
ਅੰਬਾਨੀ ਅਡਾਨੀ ਦੀ ਆਮਦਨ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ।
ਚੰਡੀਗੜ੍ਹ: ਹਰੀਸ਼ ਰਾਵਤ ( Harish Rawat) ਨੇ ਬੀਜੇਪੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਖੂਨ ਦੇ ਹੰਝੂ ਰੁਆ ਦਿੱਤੇ। ਲੋਕਾਂ ਦੀ ਆਮਦਨ ਘੱਟ ਗਈ ਹੈ ਤੇ ਅੰਬਾਨੀ ਅਡਾਨੀ ਦੀ ਆਮਦਨ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ।
Harish Rawat
ਉਹਨਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਵੇਚਣ ਦੀ ਵੀ ਸਾਜ਼ਿਸ਼ ਰਚੀ ਜਾ ਰਹੀ ਹੈ। ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨਾਲ ਹੀ ਉਹਨਾਂ ਨੇ ਕਾਂਗਰਸ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ। ਉਹਨਾਂ ਨੇ ਕਾਂਗਰਸ ਦੇ ਕੀਤੇ ਕੰਮਾਂ ਤੇ ਚਾਨਣਾ ਪਇਆ।
ਹੋਰ ਵੀ ਪੜ੍ਹੋ: ਪੁਲਿਸ ਨੇ ਸੁਲਝਾਈ ਚਾਰ ਕਤਲਾਂ ਦਾ ਗੁੱਥੀ, ਪੁੱਤ ਹੀ ਨਿਕਲਿਆ ਪਰਿਵਾਰ ਦਾ ਕਾਤਲ
ਹਰੀਸ਼ ਰਾਵਤ ਨੇ ਅਕਾਲੀ ਦਲ 'ਤੇ ਸਾਧਿਆ ਤਿੱਖਾ ਨਿਸ਼ਾਨਾ
ਇਸ ਦੇ ਨਾਲ ਹੀ ਹਰੀਸ਼ ਰਾਵਤ ( Harish Rawat) ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਪਹੁੰਚ ਚੁੱਕੇ ਹਨ। ਕੁੱਝ ਹੀ ਸਮੇਂ ਵਿਚ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਪਰ ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ।
ਹੋਰ ਵੀ ਪੜ੍ਹੋ: ਤੀਜੀ ਲਹਿਰ ਤੋਂ ਪਹਿਲਾਂ ਵਧੀ ਚਿੰਤਾ, ਸਕੂਲ ਖੁੱਲ੍ਹਣ ਤੋਂ ਬਾਅਦ 11 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
Harish Rawat
ਹਰੀਸ਼ ਰਾਵਤ ( Harish Rawat) ਨੇ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਜਿਹਨਾਂ ਨੇ ਉਹਨਾਂ ਸੰਗਤਾਂ ਤੇ ਗੋਲੀਆਂ ਚਲਾਈਆਂ ਜੋ ਨਾਮ ਜਪ ਰਹੀਆਂ ਸਨ ਉਹ ਕੌਣ ਹੁੰਦੇ ਹਨ ਮੈਨੂੰ ਸਵਾਲ ਕਰਨ ਵਾਲੇ। ਦਰਅਸਲ ਹਰੀਸ਼ ਰਾਵਤ ਵੱਲੋਂ ਪੰਜ ਪਿਆਰਿਆਂ ਨੂੰ ਲੈ ਕੇ ਇਕ ਬਿਆਨ ਦਿੱਤਾ ਗਿਆ ਸੀ ਤੇ ਉਸ ਬਿਆਨ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗ ਲਈ ਸੀ ਤੇ ਕਿਹਾ ਸੀ ਕਿ ਮੈਂ ਆਪਣੀ ਗਲਤੀ ਮੰਨਦਾ ਹਾਂ ਤੇ ਰਾਜ ਦੇ ਨੇੜਲੇ ਗੁਰਦੁਆਰਾ ਸਾਹਿਬ ਵਿਚ ਝਾੜੂ ਲਵਾਂਗਾ।
ਹੋਰ ਵੀ ਪੜ੍ਹੋ: ਮਰਹੂਮ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਵਿਗੜੀ ਸਿਹਤ