
ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ...
ਨਵੀਂ ਦਿੱਲੀ : ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ 100.50 ਰੁਪਏ ਦੀ ਕੀਤੀ ਗਈ ਹੈ। ਹੁਣ 1 ਜੁਲਾਈ ਤੋਂ ਘਰੇਲੂ ਵਰਤੋਂ ਦਾ ਸਿਲੰਡਰ 637 ਰੁਪਏ 'ਚ ਮੁਹੱਈਆ ਹੋਵੇਗਾ। ਤੇਲ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
LPG Gas Cylinders
ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਬਾਜ਼ਾਰ ਮੁੱਲ 'ਚ ਕਮੀ ਆਉਣ ਕਾਰਨ ਹੀ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਲਈ ਵੀ ਰੀਫਿਲ ਲੈਂਦੇ ਸਮੇਂ 100.50 ਰੁਪਏ ਘੱਟ ਦੇਣੇ ਹੋਣਗੇ। ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ ਤੋਂ ਰੀਫਿਲ ਪ੍ਰਾਪਤ ਹੋਣ 'ਤੇ 737.50 ਰੁਪਏ ਦੀ ਥਾਂ 637 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
LPG Gas Cylinders
ਜ਼ਿਕਰਯੋਗ ਹੈ ਕਿ ਖਪਤਕਾਰਾਂ ਨੂੰ ਇਕ ਸਾਲ 'ਚ 12 ਸਿਲੰਡਰ ਸਬਸਿਡੀ 'ਤੇ ਮਿਲਦੇ ਹਨ। ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ ਇਕ ਜੁਲਾਈ ਤੋਂ ਰੀਫਿਲ ਮਿਲਣ 'ਤੇ 737.50 ਰੁਪਏ ਦੀ ਬਜਾਏ 637 ਰੁਪਏ ਦਾ ਭੁਗਤਾਣ ਕਰਨਾ ਪਵੇਗਾ।ਇਸ ਤਰ੍ਹਾਂ ਖਪਤਕਾਰ ਨੂੰ ਸਬਸਿਡੀ ਤੋਂ ਬਾਅਦ 494.35 ਰੁਪਏ ਦੇ ਕੇ ਸਿਲੰਡਰ ਲੈਣਾ ਪਵੇਗਾ ਅਤੇ ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਸਬਸਿਡੀ (142.65/ਸਿਲੰਡਰ) ਦੇ ਰੂਪ 'ਚ ਦਿੱਤੀ ਜਾਵੇਗੀ।