ਛੇ ਸਾਲ ਬਾਅਦ ਪਾਕਿਸਤਾਨ ਪਰਤੀ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੂਸਫ਼ਜਈ
Published : Mar 29, 2018, 10:06 am IST
Updated : Mar 29, 2018, 10:07 am IST
SHARE ARTICLE
Malala Yousafzai Returns to Pakistan after 6 Years
Malala Yousafzai Returns to Pakistan after 6 Years

ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਮਲਾਲਾ ਯੂਸਫ਼ਜਈ ਕਰੀਬ ਛੇ ਸਾਲ ਬਾਅਦ ਅਪਣੇ ਵਤਨ ਪਾਕਿਸਤਾਨ ਵਾਪਸ ਪਰਤ ਰਹੀ ਹੈ।

ਇਸਲਾਮਾਬਾਦ : ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਮਲਾਲਾ ਯੂਸਫ਼ਜਈ ਕਰੀਬ ਛੇ ਸਾਲ ਬਾਅਦ ਅਪਣੇ ਵਤਨ ਪਾਕਿਸਤਾਨ ਵਾਪਸ ਪਰਤ ਰਹੀ ਹੈ। ਸਾਲ 2012 ਵਿਚ ਤਾਲਿਬਾਨੀ ਅਤਿਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਮਲਾਲਾ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੈ। ਮਲਾਲਾ ਨੂੰ ਪਾਕਿਸਤਾਨ ਵਿਚ 9 ਅਕਤੂਬਰ 2012 ਨੂੰ ਅਤਿਵਾਦੀਆਂ ਨੇ ਸਿਰ ਵਿਚ ਗੋਲੀ ਮਾਰ ਦਿਤੀ ਸੀ। ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਬ੍ਰਿਟੇਨ ਲਿਜਾਇਆ ਗਿਆ ਸੀ। 

Malala Yousafzai Returns to Pakistan after 6 YearsMalala Yousafzai Returns to Pakistan after 6 Years

ਪਾਕਿਸਤਾਨੀ ਅਧਿਕਾਰੀ ਨੇ ਦਸਿਆ ਕਿ ਮਲਾਲਾ ਉਸ ਘਟਨਾ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਪਰਤੀ ਹੈ, ਜਦੋਂ ਸਾਲ 2012 ਵਿਚ ਲੜਕੀਆਂ ਦੇ ਲਈ ਸਿੱਖਿਆ ਦੀ ਵਕਾਲਤ ਕਰਨ ਦੇ ਲਈ ਤਾਲਿਬਾਨ ਦੇ ਇਕ ਹਮਲਾਵਰ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿਤੀ ਸੀ। ਦਸ ਦਈਏ ਕਿ ਇਸ ਹਮਲੇ ਤੋਂ ਬਾਅਦ ਮਲਾਲਾ ਨੇ ਪਾਕਿਸਤਾਨ ਛੱਡ ਦਿਤਾ ਸੀ ਅਤੇ ਉਹ ਇੰਗਲੈਂਡ ਵਿਚ ਰਹਿਣ ਲੱਗੀ ਸੀ।

Malala Yousafzai Returns to Pakistan after 6 YearsMalala Yousafzai Returns to Pakistan after 6 Years

ਪਾਕਿ ਮੀਡੀਆ ਮੁਤਾਬਕ ਵੀਰਵਾਰ ਨੂੰ ਸਵੇਰੇ ਕਰੀਬ 1.41 ਵਜੇ ਪਾਕਿਸਤਾਨ ਦੇ ਬੇਨਜ਼ੀਰ ਭੁੱਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਉਨ੍ਹਾਂ ਦਾ ਜਹਾਜ਼ ਉਤਰਿਆ। ਉਨ੍ਹਾਂ ਦੇ ਪਾਕਿਸਤਾਨ ਪੁੱਜਣ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਜਹਾਜ਼ ਤੋਂ ਉਤਰਨ ਦੇ ਬਾਅਦ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਇਕ ਸਥਾਨਕ ਹੋਟਲ ਵਿਚ ਲਿਜਾਇਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੀ ਯਾਤਰਾ ਦਾ ਵੇਰਵਾ ਗੁਪਤ ਰੱਖਿਆ ਗਿਆ  ਹੈ। 

Malala Yousafzai Returns to Pakistan after 6 YearsMalala Yousafzai Returns to Pakistan after 6 Years

ਜ਼ਿਕਰਯੋਗ ਹੈ ਕਿ ਮਲਾਲਾ ਨੇ 2018 ਦੇ ਜਨਵਰੀ ਵਿਚ ਦਾਵੋਸ ਵਿਚ ਕਰਵਾਈ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਮੀਟਿੰਗ ਵਿਚ ਕਿਹਾ ਸੀ ਕਿ ਮੈਨੂੰ ਵਿਸਵਾਸ਼ ਹੈ ਕਿ ਮੈਂ ਇਕ ਦਿਨ ਪਾਕਿਸਤਾਨ ਜ਼ਰੂਰ ਜਾਵਾਂਗੀ ਅਤੇ ਅਪਣੇ ਦੇਸ਼ ਨੂੰ ਦੇਖਾਂਗੀ। ਦਸਿਆ ਜਾ ਰਿਹਾ ਹੈ ਕਿ ਮਲਾਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਵੀ ਮੁਲਾਕਾਤ ਕਰ ਸਕਦੀ ਹੈ। ਰਵਾਇਤੀ ਪਾਕਿਸਤਾਨੀ ਪਹਿਰਾਵੇ ਵਿਚ ਪਾਕਿਸਤਾਨ ਪੁੱਜੀ ਮਲਾਲਾ ਨਾਲ ਉਨ੍ਹਾਂ ਦੀ ਮਾਂ ਅਤੇ ਪਿਤਾ ਵੀ ਏਅਰਪੋਰਟ 'ਤੇ ਦੇਖੇ ਗਏ। 

Malala Yousafzai Returns to Pakistan after 6 YearsMalala Yousafzai Returns to Pakistan after 6 Years

ਜਾਣਕਾਰੀ ਅਨੁਸਾਰ ਮਲਾਲਾ ਅਪਣੇ ਪਰਿਵਾਰ ਅਤੇ ਮਲਾਲਾ ਫੰਡ ਦੇ ਸੀਈਓ ਦੇ ਨਾਲ 'ਮੀਟ ਦਿ ਮਲਾਲਾ' ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ। ਉਹ ਚਾਰ ਦਿਨਾਂ ਤਕ ਪਾਕਿਸਤਾਨ ਵਿਚ ਰਹੇਗੀ। ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿਚ ਲੜਕੀਆਂ ਦੀ ਸਿੱਖਿਆ ਲਈ ਮਲਾਲਾ ਨੇ ਮਲਾਲਾ ਫ਼ੰਡ ਦੀ ਸਥਾਪਨਾ ਕੀਤੀ ਹੈ। ਦਰਅਸਲ ਮਲਾਲਾ ਪੱਛਮ ਉੱਤਰ ਪਾਕਿਸਤਾਨ ਵਿਚ ਸਾਰੇ ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਲਈ ਮੁਹਿੰਮ ਚਲਾ ਰਹੀ ਸੀ। ਉਹ ਸਾਰੇ ਲੋਕਾਂ ਨੂੰ ਤਾਲਿਬਾਨੀ ਦੇ ਹੁਕਮਨਾਮਿਆਂ ਨੂੰ ਦਰਕਿਨਾਰ ਕਰਕੇ ਅਪਣੀਆਂ ਭੈਣਾਂ-ਬੇਟੀਆਂ ਨੂੰ ਸਕੂਲ ਭੇਜਣ ਦੀ ਵਕਾਲਤ ਕਰਦੀ ਸੀ। ਇਸੇ ਤੋਂ ਨਰਾਜ਼ ਹੋ ਕੇ ਤਾਲਿਬਾਨੀਆਂ ਨੇ ਉਸ 'ਤੇ ਹਮਲਾ ਕੀਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement