
ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਟੀਵੀ ਅਤੇ ਆਨਲਾਈਨ ਕਲਾਸ ਜ਼ਰੀਏ ਹੋ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਟੀਵੀ ਅਤੇ ਆਨਲਾਈਨ ਕਲਾਸ ਜ਼ਰੀਏ ਹੋ ਰਹੀ ਹੈ। ਗਰੀਬ ਹੋਣ ਕਾਰਨ ਜਦੋਂ ਇਕ ਔਰਤ ਅਪਣੇ ਬੱਚਿਆਂ ਨੂੰ ਪੜ੍ਹਾਈ ਲਈ ਟੀਵੀ ਉਪਲਬਧ ਨਹੀਂ ਕਰਵਾ ਸਕੀ ਤਾਂ ਉਸ ਨੇ ਅਪਣਾ ਮੰਗਲਸੂਤਰ ਗਿਰਵੀ ਰੱਖ ਦਿੱਤਾ। ਮੰਗਲਸੂਤਰ ਗਿਵਰੀ ਰੱਖਣ ਤੋਂ ਬਾਅਦ ਉਸ ਨੂੰ ਜੋ ਪੈਸੇ ਮਿਲੇ, ਉਸ ਨਾਲ ਮਹਿਲਾ ਨੇ ਟੀਵੀ ਖਰੀਦ ਲਿਆ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਾ ਆਵੇ।
Student
ਇਹ ਮਾਮਲਾ ਕਰਨਾਟਕ ਦੇ ਗੜਗ ਜ਼ਿਲ੍ਹੇ ਦਾ ਹੈ। ਇੱਥੇ ਰਹਿਣ ਵਾਲੀ ਕਸਤੂਰੀ ਨਾਂਅ ਦੀ ਇਕ ਔਰਤ ਨੇ ਅਪਣੇ ਚਾਰ ਬੱਚਿਆਂ ਦੀ ਪੜ੍ਹਾਈ ਲਈ 12 ਗ੍ਰਾਮ ਦੇ ਸੋਨੇ ਨਾਲ ਬਣਿਆ ਮੰਗਲਸੂਤਰ ਗਿਰਵੀ ਰੱਖ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਸ ਦੇ ਬੱਚੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੀਆਂ ਕਲਾਸਾਂ ਨੂੰ ਦੇਖ ਕੇ ਪੜ੍ਹਾਈ ਕਰ ਸਕਣ।
Students
ਜਦੋਂ ਇਸ ਮਾਮਲੇ ਦੀ ਜਾਣਕਾਰੀ ਤਹਿਸੀਲਦਾਰ ਕੋਲ ਪਹੁੰਚੀ ਤਾਂ ਉਸ ਨੇ ਜਾਂਚ ਲਈ ਅਧਿਕਾਰੀਆਂ ਨੂੰ ਭੇਜਿਆ। ਜਿਸ ਤੋਂ ਬਾਅਦ ਮੰਗਲਸੂਤਰ ਗਿਰਵੀ ਰੱਖਣ ਵਾਲਾ ਵਿਅਕਤੀ ਮੰਗਲਸੂਤਰ ਦੇਣ ਲਈ ਤਿਆਰ ਹੋ ਗਿਆ। ਉਸ ਨੇ ਪਰਿਵਾਰ ਨੂੰ ਕਿਹਾ ਕਿ ਜਦੋਂ ਵੀ ਉਹਨਾਂ ਕੋਲ ਪੈਸੇ ਆਉਣ ਤਾਂ ਉਹ ਪੈਸੇ ਦੇ ਦੇਣ।
Kasturi
ਕਸਤੂਰੀ ਨੇ ਦੱਸਿਆ ਕਿ ਹੁਣ ਉਹਨਾਂ ਦੇ ਬੱਚੇ ਦੂਰਦਰਸ਼ਨ ‘ਤੇ ਕਲਾਸ ਦੇਖ ਕੇ ਪੜ੍ਹਾਈ ਕਰ ਰਹੇ ਹਨ। ਪਹਿਲਾਂ ਉਹਨਾਂ ਦੇ ਬੱਚਿਆਂ ਨੂੰ ਟੀਵੀ ਦੇਖਣ ਲਈ ਹੋਰ ਬੱਚਿਆਂ ਦੇ ਘਰ ਜਾਣਾ ਪੈਂਦਾ ਸੀ। ਦੱਸ ਦਈਏ ਕਿ ਕਸਤੂਰੀ ਦੇ ਪਤੀ ਦਿਹਾੜੀ ਕਰਦੇ ਹਨ। ਕੋਰੋਨਾ ਮਹਾਂਮਾਰੀ ਕਾਰਨ ਉਹਨਾਂ ਨੂੰ ਹੁਣ ਕੋਈ ਕੰਮ ਨਹੀਂ ਮਿਲ ਰਿਹਾ। ਉਹਨਾਂ ਦੇ ਬੱਚੇ 7ਵੀਂ ਅਤੇ 8ਵੀਂ ਜਮਾਤ ਵਿਚ ਪੜ੍ਹਦੇ ਹਨ।
Woman mortgages her mangalsutra to buy TV for children’s on-air classes
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕ ਵੀ ਇਸ ਔਰਤ ਦੀ ਮਦਦ ਲਈ ਅੱਗੇ ਆਏ। ਇਸੇ ਤਰ੍ਹਾਂ ਕਾਂਗਰਸ ਵਿਧਾਇਕ ਨੇ 50,000 ਅਤੇ ਇਕ ਹੋਰ ਮੰਤਰੀ ਨੇ 20,000 ਰੁਪਏ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ। ਪਰਿਵਾਰ ਲੋਕਾਂ ਦੇ ਸਮਰਥਨ ਤੋਂ ਕਾਫ਼ੀ ਖੁਸ਼ ਹੈ।