ਪੜ੍ਹਾਈ ਦੇ ਨਾਲ-ਨਾਲ ਖੇਤੀ ਕੰਮਾਂ 'ਚ ਨਿਪੁਨ ਹੈ 17 ਸਾਲਾ ਮੁਟਿਆਰ, ਕਿਸਾਨੀ ਘੋਲ 'ਚ ਕੀਤੀ ਸ਼ਮੂਲੀਅਤ!
Published : Jul 29, 2020, 5:35 pm IST
Updated : Jul 29, 2020, 5:35 pm IST
SHARE ARTICLE
Baldeep Kaur
Baldeep Kaur

ਕੇਂਦਰੀ ਆਰਡੀਨੈਂਸਾਂ ਖਿਲਾਫ਼ ਟਰੈਕਟਰ ਰੈਲੀ 'ਚ ਕੀਤੀ ਸੀ ਸ਼ਮੂਲੀਅਤ

ਬਠਿੰਡਾ : ਧੀਆਂ ਨੂੰ ਕਿਸੇ ਸਮੇਂ ਘਰ ਦੀ ਚਾਰਦੀਵਾਰੀ ਅੰਦਰ ਰੱਖਣ ਅਤੇ ਕੇਵਲ ਚੂਲੇ-ਚੌਕੇ ਦੇ ਕੰਮਾਂ ਸਬੰਧੀ ਜਾਣਕਾਰੀ ਦੇਣਾ ਹੀ ਕਾਫ਼ੀ ਸਮਝਿਆ ਜਾਂਦਾ ਸੀ। ਅੱਜ ਬਦਲੇ ਜ਼ਮਾਨੇ ਨਾਲ ਧੀਆਂ ਜ਼ਿੰਦਗੀ ਦੇ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ। ਧੀਆਂ ਨੇ ਕੇਵਲ ਮੁੰਡਿਆਂ ਲਈ ਰਾਖਵੇਂ ਔਖੇ ਕੰਮਾਂ ਨੂੰ ਹੱਥ ਪਾ ਕੇ ਪ੍ਰਚੱਲਤ ਮਿੱਥਾ ਨੂੰ ਹੀ ਨਹੀਂ ਪਛਾੜਿਆ ਸਗੋਂ ਅਪਣੇ ਮਾਪਿਆਂ, ਦੇਸ਼ ਅਤੇ ਖੁਦ ਦਾ ਨਾਮ ਵੀ ਰੌਸ਼ਨ ਕੀਤਾ ਹੈ। ਅਜਿਹੇ ਹੀ ਜ਼ਜ਼ਬੇ ਵਾਲੀ ਇਕ ਧੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾਂ ਦੀ ਜੰਮਪਲ ਬਲਦੀਪ ਕੌਰ, ਜੋ ਅਪਣੀ ਪੜ੍ਹਾਈ ਦੇ ਨਾਲ-ਨਾਲ ਪਿਤਾ ਨਾਲ ਖੇਤੀ ਦੇ ਕੰਮ 'ਚ ਵੀ ਹੱਥ ਵਟਾਉਂਦੀ ਹੈ। ਇੰਨਾ ਹੀ ਨਹੀਂ, ਉਹ ਕਿਸਾਨੀ ਹੱਕਾਂ ਲਈ ਲੜੇ ਜਾ ਰਹੇ ਘੋਲ 'ਚ ਵੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ।

Baldeep KaurBaldeep Kaur

ਦਸਵੀਂ 'ਚੋਂ ਚੰਗੇ ਨੰਬਰਾਂ ਨਾਲ ਪਾਸ ਹੋਈ ਬਲਦੀਪ ਕੌਰ ਨੂੰ ਖੇਤੀ ਦੇ ਕੰਮਾਂ 'ਚ ਨਿਪੁੰਨਤਾ ਹਾਸਲ ਹੈ। ਬਲਦੀਪ ਕੌਰ ਅਪਣੀਆਂ ਤਿੰਨ ਭੈਣਾਂ 'ਚੋਂ ਉਮਰ 'ਚ ਭਾਵੇਂ ਛੋਟੀ ਹੈ, ਪਰ ਗਿਆਨ, ਸਮਝਦਾਰੀ ਅਤੇ ਜਜ਼ਬੇ ਪੱਖੋਂ ਉਹ ਕਾਫ਼ੀ ਅੱਗੇ ਹੈ। ਉਸ ਨੂੰ ਅਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ 'ਚ ਮੁੰਡਿਆਂ ਵਾਂਗ ਹੱਥ ਵਟਾ ਕੇ ਖ਼ੁਸ਼ੀ ਮਹਿਸੂਸ ਹੁੰਦੀ ਹੈ।

Baldeep KaurBaldeep Kaur

ਖੇਤੀ ਦੇ ਕੀਤੇ ਜਾ ਰਹੇ ਕੰਮਾਂ 'ਤੇ ਮਾਣ ਮਹਿਸੂਸ ਕਰਦਿਆਂ ਬਲਦੀਪ ਕਹਿੰਦੀ ਹੈ ਕਿ ਉਹ ਖੇਤੀ ਦੇ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਵੀ ਜਾਰੀ ਰੱਖ ਰਹੀ ਹੈ। ਦਸਵੀਂ ਤੋਂ ਬਾਅਦ ਅੱਗੇ ਪ੍ਰਾÂਵੇਟ ਪੜ੍ਹ ਰਹੀ ਬਲਦੀਪ ਕੌਰ ਖੇਤ ਵਿਚ ਖੁਦ ਟਰੈਕਟਰ ਚਲਾਉਣ ਤੋਂ ਇਲਾਵਾ ਹੋਰ ਸਾਰੇ ਕੰਮ ਕਰਦੀ ਹੈ। ਬਲਦੀਪ ਕੌਰ ਸਰਕਾਰਾਂ ਵਲੋਂ ਕਿਸਾਨੀ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਵੀ ਕਾਫ਼ੀ ਸੁਚੇਤ ਹੈ। ਉਸ ਅੰਦਰ ਕਿਸਾਨੀ ਹੱਕਾਂ ਲਈ ਸੰਘਰਸ਼ ਦਾ ਜਜ਼ਬਾ ਅਥਾਹ ਹੈ।

Baldeep KaurBaldeep Kaur

ਪਿਛਲੇ ਦਿਨਾਂ ਦੌਰਾਨ ਕੇਂਦਰ ਦੇ ਆਰਡੀਨੈਂਸਾਂ ਖਿਲਾਫ਼ ਕਿਸਾਨਾਂ ਵਲੋਂ ਸ਼ੁਰੂ ਕੀਤੀ ਟਰੈਕਟਰ ਰੈਲੀ ਉਸ ਨੇ ਟਰੈਕਟਰ ਸਮੇਤ ਸ਼ਮੂਲੀਅਤ ਕੀਤੀ ਸੀ। ਬਲਦੀਪ ਮੁਤਾਬਕ ਉਨ੍ਹਾਂ ਕੋਲ 6 ਕਿੱਲੇ ਜ਼ਮੀਨ ਹੈ ਜਦਕਿ ਕਰਜ਼ਾ ਵੀ ਕਾਫ਼ੀ ਹੈ। ਉਸ ਨੂੰ ਸਰਕਾਰ ਵਲੋਂ ਕਰਜ਼ਾ ਮੁਆਫ਼ ਨਾ ਕਰਨ ਦਾ ਗਿਲਾ ਵੀ ਹੈ। ਬਲਦੀਪ ਮਾਤਬਕ ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਬਿੱਲ ਕਿਸਾਨ ਵਿਰੋਧੀ ਹੈ। ਬਲਦੀਪ ਮੁਤਾਬਕ ਉਹ ਕਿਸਾਨੀ ਦੇ ਹੱਕਾਂ ਲਈ ਲੜੇ ਜਾ ਰਹੇ ਘੋਲ 'ਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀ ਰਹੇਗੀ।

Baldeep KaurBaldeep Kaur

ਬਲਦੀਪ ਕੌਰ ਦੀਆਂ ਗਤੀਵਿਧੀਆਂ ਤੋਂ ਉਸ ਦੇ ਪਰਵਾਰ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਕਾਫ਼ੀ ਖ਼ੁਸ਼ ਹਨ। ਕਿਸਾਨ ਜਥੇਬੰਦੀ ਦੇ ਆਗੂ ਸੁਖਜੀਵਨ ਸਿੰਘ ਨੇ ਕਿਹਾ, “ਸਾਡੇ ਪਿੰਡ ਦੀ ਧੀ ਸਰਕਾਰ ਦੇ ਖ਼ਿਲਾਫ਼ ਲੜਨ ਲਈ ਮੈਦਾਨ ਵਿਚ ਉੱਤਰੀ ਹੈ, ਸਾਨੂੰ ਇਸ ਗੱਲ ਤੇ ਮਾਨ ਹੈ।'' ਇਸੇ ਤਰ੍ਹਾਂ ਬਲਦੀਪ ਦੀ ਚਾਚੀ ਅਤੇ ਚਾਚੇ ਮੁਤਾਬਕ ਉਨ੍ਹਾਂ ਦਾ ਪਰਵਾਰ ਸ਼ੁਰੂ ਤੋਂ ਹੀ ਕਿਸਾਨੀ ਹੱਕਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ। ਹੁਣ ਉਨ੍ਹਾਂ ਦੇ ਪਰਵਾਰ ਦੀ ਧੀ ਬਲਦੀਪ ਕੌਰ ਇਸ ਮੋਹਰੀ ਭੂਮਿਕਾ ਨਿਭਾਅ ਰਹੀ ਹੈ, ਜੋ ਪੂਰੇ ਪਰਵਾਰ ਲਈ ਮਾਣ ਵਾਲੀ ਗੱਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement