
ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਹਰ ਵਾਰ ਨਵੇਂ ਨਾਂ ਅਤੇ ਨਵੀਂ ਪਛਾਣ ਨਾਲ ਮੁੰਡੇ ਨੂੰ ਮਿਲਦੀ
Muzaffarnagar News : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇੱਕ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਹਰ ਤਿੰਨ ਮਹੀਨੇ ਬਾਅਦ ਲਾੜਾ ਬਦਲ ਦਿੰਦੀ ਸੀ ਅਤੇ ਨਵੇਂ ਲਾੜੇ ਦੀ ਭਾਲ ਵਿੱਚ ਨਿਕਲ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਹਰ ਵਾਰ ਨਵੇਂ ਨਾਂ ਅਤੇ ਨਵੀਂ ਪਛਾਣ ਨਾਲ ਮੁੰਡੇ ਨੂੰ ਮਿਲਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮਲਾ ਮੁਜ਼ੱਫਰਨਗਰ ਦੇ ਜਾਨਸਠ ਕੋਤਵਾਲੀ ਥਾਣਾ ਖੇਤਰ ਦਾ ਹੈ, ਜਿੱਥੇ ਪੁਲਿਸ ਨੇ ਇਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਮੇਰਠ ਦੇ ਗੰਗਾਨਗਰ ਥਾਣਾ ਖੇਤਰ ਦੇ ਮਾਮੇਪੁਰ ਪਿੰਡ ਦੀ ਰਹਿਣ ਵਾਲੀ 34 ਸਾਲਾ ਜੋਤੀ ਦਾ ਵਿਆਹ ਨਿਠਾਰੀ ਨਿਵਾਸੀ ਅੰਕਿਤ ਨਾਲ ਹੋਇਆ ਸੀ ਪਰ ਤਿੰਨ ਮਹੀਨੇ ਬਾਅਦ ਹੀ ਲੜਕੀ ਆਪਣੇ ਸਹੁਰੇ ਘਰੋਂ ਫ਼ਰਾਰ ਹੋ ਗਈ ਅਤੇ ਆਪਣੇ ਨਾਲ ਗਹਿਣੇ ਅਤੇ ਨਕਦੀ ਵੀ ਲੈ ਗਈ।
ਪੀੜਤ ਅੰਕਿਤ ਨੇ ਥਾਣੇ ਪਹੁੰਚ ਕੇ ਮਾਮਲਾ ਦਰਜ ਕਰਵਾਇਆ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਅੰਕਿਤ ਜੋਤੀ ਦਾ ਅੱਠਵਾਂ ਪਤੀ ਸੀ। ਭਾਵ ਇਸ ਤੋਂ ਪਹਿਲਾਂ ਜੋਤੀ 7 ਵਾਰ ਦੁਲਹਨ ਬਣ ਚੁੱਕੀ ਹੈ। ਦੱਸਿਆ ਗਿਆ ਕਿ ਜੋਤੀ ਨਵੇਂ ਵਿਆਹ ਲਈ ਹਰ ਵਾਰ ਆਪਣਾ ਨਾਂ, ਪਤਾ ਅਤੇ ਧਰਮ ਬਦਲ ਦਿੰਦੀ ਸੀ ਤਾਂ ਜੋ ਕਿਸੇ ਨੂੰ ਉਸ ਬਾਰੇ ਜਾਣਕਾਰੀ ਨਾ ਮਿਲ ਸਕੇ।
ਪੁਲਸ ਨੇ ਦੱਸਿਆ ਕਿ ਇਸ ਵਾਰਦਾਤ 'ਚ ਜੋਤੀ ਇਕੱਲੀ ਨਹੀਂ ਸੀ, ਸਗੋਂ ਉਸ ਦੇ ਨਾਲ ਗੈਂਗ 'ਚ ਕਈ ਹੋਰ ਲੋਕ ਵੀ ਸ਼ਾਮਲ ਸਨ। ਫਿਲਹਾਲ ਪੁਲਸ ਨੇ ਜੋਤੀ ਨੂੰ ਪਿੰਡ ਕਵਾਲ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।