
ਪੁਲਿਸ ਨੇ ਨਹੀਂ ਕੱਟੇ ਚਲਾਨ
ਨਵੀਂ ਦਿੱਲੀ: ਮਣੀਪੁਰ ਦੀ ਚੁਰਾਚੰਦਪੁਰ ਟ੍ਰੈਫਿਕ ਪੁਲਿਸ ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲਿਆਂ ਵਿਰੁਧ ਅਨੋਖੇ ਢੰਗ ਨਾਲ ਅਭਿਆਨ ਚਲਾ ਰਹੀ ਹੈ। ਇਸ ਦੌਰਾਨ ਆਮ ਤੌਰ ’ਤੇ ਚਲਾਨ ਵਸੂਲਣ ਲਈ ਕਠੋਰਤਾ ਨਾਲ ਪੇਸ਼ ਆਉਣ ਵਾਲੀ ਯਾਤਾਯਾਤ ਪੁਲਿਸ ਵਾਹਨ ਚਾਲਕਾਂ ਨੂੰ ਟੌਫੀਆਂ ਅਤੇ ਮਠਿਆਈਆਂ ਵੰਡਦੀ ਨਜ਼ਰ ਆ ਰਹੀ ਹੈ। ਟ੍ਰੈਫਿਕ ਪੁਲਿਸ ਨੇ ਦਸਿਆ ਕਿ ਇਹ ਅਭਿਆਨ ਲੋਕਾਂ ਲਈ ਇਕ ਜੈਂਟਲ ਰਿਮਾਇੰਡਰ ਹੈ ਕਿ ਉਹ ਹੈਲਮੇਟ ਲਗਾ ਕੇ ਹੀ ਗੱਡੀ ਚਲਾਉਣ ਕਿਉਂ ਕਿ ਇਹ ਉਹਨਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ।
Trafic Police
ਜਾਣਕਾਰੀ ਮੁਤਾਬਕ ਅਭਿਆਨ ਦੌਰਾਨ ਟ੍ਰੈਫਿਕ ਪੁਲਿਸ ਨੇ ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲਿਆਂ ਨੂੰ ਰੋਕ ਕੇ ਮਠਿਆਈਆਂ ਅਤੇ ਟੌਫੀਆਂ ਵੰਡੀਆਂ। ਇਸ ਨੂੰ ਲੈ ਕੇ ਐਸਪੀ ਅਮ੍ਰਿਤਾ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੇ ਹੈਲਮੇਟ ਦੀ ਚੈਕਿੰਗ ਸ਼ੁਰੂ ਕੀਤੀ ਸੀ ਤਾਂ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਸਨ। ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੂੰ ਇਹ ਵਿਚਾਰ ਦਿੱਤਾ। ਚੁਰਾਚੰਦਪੁਰ ਇਲਾਕੇ ਵਿਚ ਟ੍ਰੈਫਿਕ ਪੁਲਿਸ ਕਰਮੀਆਂ ਨੇ ਬਿਨਾਂ ਹੈਲਮੇਟ ਵਾਲਿਆਂ ਨੂੰ ਰੋਕ ਕੇ ਮਠਿਆਈਆਂ ਵੰਡੀਆਂ ਹਨ।
Trafic Police
ਇਸ ਮੌਕੇ ਮੋਟਰ ਸਾਈਕਲ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਨਹੀਂ ਗਏ। ਉਨ੍ਹਾਂ ਨੂੰ ਅਗਲੀ ਵਾਰ ਹੈਲਮੇਟ ਵਰਤਣ ਦੀ ਬੇਨਤੀ ਕੀਤੀ ਗਈ ਸੀ। ਅਮ੍ਰਿਤਾ ਸਿੰਘ ਨੇ ਕਿਹਾ ਕਿ ਅਸੀਂ ਹੈਲਮੇਟ ਨਹੀਂ ਪਹਿਨਣ ਵਾਲੇ ਚਾਲਕਾਂ ਨੂੰ ਮਠਿਆਈਆਂ ਅਤੇ ਟੌਫੀਆਂ ਵੰਡ ਕੇ ਜੈਂਟਲ ਰਿਮਾਇੰਡਰ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੈਲਮਟ ਪਹਿਨੋ ਕਿਉਂਕਿ ਤੁਹਾਡੀ ਸੁਰੱਖਿਆ ਲਈ ਇਹ ਜ਼ਰੂਰੀ ਹੈ। ਸਿੰਘ ਨੇ ਕਿਹਾ ਕਿ ਲੋਕਾਂ ਨੇ ਇਸ ਮੁਹਿੰਮ ਤੋਂ ਬਾਅਦ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।