
ਸ਼ਾਨਦਾਰ ਨੋਬਲ ਪੁਰਸਕਾਰਾਂ ਦੀ ਸੂਚੀ ਵਿਚ ਇਸ ਸਾਲ ਪਹਿਲੀ ਘੋਸ਼ਣਾ ਚਿਕਿਤਸਾ ਦੇ ਖੇਤਰ ‘ਚ ਹੋਈ ਹੈ। ਇਸ ਵਾਰ ਚਿਕਿਤਸਾ ਦੇ ਖੇਤਰ ਵਿਚ ਇਹ ਪੁਰਸਕਾਰ ਦੋ ਲੋਕਾਂ...
ਸਟਾਕਹੋਮ : ਸ਼ਾਨਦਾਰ ਨੋਬਲ ਪੁਰਸਕਾਰਾਂ ਦੀ ਸੂਚੀ ਵਿਚ ਇਸ ਸਾਲ ਪਹਿਲੀ ਘੋਸ਼ਣਾ ਚਿਕਿਤਸਾ ਦੇ ਖੇਤਰ ‘ਚ ਹੋਈ ਹੈ। ਇਸ ਵਾਰ ਚਿਕਿਤਸਾ ਦੇ ਖੇਤਰ ਵਿਚ ਇਹ ਪੁਰਸਕਾਰ ਦੋ ਲੋਕਾਂ ਨੂੰ ਸਮੂਹਿਕ ਤੌਰ ‘ਤੇ ਦਿੱਤਾ ਜਾ ਰਿਹਾ ਹੈ। ਜੇਨਸ ਪੀ ਏਲੀਸਨ ਅਤੇ ਤਾਸੁਕੂ ਹੋਂਜੋ ਨੂੰ ਕੈਂਸਰ ਦਵਾਈ ਦੀ ਖੋਜ ਲਈ ਇਹ ਇਨਾਮ ਦਿੱਤਾ ਜਾ ਰਿਹਾ ਹੈ। ਕੈਂਸਰ ਦੀ ਅਨੋਖੀ ਬਿਮਾਰੀ ਦੇ ਇਲਾਜ ਲਈ ਦੋਵੇਂ ਵਿਗਿਆਨਿਕਾਂ ਨੇ ਇਹੋ ਜਿਹੀ ਦਵਾਈ ਵਿਕਸਿਤ ਕੀਤੀ ਹੈ ਜਿਸ ਨਾਲ ਸਰੀਰ ਦੀ ਕੋਸ਼ਿਕਾਵਾਂ ਵਿਚ ਇਮਯੂਨ ਸਿਸਟਮ ਨੂੰ ਕੈਂਸਰ ਟਿਊਮਰ ਨਾਲ ਲੜਨ ਲਈ ਮਜ਼ਬੂਤ ਬਣਾਇਆ ਜਾ ਸਕੇ।
Cancer Researchersਇਸ ਵਾਰ ਸਾਹਿਤ ਦਾ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿਛਲੇ 70 ਸਾਲ ਵਿਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਸਾਹਿਤ ਦਾ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਏਗਾ। ਕੈਂਸਰ ਦੀ ਦੁਰਲੱਭ ਬਿਮਾਰੀ ਦੇ ਇਲਾਜ ਲਈ ਨਵੀਂ ਦਵਾਈ ਦੀ ਖੋਜ ਕਰਨ ਵਾਲੇ ਦੋ ਵਿਗਿਆਨਿਕਾਂ ਨੂੰ ਇਸ ਸਾਲ ਚਿਕਿਤਸਾ ਦੇ ਖੇਤਰ ਵਿਚ ਇਹ ਸਨਮਾਨ ਜ਼ਰੂਰ ਦਿੱਤਾ ਜਾਏਗਾ। ਨੋਬਲ ਪੁਰਸਕਾਰਾਂ ਵਿਚ ਦਿਲਚਸਪੀ ਰੱਖਣ ਵਾਲਿਆਂ ਵਿਚ ਇਸ ਗੱਲ ਉਤੇ ਚਰਚਾ ਹੋ ਰਹੀ ਹੈ ਕਿ ਉਮੀਦਵਾਰਾਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਭੌਤਿਕੀ, ਰਸਾਇਣ, ਸ਼ਾਂਤੀ ਅਤੇ ਅਰਥ ਸ਼ਾਸਤਰ ਦੇ ਨੋਬਲ ਇਨਾਮ ਕਿਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ।
James P. Allison & Tusuku Honio ਇਸ ਵਾਰ ਸਾਹਿਤ ਦਾ ਨੋਬਲ ਨਹੀਂ ਦਿੱਤੇ ਜਾਣ ਦੇ ਕਾਰਨ ਲੋਕਾਂ ਦੀਆਂ ਨਜ਼ਰਾਂ ਸ਼ਾਂਤੀ ਦੇ ਨੋਬਲ ਇਨਾਮ ਦੀ ਘੋਸ਼ਣਾ ਉਤੇ ਜ਼ਿਆਦਾ ਟਿਕੀਆਂ ਹਨ, ਜਿਸ ਦੀ ਘੋਸ਼ਣਾ ਓਸਲੋ ਵਿੱਚ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਪਰ ਇਸ ਤੋਂ ਪਹਿਲਾਂ ਵਿਗਿਆਨ ਨਾਲ ਜੁੜੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਜਾਏਗੀ।