ ਪ੍ਰੋਜੈਕਟ ਪੂਰਾ ਕਰਨ ਦਾ ਜਿੱਮਾ ਚੁਕਿਆ ਹੈ। ਜੇਕਰ ਐਨਬੀਸੀਸੀ ਨੂੰ ਇਹਨਾਂ ਸਾਰੇ ਮਾਮਲਿਆਂ ਦੀ ਜਾਣਕਾਰੀ ਸੀ ਤਾਂ ਫਿਰ ਇਹ ਅਦਾਲਤ ਦੀ ਅਪਮਾਨ ਦਾ ਮਾਮਲਾ ਬਣਦਾ ਹੈ। ਅਦਾਲਤ ਨੇ ਕਿਹਾ ਹੈ ਕਿ ਪੂਰਾ ਸਿਸਟਮ ਆਮ੍ਰਪਾਲੀ ਨੇ ਮੈਨੇਜ ਕੀਤਾ ਹੋਇਆ ਹੈ ਅਤੇ ਉਹ ਪ੍ਰੋਜੈਕਟ ਪੂਰਾ ਕਰਨ ਦੀ ਇੱਛਾ ਨਹੀਂ ਰੱਖਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement