
‘ਗੈਰ-ਲੋਕਤੰਤਰੀ ਅਤੇ ਗੈਰ-ਇੱਜ਼ਤਯੋਗ’ ਭਾਸ਼ਾ ਦੀ ਵਰਤੋਂ ਕਰਨ ਲਈ ਰਾਹੁਲ ਗਾਂਧੀ ਦੀ ਵੀ ਆਲੋਚਨਾ ਕੀਤੀ
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਸ ਦਾਅਵੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਉਨ੍ਹਾਂ ਕੋਲ ਚੋਣ ਬੇਨਿਯਮੀਆਂ ਸਾਬਤ ਕਰਨ ਲਈ ਸਬੂਤਾਂ ਦਾ ‘ਐਟਮ ਬੰਬ’ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁਕਰਵਾਰ ਨੂੰ ਉਨ੍ਹਾਂ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਬੰਬ ਵਾਂਗ ਧਮਾਕਾ ਕਰਨ ਦੀ ਬਜਾਏ ਪਾਣੀ ਵਾਂਗ ਵਗਣ।
ਸੱਤਾਧਾਰੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਲਈ ‘ਗੈਰ-ਲੋਕਤੰਤਰੀ ਅਤੇ ਗੈਰ-ਇੱਜ਼ਤਯੋਗ’ ਭਾਸ਼ਾ ਦੀ ਵਰਤੋਂ ਕਰਨ ਲਈ ਰਾਹੁਲ ਗਾਂਧੀ ਦੀ ਵੀ ਆਲੋਚਨਾ ਕੀਤੀ। ਪਾਰਟੀ ਨੇ ਕਿਹਾ, ‘‘ਜੇ ਉਹ ਬੰਬ ਫਟਾਉਣਗੇ ਤਾਂ ਅਸੀਂ ਸੰਵਿਧਾਨ ਨੂੰ ਬਚਾਵਾਂਗੇ।’’
ਕਾਂਗਰਸ ਨੇਤਾ ਦੀ ਟਿਪਣੀ ਉਤੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਭਾਜਪਾ ਨੇਤਾ ਸੰਬਿਤ ਪਾਤਰਾ ਨੇ ਕਿਹਾ, ‘‘ਕੀ ਰਾਹੁਲ ਗਾਂਧੀ ਬੰਬ ਵਾਂਗ ਫਟਣਗੇ? ਤੁਸੀਂ ਕੀ ਸੋਚਦੇ ਹੋ? ਉਨ੍ਹਾਂ ਦਾ ਕੰਮ ਧਮਾਕਾ ਕਰਨਾ ਹੈ। ਉਨ੍ਹਾਂ ਕੋਲ਼ ਕਰਨ ਲਈ ਕੋਈ ਹੋਰ ਕੰਮ ਨਹੀਂ ਹੈ। ਵਿਰੋਧੀ ਪਾਰਟੀ ਅਜਿਹੀਆਂ ਗੱਲਾਂ ਕਰਦੀ ਹੈ ਕਿਉਂਕਿ ਉਨ੍ਹਾਂ ਨੂੰ ਲੋਕਤੰਤਰ ਵਿਚ ਕੋਈ ਵਿਸ਼ਵਾਸ ਨਹੀਂ ਹੈ।’’