
ਕਿਹਾ - ਕਸ਼ਮੀਰ ਘਾਟੀ 'ਚ ਨਵੀਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਵੇਗੀ ਤੇ ਨਾਲ ਹੀ ਉੱਥੇ ਦੇ ਨਾਗਰਿਕਾਂ ਨੂੰ ਰੋਜ਼ਗਾਰ ਵੀ ਮਿਲ ਸਕੇਗਾ।
ਨਵੀਂ ਦਿੱਲੀ : ਏਸ਼ੀਆ ਦੀ ਸਭ ਤੋਂ ਵੱਡੀ ਹੈਲਮੇਟ ਕੰਪਨੀ ਸਟੀਲਬਰਡ ਹਾਈਟੈੱਕ ਨੇ ਜੰਮੂ-ਕਸ਼ਮੀਰ 'ਚ ਨਿਰਮਾਣ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਨੇ ਸੋਮਵਾਰ ਨੂੰ ਹੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਨੂੰ ਹਟਾਇਆ ਹੈ। ਸਟੀਲਬਰਡ ਨੇ ਸਰਕਾਰ ਦੇ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਕਸ਼ਮੀਰ ਘਾਟੀ 'ਚ ਨਵੀਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਵੇਗੀ ਤੇ ਨਾਲ ਹੀ ਉੱਥੇ ਦੇ ਨਾਗਰਿਕਾਂ ਨੂੰ ਰੋਜ਼ਗਾਰ ਵੀ ਮਿਲ ਸਕੇਗਾ।
Steelbird Helmets Offers To Set Up Unit in Jammu & Kashmir
ਸਟੀਲਬਰਡ ਹੈਲਮੇਟਸ ਦੇ ਚੇਅਰਮੈਨ ਸੁਭਾਸ਼ ਕਪੂਰ ਨੇ ਕਿਹਾ, ''ਧਾਰਾ370 ਨੂੰ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਉਠਾਇਆ ਗਿਆ ਸ਼ਲਾਘਾਯੋਗ ਕਦਮ ਹੈ, ਜਿਸ ਦੀ ਲੰਮੇ ਸਮੇਂ ਤੋਂ ਮੰਗ ਸੀ। ਇਸ ਸ਼ਾਨਦਾਰ ਕਦਮ ਨਾਲ ਇਹ ਯੀਕਨੀ ਹੋਵੇਗਾ ਕਿ ਕਸ਼ਮੀਰ ਘਾਟੀ ਭਾਰਤ ਦੀ ਮੁੱਖ ਧਾਰਾ 'ਚ ਸ਼ਾਮਲ ਹੋਵੇਗੀ ਤੇ ਸਾਡੇ ਦੇਸ਼ ਦੇ ਸਮੂਹਿਕ ਵਿਕਾਸ ਦਾ ਹਿੱਸਾ ਬਣ ਸਕੇਗੀ।''
Steelbird Helmets Offers To Set Up Unit in Jammu & Kashmir
ਉਨ੍ਹਾਂ ਕਿਹਾ ਕਿ ਹੁਣ ਤਕ ਜੰਮੂ-ਕਸ਼ਮੀਰ 'ਚ ਨਿਰਮਾਣ ਕੰਮ ਖੇਤੀ ਤੇ ਹੱਥ ਕਲਾ ਤਕ ਸੀਮਤ ਹਨ। ਉਨ੍ਹਾਂ ਕਿਹਾ, ''ਅਸੀਂ ਅਕਤੂਬਰ 'ਚ ਹੋਣ ਵਾਲੇ ਨਿਵੇਸ਼ਕ ਸੰਮੇਲਨ ਦੇ ਮੁਤਾਬਕ ਉੱਥੇ ਨਿਰਮਾਣ ਪਲਾਂਟ ਲਾਉਣ ਦੀ ਯੋਜਨਾ ਬਣਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਸ ਨਾਲ ਕੰਪਨੀਆਂ ਨੂੰ ਘਾਟੀ 'ਚ ਸੁਤੰਤਰ ਤਰੀਕੇ ਨਾਲ ਸਮਾਨ ਨਿਯਮਾਂ ਤਹਿਤ ਕੰਮ ਕਰਨ 'ਚ ਮਦਦ ਮਿਲੇਗੀ।'' ਉੱਥੇ ਹੀ, ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਕਪੂਰ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਨਵੇਂ ਮਾਹੌਲ 'ਚ ਕੰਪਨੀਆਂ ਸਥਾਨਕ ਕਾਰੋਬਾਰੀਆਂ ਨਾਲ ਮਿਲ ਕੇ ਨਵੀਂ ਸ਼ੁਰੂਆਤ ਕਰਨਗੀਆਂ। ਵੱਖ-ਵੱਖ ਸੂਬਿਆਂ 'ਚ ਇਸ ਤਰ੍ਹਾਂ ਦੀ ਸ਼ੁਰੂਆਤ ਨਾਲ ਤਰੱਕੀ ਹੋਈ ਹੈ। ਇਹ ਸ਼ੁਰੂਆਤ ਸਥਾਨਕ ਲੋਕਾਂ ਲਈ ਬਿਹਤਰ ਮੌਕੇ ਪੈਦਾ ਕਰੇਗੀ।''