ਯੂਪੀ ਵਿਚ ਵੀ ਐਨਆਰਸੀ ’ਤੇ ਕੰਮ ਸ਼ੁਰੂ, ਤਿਆਰ ਹੋਵੇਗਾ ਪ੍ਰਿੰਟ ਡਾਟਾ
Published : Oct 1, 2019, 1:05 pm IST
Updated : Oct 1, 2019, 1:14 pm IST
SHARE ARTICLE
Lucknow up to start work on national register of citizens from today
Lucknow up to start work on national register of citizens from today

ਕਰਵਾਈ ਜਾਵੇਗੀ ਵੀਡੀਉ ਰਿਕਾਰਡਿੰਗ  

ਲਖਨਊ: ਅਸਮ ਦੀ ਤਰਜ ਤੇ ਉੱਤਰ ਪ੍ਰਦੇਸ਼ ਵਿਚ ਵੀ ਨੈਸ਼ਨਲ ਰਜਿਸਟਰ ਆਫ ਸਿਟੀਜਨਜ਼ ਲਾਗੂ ਕਰਨ ਤੇ ਕੰਮ ਮੰਗਲਵਾਰ ਨੂੰ ਸ਼ੁਰੂ ਹੋ ਜਾਵੇਗਾ। ਤਿਉਹਾਰਾਂ ਤੋਂ ਪਹਿਲਾਂ ਪ੍ਰਦੇਸ਼ ਵਿਲ ਗੈਰ ਕਾਨੂੰਨੀ ਰੂਪ ਤੋਂ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਮਾਰਕ ਕਰਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਜਾਵੇਗਾ। ਡੀਜੀਪੀ ਆਫਿਸ ਨੇ ਇਸ ਦੀ ਤਿਆਰੀ ਪੂਰੀ ਕਰ ਲਈ ਹੈ। ਮੰਗਲਵਾਰ ਨੂੰ ਇਸ ਦਾ ਖਰੜਾ ਸਾਰੇ ਜ਼ਿਲ੍ਹਿਆਂ ਦੇ ਕਪਤਾਨਾਂ, ਆਈਜੀ, ਡੀਆਈਜੀ ਅਤੇ ਸਾਰੇ ਏਡੀਜੀ ਨੂੰ ਭੇਜ ਕੇ ਇਸ ਤੇ ਅਮਲ ਦੇ ਨਿਰਦੇਸ਼ ਦਿੱਤੇ ਜਾਣਗੇ।

NCRNRC

ਸੂਤਰਾਂ ਅਨੁਸਾਰ ਐਨਆਰਸੀ ਦਾ ਖਰੜਾ ਡੀਜੀਪੀ ਹੈੱਡਕੁਆਰਟਰ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਖਰੜੇ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਬਾਹਰ ਸਥਿਤ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸੜਕ ਕਿਨਾਰੇ ਬਣੀਆਂ ਨਵੀਆਂ ਬਸਤੀਆਂ ਲਈ ਚਲਾਇਆ ਜਾਵੇਗਾ। ਇਨ੍ਹਾਂ ਬਸਤੀਆਂ ਵਿਚ ਸ਼ਿਨਾਖ਼ਤੀ ਮੁਹਿੰਮ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਏਗੀ। ਬਹੁਤੇ ਬੰਗਲਾਦੇਸ਼ੀਆਂ ਦੇ ਇਨ੍ਹਾਂ ਬਸਤੀਆਂ ਵਿਚ ਰਹਿਣ ਦਾ ਅਨੁਮਾਨ ਹੈ।

NCRNRC

ਸਿਰਫ ਇਹ ਹੀ ਨਹੀਂ ਤਸਦੀਕ ਦੌਰਾਨ, ਜੇ ਕੋਈ ਵਿਅਕਤੀ ਕਿਸੇ ਹੋਰ ਜ਼ਿਲ੍ਹੇ ਜਾਂ ਰਾਜਾਂ ਵਿਚ ਆਪਣਾ ਪਤਾ ਦਸਦਾ ਹੈ ਤਾਂ ਉਸ ਦਾ ਡਾਟਾ ਵੀ ਤਿਆਰ ਕੀਤਾ ਜਾਵੇਗਾ। ਸੂਤਰਾਂ ਅਨੁਸਾਰ, ਜੇ ਕੋਈ ਅਪਣੀ ਰਿਹਾਇਸ਼ ਜਾਂ ਰਹਿਣ ਸੰਬੰਧੀ ਕੋਈ ਨਕਲੀ ਦਸਤਾਵੇਜ਼ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਉਨ੍ਹਾਂ ਦੇ ਦਸਤਾਵੇਜ਼ ਵੀ ਰੱਦ ਕੀਤੇ ਜਾਣਗੇ।

NCRNRC

ਨਾਲ ਹੀ, ਵਿਚੋਲੇ, ਕਰਮਚਾਰੀ ਅਤੇ ਅਧਿਕਾਰੀ ਜੋ ਇਹ ਦਸਤਾਵੇਜ਼ ਪ੍ਰਦਾਨ ਕਰਦੇ ਹਨ ਉਹਨਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਫਾਰਮੈਟ ਗ੍ਰਹਿ ਵਿਭਾਗ ਨੂੰ ਭੇਜਿਆ ਜਾਵੇਗਾ ਤਾਂ ਜੋ ਤਸਦੀਕ ਵਿਚ ਪਛਾਣੇ ਗਏ ਨਾਜਾਇਜ਼ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ। ਉਹਨਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਬੀਐਸਐਫ ਦੀ ਸਹਾਇਤਾ ਲਈ ਜਾਵੇਗੀ। ਸੂਤਰਾਂ ਅਨੁਸਾਰ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦਾ ਡਾਟਾ ਫਿੰਗਰ ਪ੍ਰਿੰਟ ਲੈ ਕੇ ਤਿਆਰ ਕੀਤਾ ਜਾਵੇਗਾ।

NCRNRC

ਸਿਰਫ ਇੰਨਾ ਹੀ ਨਹੀਂ ਨਿਰਮਾਣ ਵਰਗੇ ਹੋਰ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਇਥੇ ਕੰਮ ਕਰ ਰਹੇ ਮਜ਼ਦੂਰਾਂ ਦੇ ਆਈਡੀ ਪ੍ਰਮਾਣ ਦੀ ਪੁਸ਼ਟੀ ਕਰਨਾ ਵੀ ਜ਼ਰੂਰੀ ਹੋਏਗਾ। ਹਾਲ ਹੀ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਹ ਉੱਤਰ ਪ੍ਰਦੇਸ਼ ਵਿਚ ਵੀ ਐਨਆਰਸੀ ਲਾਗੂ ਕਰਨਗੇ। ਐਨਆਰਸੀ 'ਤੇ ਬੋਲਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ,' ਅਦਾਲਤ ਦੇ ਆਦੇਸ਼ ਨੂੰ ਲਾਗੂ ਕਰਨਾ ਇਕ ਦਲੇਰ ਅਤੇ ਮਹੱਤਵਪੂਰਨ ਫੈਸਲਾ ਹੈ।

ਮੇਰਾ ਮੰਨਣਾ ਹੈ ਕਿ ਸਾਨੂੰ ਇਸ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵਧਾਈ ਦੇਣਾ ਚਾਹੀਦਾ ਹੈ। ਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਗਿਆ ਸੀ ਅਤੇ ਜੇ ਲੋੜ ਪਈ ਤਾਂ ਅਸੀਂ ਉੱਤਰ ਪ੍ਰਦੇਸ਼ ਵਿਚ ਵੀ ਅਜਿਹਾ ਕਰਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement