
ਮੋਦੀ ਸਰਕਾਰ-2 ਦੇ ਕਾਰਜਕਾਲ 'ਚ 50 ਦਿਨ ਪੂਰੇ ਹੋਣ ਨਾਲ ਚੰਦਰਯਾਨ-2 ਦਾ ਸ਼ੁਭ ਆਰੰਭ ਹੋਇਆ।
ਨਵੀਂ ਦਿੱਲੀ (ਸਪੋਕਸਮੈਨ ਸਮਾਚਾਰ ਸੇਵਾ) : ਨਰਿੰਦਰ ਮੋਦੀ ਸਰਕਾਰ-2 ਨੇ ਪਿਛਲੇ ਹਫ਼ਤੇ ਕਾਰਜਕਾਲ ਵਿਚ 50 ਦਿਨ ਪੂਰੇ ਕੀਤੇ। ਖੇਡ ਤੇ ਯੁਵਾ ਮਾਮਲੇ (ਸੁਤੰਤਰ ਚਾਰਜ) ਰਾਜ ਮੰਤਰੀ ਰਜਿਜੂ ਨੇ ਕਿਹਾ ਕਿ ਇਹ ਸਾਡੇ ਰੀਪੋਰਟ ਕਾਰਡ ਨੂੰ ਪੇਸ਼ ਕਰਨ ਅਤੇ ਭਵਿੱਖ ਲਈ ਰੂਪਰੇਖਾ (ਰੋਡਮੈਪ) ਤਿਆਰ ਕਰਨ ਦਾ ਸਮਾਂ ਹੈ।ਲੋਕਾਂ ਨੇ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕੀਤਾ ਅਤੇ ਵਿਸ਼ਾਲ ਜਮਹੂਰੀ ਟੈਸਟ 'ਚ 100 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਥੋਂ ਹੀ ਮੋਦੀ ਸਰਕਾਰ ਬਾਕੀਆਂ ਤੋਂ ਅੱਗੇ ਨਿਕਲਦੀ ਹੈ।
Kiren Rijiju
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨਾਗਰਿਕ, ਲੋਕਾਂ ਲਈ ਸਰਕਾਰ ਦੀ ਜਵਾਬਦੇਹੀ ਦੇ ਔਖੇ ਟਾਸਕ ਮਾਸਟਰ ਅਤੇ ਦ੍ਰਿੜ ਵਿਸ਼ਵਾਸੀ ਹਨ ਅਤੇ ਇਸ ਸਰਕਾਰ ਲਈ, ਦੇਸ਼ 'ਚ ਪ੍ਰਗਤੀ ਦੀ ਗਤੀ ਨੂੰ ਤੇਜ਼ ਕਰਨ ਲਈ ਪਹਿਲੇ 50 ਦਿਨ ਨੀਂਹ ਰੱਖਣ ਦਾ ਸਮਾਂ ਹੈ। ਇਸ ਲਈ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਹ ਸਰਕਾਰ ਕਿੱਧਰ ਨੂੰ ਜਾ ਰਹੀ ਹੈ। ਮੋਦੀ ਸਰਕਾਰ-2 ਨੇ ਅਪਣੇ ਉਦੇਸ਼ਾਂ ਨੂੰ ਸਪੱਸ਼ਟ ਕਰਨ ਲਈ ''ਸਬਕਾ ਵਿਸ਼ਵਾਸ'' ਨੂੰ ''ਸਬਕਾ ਵਿਕਾਸ'' ਦੇ ਅਪਣੇ ਆਦਰਸ਼ ਵਾਕ 'ਚ ਜੋੜ ਕੇ ਸ਼ੁਰੂ ਕੀਤਾ।
Pm Narendra Modi
ਅਜਿਹਾ ਕਰਨ ਲਈ ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਨਾਉਣ ਦਾ ਟੀਚਾ ਰੱਖਿਆ। ਇਕ ਵੱਡੇ ਅਰਥਚਾਰੇ ਦਾ ਅਰਥ ਹਰ ਭਾਰਤੀ ਨਾਗਰਿਕ ਲਈ ਵੱਧ ਆਰਥਕ ਸ਼ਕਤੀ, ਪ੍ਰਗਤੀ ਅਤੇ ਖ਼ੁਸ਼ਹਾਲੀ ਹੈ। ਬਜਟ 2019-20 ਨੇ ਗੇਂਦ ਨੂੰ ਲੁੜਕਾਉਣ ਦਾ ਕੰਮ ਕੀਤਾ ਹੈ ਅਤੇ ਵਿਰੋਧੀ ਧਿਰ ਦੇ ਦਿਮਾਗ਼ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਸਰਕਾਰ ਇਸ ਟੀਚੇ ਨੂੰ ਹਾਸਲ ਕਰ ਲਵੇਗੀ। ਪਹਿਲੇ 50 ਦਿਨਾਂ 'ਚ ਸਰਕਾਰ ਨੇ 95 ਫ਼ੀ ਸਦੀ ਤੋਂ ਵੱਧ ਘਰੇਲੂ ਕਾਰੋਬਾਰੀਆਂ ਨੂੰ ਕਾਰਪੋਰੇਟ ਟੈਕਸ 'ਚ ਰਾਹਤ ਪ੍ਰਦਾਨ ਕੀਤੀ ਹੈ, ਵਪਾਰੀਆਂ ਲਈ ਪੈਂਨਸ਼ਨ ਯੋਜਨਾ ਸ਼ੁਰੂ ਕੀਤੀ ਹੈ ਅਤੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਹੈ।
ਮੋਦੀ ਸਰਕਾਰ-2 ਦੇ ਕਾਰਜਕਾਲ 'ਚ 50 ਦਿਨ ਪੂਰੇ ਹੋਣ ਨਾਲ ਚੰਦਰਯਾਨ-2 ਦਾ ਸ਼ੁਭ ਆਰੰਭ ਹੋਇਆ। ਸਰਕਾਰ ਨੇ ਪ੍ਰਮੁਖ ਸੁਧਾਰਾਂ 'ਚ ਹਰ ਰਾਜਨੀਤਕ ਦਲ ਨੂੰ ਨਾਲ ਲੈ ਕੇ ਚਲਣ ਦੀ ਅਪਣੀ ਪ੍ਰਤੀਬਧਤਾ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਇਹ ਸੰਸਦ ਦੇ ਬਜਟ ਸੈਸ਼ਨ ਦੇ ਕੰਮਕਾਜ ਤੋਂ ਸਪੱਸ਼ਟ ਹੈ। ਇਸ ਸੈਸ਼ਨ ਵਿਚ ਸੰਸਦ ਵਿਚ ਰੀਕਾਰਡ ਸੰਖਿਆ 'ਚ ਬਿਲ ਪਾਸ ਕੀਤੇ ਗਏ ਹਨ।
Kulbhushan Jadhav
ਕੁਲਭੂਸ਼ਣ ਜਾਧਵ ਮਾਮਲੇ 'ਚ ਕੌਮਾਂਤਰੀ ਅਦਾਲਤ ਦਾ ਫ਼ੈਸਲਾ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਦੁਨੀਆਂ ਵਿਚ ਕਿਤੇ ਵੀ ਭਾਰਤੀ ਨਾਗਰਿਕ ਦੀ ਸੁਰੱਖਿਆ ਯਕੀਨੀ ਕਰਨ ਲਈ ਇਹ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਗਲੇ ਸਾਲ ਟੋਕੀਉ ਓਲੰਪਿਕ 2020 ਹੈ ਅਤੇ ਸਾਡੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਨੂੰ ਦੇਖਦੇ ਹੋਏ ਅਸੀਂ ਉਲੰਪਿਕ 'ਚ ਭਾਤਰ ਲਈ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹਾਂ। ਕੁੱਲ ਮਿਲਾ ਕੇ ਮੋਦੀ ਸਰਕਾਰ ਨੇ ਸਫ਼ਲ ਸ਼ੁਰੂਆਤ ਕਰ ਦਿਤੀ ਹੈ ਤੇ ਇਹ ਦਮ ਅੱਗੇ ਹੀ ਵਧਦੇ ਰਹਿਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।