
ਉਘੇ ਕਲਾਕਾਰ ਅਤੇ ਮਰਹੂਮ ਕਲਾਕਾਰ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਕਪੂਰ ਦਾ ਅਜ ਸਵੇਰੇ ਦਿਹਾਂਤ
ਮੁਬੰਈ : ਉਘੇ ਕਲਾਕਾਰ ਅਤੇ ਮਰਹੂਮ ਕਲਾਕਾਰ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਕਪੂਰ ਦਾ ਅਜ ਸਵੇਰੇ 1 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਹ 87 ਸਾਲਾਂ ਦੀ ਸਨ। ਸੂਤਰਾਂ ਦੇ ਮੁਤਾਬਕ ਅੱਜ ਤੜਕੇ 4 ਵਜੇ ਉਨਾਂ ਇਸ ਦੁਨੀਆ ਨੂੰ ਅਲਵਿਦਾ ਆਖਿਆ। ਇਸ ਗੱਲ ਦੀ ਪੁਸ਼ਟੀ ਉਨਾਂ ਦੀ ਪੋਤੀ ਰਿੱਦਿਮਾ ਕਪੂਰ ਨੇ ਕੀਤੀ। ਉਸਨੇ ਆਪਣੇ ਇੰਸਟਾਗ੍ਰਾਮ ਤੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਆਪਣੀ ਦਾਦੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਉਸਨੇ ਲਿਖਿਆ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਤੇ ਹਮੇਂਸ਼ਾ ਕਰਦੀ ਰਹਾਂਗੀ।
Krishna Raj kapoor with family
ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਤਸਵੀਰ ਵਿਚ ਰਿੱਦਿਮਾ ਦੀ ਮਾਂ ਨੀਤੂ ਕਪੂਰ ਵੀ ਉਨਾਂ ਦੇ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਕ੍ਰਿਸ਼ਨਾ ਰਾਜ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਰਵੀਨਾ ਟੰਡਨ ਨੇ ਸੋਸ਼ਲ ਸਾਈਟ ਤੇ ਦਿਤੀ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਅਤੇ ਕਾਰੋਬਾਰੀ ਸੁਹੇਲ ਸੇਠ ਨੇ ਟਵਿੱਟਰ ਤੇ ਅਫਸੋਸ ਪ੍ਰਗਟ ਕਰਦੇ ਹੋਏ ਕ੍ਰਿਸ਼ਨਾ ਰਾਜ ਕਪੂਰ ਨੂੰ ਸ਼ਰਧਾਂਜਲੀ ਦਿੱਤੀ।
Krishna Raj Kapoor
ਕ੍ਰਿਸ਼ਨਾ ਰਾਜ ਕਪੂਰ ਦੇ ਸੱਭ ਤੋਂ ਵੱਡੇ ਪੁੱਤਰ ਰਣਧੀਰ ਕਪੂਰ ਨੇ ਦਸਿਆ ਕਿ ਮੇਰੀ ਮਾਤਾ ਜੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਵਡੇਰੀ ਉਮਰ ਇਕ ਹੋਰ ਕਾਰਣ ਸੀ। ਪਰਿਵਾਰ ਉਨਾਂ ਦੇ ਅਚਾਨਕ ਦਿਹਾਂਤ ਤੋਂ ਕਾਫੀ ਦੁਖੀ ਹੈ। ਜ਼ਿਕਰਯੋਗ ਹੈ ਕਿ ਰਾਜ ਕਪੂਰ ਨੇ ਸਾਲ 1946 ਵਿਚ ਕ੍ਰਿਸ਼ਨਾ ਮਲਹੋਤਰਾ ਨਾਲ ਵਿਆਹ ਕਰਵਾਇਆ ਸੀ।