
ਫਰਾਹ ਖਾਨ ਨੇ ਕੋਰੋਨਾ ਦੀ ਵਜ੍ਹਾ ਨਾਲ ਕਾਮੇਡੀ ਸ਼ੋਅ ਤੋਂ ਵੀ ਬ੍ਰੇਕ ਲੈ ਲਿਆ ਹੈ।
ਮੁੰਬਈ: ਬਾਲੀਵੁਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਦੇਸ਼ਕ ਫਰਾਹ ਖਾਨ (Farah Khan) ਕੋਵਿਡ ਪਾਜ਼ਿਟਿਵ (Covid Positive) ਹੋ ਪਾਈ ਗਈ ਹੈ । ਇਸ ਗੱਲ ਦੀ ਜਾਣਕਾਰੀ ਫਰਾਹ ਨੇ ਆਪ ਆਪਣੇ ਸੋਸ਼ਲ ਮੀਡਿਆ ਅਕਾਊਂਟ ਰਾਹੀਂ ਦਿੱਤੀ ਹੈ । ਫਰਾਹ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ (Vaccine) ਲਗਵਾਈਆਂ ਹੋਈਆਂ ਸਨ, ਜਿਸ ਦੇ ਬਾਵਜੂਦ ਉਹ ਕੋਰੋਨਾ ਪਾਜ਼ਿਟਿਵ ਹੋ ਗਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉੱਤੇ ਕੁੱਝ ਦਿਨਾਂ ਦੌਰਾਨ ਉਨ੍ਹਾਂ ਦੇ ਕਰੀਬ ਆਏ ਲੋਕਾਂ ਨੂੰ ਸਾਵਧਾਨੀ ਬਰਤਣ ਦੀ ਸਲਾਹ ਵੀ ਦਿੱਤੀ ਹੈ।
ਹੋਰ ਵੀ ਪੜ੍ਹੋ: ਤੀਜੀ ਲਹਿਰ ਤੋਂ ਪਹਿਲਾਂ ਵਧੀ ਚਿੰਤਾ, ਸਕੂਲ ਖੁੱਲ੍ਹਣ ਤੋਂ ਬਾਅਦ 11 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
PHOTO
ਫਰਾਹ ਖਾਨ ਨੇ ਆਪਣੇ ਇੰਸਟਾਗ੍ਰਾਮ (Instagram) ਉੱਤੇ ਪੋਸਟ ਸ਼ੇਅਰ ਕਰ ਕੇ ਲਿਖਿਆ ਹੈ ਕਿ, “ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਅਜਿਹਾ ਹੋਇਆ, ਮੈਂ ਆਪਣਾ ਕਾਲਾ ਟਿੱਕਾ ਨਹੀਂ ਲਗਾਇਆ ਸੀ। ਮੈਂ ਦੋ ਡੋਜ਼ (Both Doses) ਲਗਵਾਏ ਹਨ, ਇਸ ਦੇ ਬਾਵਜੂਦ ਪਤਾ ਨਹੀਂ ਕਿਵੇਂ ਪਾਜ਼ਿਟਿਵ ਹੋ ਗਈ। ਮੈਂ ਮੇਰੇ ਸੰਪਰਕ ਵਿਚ ਆਏ ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਿਤ ਕਰ ਦਿੱਤਾ ਹੈ ਕਿ ਉਹ ਆਪਣਾ ਟੈਸਟ ਕਰਵਾ ਲੈਣ।” ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕਿਆ ਅੰਦਾਜ਼ ਵਿਚ ਲਿਖਿਆ ਕਿ, ਜੇਕਰ ਮੈਂ ਕਿਸੇ ਨੂੰ ਭੁੱਲ ਗਈਆਂ ਹੋਵਾਂ (ਮੇਰੀ ਵੱਧਦੀ ਉਮਰ ਅਤੇ ਘੱਟ ਹੁੰਦੀ ਯਾੱਦਾਸ਼ਤ ਦੀ ਵਜ੍ਹਾ ਨਾਲ) ਤਾਂ ਪਲੀਜ਼ ਆਪਣਾ ਟੈਸਟ ਕਰਵਾ ਲੈਣਾ। ਉਮੀਦ ਕਰਦੀ ਹਾਂ, ਜਲਦੀ ਠੀਕ ਹੋ ਜਾਵਾਂਗੀ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਨੇ BJP ਤੇ ਸਾਧੇ ਸ਼ਬਦੀ ਹਮਲੇ, BJP ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਰੁਆਏ ਖੂਨ ਦੇ ਹੰਝੂ
Farah Khan
ਫਰਾਹ ਖਾਨ ਨੇ ਕੋਰੋਨਾ ਦੀ ਵਜ੍ਹਾ ਨਾਲ ਕਾਮੇਡੀ ਸ਼ੋਅ (Break from Comedy Show) ਤੋਂ ਵੀ ਬ੍ਰੇਕ ਲੈ ਲਿਆ ਹੈ। ਇਸ ਤੋਂ ਪਹਿਲਾਂ ਫਰਾਹ ਖਾਨ ਨੇ ਕਈ ਰਿਅਲਿਟੀ ਸ਼ੋਜ਼ ਲਈ ਸ਼ੂਟ ਕੀਤਾ ਸੀ। ਫਰਾਹ ਨੇ ਹਾਲ ਹੀ ਵਿਚ ਸੁਪਰ ਡਾਂਸਰ 4 ਵਿਚ ਸ਼ਿਲਪਾ ਸ਼ੈੱਟੀ ਦੇ ਨਾਲ ਵੀ ਸ਼ੂਟ ਕੀਤਾ ਸੀ। ਫਰਾਹ ਦੀ ਤਬੀਅਤ ਦੀ ਜਾਣਕਾਰੀ ਲੋਕਾਂ ਨੂੰ ਮਿਲਦੇ ਹੀ ਉਨ੍ਹਾਂ ਦੇ ਫੈਂਸ ਅਤੇ ਫੈਂਡਸ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।