
ਇਹ ਸੱਤ ਜ਼ਿਲ੍ਹੇ ਜੁੜਨ ਤੋਂ ਬਾਅਦ ਰਾਜ ਵਿਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ 30 ਹੋ ਜਾਵੇਗੀ।
ਕੋਲਕਾਤਾ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ਵਿਚ ਸੱਤ ਨਵੇਂ ਜ਼ਿਲ੍ਹੇ ਬਣਾਏ ਜਾਣਗੇ ਅਤੇ ਕੈਬਨਿਟ ਨੇ ਇਸ ਸਬੰਧ ਵਿਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਜ਼ਿਲ੍ਹਿਆਂ ਵਿਚ ਬਹਿਰਾਮਪੁਰ, ਕੰਡੀ, ਸੁੰਦਰਬਨ, ਬਸ਼ੀਰਹਾਟ, ਇਛਾਮਤੀ, ਰਾਣਾਘਾਟ ਅਤੇ ਵਿਸ਼ਨੂੰਪੁਰ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਰਾਜ ਵਿਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ 30 ਹੋ ਜਾਵੇਗੀ।
ਬੈਨਰਜੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਰਾਜ ਮੰਤਰੀ ਮੰਡਲ ਨੇ ਅੱਜ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਪ੍ਰਸ਼ਾਸਕੀ ਕੰਮ ਨੂੰ ਸੁਖਾਲਾ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।"