
ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀਆਂ ਨੂੰ ਵੀ ਵਧਾਉਣ ਦਾ ਫੈਸਲਾ ਲਿਆ ਹੈ।
ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀਆਂ ਨੂੰ ਵੀ ਵਧਾਉਣ ਦਾ ਫੈਸਲਾ ਲਿਆ ਹੈ। ਅਕਤੂਬਰ ਮਹੀਨੇ ਦੇ ਪਹਿਲੇ ਦਿਨ ਕੰਪਨੀਆਂ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਰੇਟ ਵਿਚ ਘਰੇਲੂ ਰਸੋਈ ਗੈਸ ਸਿਲੰਡਰ ਦੇ ਮੁਲ 15 ਰੁਪਏ ਵਧਾ ਦਿੱਤੇ ਗਏ ਹਨ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
LPG gas cylinder
ਇਸ ਤਰ੍ਹਾਂ ਦੋ ਮਹੀਨੇ 'ਚ ਰਸੋਈ ਗੈਸ ਲਗਭਗ 30 ਰੁਪਏ ਮਹਿੰਗੀ ਹੋਈ ਹੈ। ਹਾਲਾਂਕਿ, ਹਾਲ ਹੀ 'ਚ ਸਾਊਦੀ ਦੇ ਦੋ ਤੇਲ ਪਲਾਂਟਾਂ 'ਤੇ ਹੋਏ ਹਮਲੇ ਮਗਰੋਂ ਕੀਮਤਾਂ 'ਚ ਵੱਡਾ ਵਾਧਾ ਹੋਣ ਦਾ ਖਦਸ਼ਾ ਸੀ। ਦਿੱਲੀ 'ਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 605 ਰੁਪਏ ਹੋ ਗਈ ਹੈ, ਜੋ ਪਹਿਲਾਂ 590 ਰੁਪਏ ਸੀ। ਉੱਥੇ ਹੀ ਹੋਟਲ, ਰੈਸਟੋਰੈਂਟ ਜਾਂ ਹਲਵਾਈ ਦੀਆਂ ਦੁਕਾਨਾਂ 'ਤੇ ਇਸਤੇਮਾਲ ਕੀਤੇ ਜਾਂਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 30.50 ਰੁਪਏ ਵਧਾਈ ਗਈ ਹੈ।
LPG gas cylinder
ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1085 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ 1,054.50 ਰੁਪਏ 'ਚ ਮਿਲ ਰਿਹਾ ਸੀ। ਉੱਥੇ ਹੀ, ਜਲੰਧਰ ਸ਼ਹਿਰ 'ਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਨਵਾਂ ਐੱਲ. ਪੀ. ਜੀ. ਸਿਲੰਡਰ ਹੁਣ 632 ਰੁਪਏ 'ਚ ਮਿਲੇਗਾ, ਜੋ ਪਹਿਲਾਂ 619.50 ਰੁਪਏ 'ਚ ਮਿਲਦਾ ਸੀ। ਹੁਸ਼ਿਆਰਪੁਰ 'ਚ ਇਸ ਦੀ ਕੀਮਤ 621.50 ਰੁਪਏ ਤੋਂ ਵੱਧ ਕੇ 634 ਰੁਪਏ ਹੋ ਗਈ ਹੈ।
LPG gas cylinder
19 ਕਿਲੋ ਵਾਲਾ ਵਪਾਰਕ ਸਿਲੰਡਰ ਜਲੰਧਰ 'ਚ ਹੁਣ 1,145.50 ਰੁਪਏ ਤੇ ਹੁਸ਼ਿਆਰਪੁਰ 'ਚ 1,149.50 ਰੁਪਏ 'ਚ ਮਿਲੇਗਾ। ਪੰਜ ਕਿਲੋ ਦਾ ਘਰੇਲੂ ਗੈਸ ਸਿਲੰਡਰ 234.50 ਰੁਪਏ 'ਚ ਭਰਵਾ ਸਕਦੇ ਹੋ। ਲੁਧਿਆਣਾ ਸ਼ਹਿਰ 'ਚ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 629 ਰੁਪਏ ਹੋ ਗਈ ਹੈ, ਜੋ ਸਤੰਬਰ 'ਚ 616.50 ਰੁਪਏ 'ਚ ਮਿਲ ਰਿਹਾ ਸੀ ਅਤੇ 19 ਕਿਲੋਗ੍ਰਾਮ ਵਾਲੇ ਕਮਰਸ਼ਲ ਸਿਲੰਡਰ ਦੀ ਕੀਮਤ 1,138.50 ਰੁਪਏ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ