ਦਿੱਲੀ-ਐਨਸੀਆਰ ਤੇ ਨੇੜਲੇ ਇਲਾਕਿਆਂ ‘ਚ ਕੁਝ ਦਿਨਾਂ ‘ਚ ਆਵੇਗੀ ਧੂੜ ਵਾਲੀ ਹਨੇਰੀ: ਮੌਸਮ ਵਿਭਾਗ
Published : Apr 29, 2019, 11:51 am IST
Updated : Apr 29, 2019, 12:07 pm IST
SHARE ARTICLE
Prediction of sand storm
Prediction of sand storm

ਤੇਜ਼ ਧੁੱਪ ਅਤੇ ਗਰਮੀ ਤੋਂ ਪ੍ਰੇਸ਼ਾਨ ਦਿੱਲੀ-ਐਨਸੀਆਰ ਦੇ ਲੋਕਾਂ ਲਈ ਪੱਛਮੀ ਰਾਜਸਥਾਨ ਤੋਂ ਵੱਡੀ ਮੁਸੀਬਤ ਆ ਰਹੀ...

ਨਵੀਂ ਦਿੱਲੀ : ਤੇਜ਼ ਧੁੱਪ ਅਤੇ ਗਰਮੀ ਤੋਂ ਪ੍ਰੇਸ਼ਾਨ ਦਿੱਲੀ-ਐਨਸੀਆਰ ਦੇ ਲੋਕਾਂ ਲਈ ਪੱਛਮੀ ਰਾਜਸਥਾਨ ਤੋਂ ਵੱਡੀ ਮੁਸੀਬਤ ਆ ਰਹੀ ਹੈ। ਭਾਰਤੀ ਮੌਸਮ ਵਿਭਾਗ (Indian Meteorological Department ) ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਰਾਜਸਥਾਨ ਦੀ ਧੂੜ ਦਿੱਲੀ-ਐਨਸੀਆਰ ਦੇ ਲੋਕਾਂ ਦੀ ਮੁਸੀਬਤ ਅਤੇ ਵਧਾਏਗੀ। ਦਰਅਸਲ, ਰਾਜਸਥਾਨ ‘ਚ ਚੱਲ ਰਹੀ ਧੂੜ ਭਰੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ‘ਚ ਧੂੜ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਤੱਕ ਗਰਮ ਹਵਾਵਾਂ ਦਾ ਸਿਲਸਿਲਾ ਘੱਟ ਹੋ ਜਾਵੇਗਾ। ਉਸ ਦਿਨ ਪ੍ਰਦੂਸ਼ਣ ਹੋਰ ਵੀ ਜ਼ਿਆਦਾ ਵਧ ਜਾਵੇਗਾ।

Prediction of sand storm Prediction of sand storm

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜਧਾਨੀ ਅਤੇ ਨੇੜਲੇ ਖੇਤਰਾਂ ‘ਚ ਧੂੜ ਭਰੀ ਹਨ੍ਹੇਰੀ ਚੱਲ ਸਕਦੀ ਹੈ। ਇਸ ਦੌਰਾਨ ਹਲਕੇ ਬੱਦਲ ਵੀ ਗਰਜ਼ ਸਕਦੇ ਹਨ। ਹਾਲਾਂਕਿ ਇਸ ਨਾਸ ਤਾਪਮਾਨ ‘ਚ ਬਹੁਤ ਜ਼ਿਆਦਾ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ ਹੈ। ਲਗਪਗ ਤੀਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ ਦੇ ਕਾਰਨ ਤਾਪਮਾਨ ‘ਚ ਤਾਂ ਜ਼ਿਆਦਾ ਵਾਧਾ ਨਹੀਂ ਹੋਇਆ, ਪਰ ਲੋਕਾਂ ਨੂੰ ਧੁੱਪ ਦੇ ਥਪੇੜਿਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ। ਉਥੇ ਹੀ, ਹਵਾ ‘ਚ ਧੂੜ ਦੇ ਸਿਰਫ਼ ਵਧਣ ਨਾਲ ਦਿੱਲੀ ਦੀ ਹਵਾ ਫਿਲਹਾਲ ਖ਼ਰਾਬ ਸ਼੍ਰੇਣੀ ‘ਚ ਬਣੀ ਹੋਈ ਹੈ।

Prediction of sand storm Prediction of sand storm

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਏਅਰ ਬੁਲੇਟਿਨ ਦੇ ਮੁਤਾਬਕ ਐਤਵਾਰ ਨੂੰ ਦਿੱਲੀ ਦਾ ਏਅਰ ਇੰਡੇਕਸ 264 ਰਿਹਾ। ਇਸ ਪੱਧਰ ਦੀ ਹਵਾ ਨੂੰ ਖ਼ਰਾਬ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਪੱਛਮ ਵਾਲਾ ਰਾਜਸਥਾਨ ਦੀ ਧੂੜ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ ਅਤੇ ਇਸ ਦੌਰਾਨ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਤੋਂ ਬੇਹੱਦ ਖ਼ਰਾਬ ‘ਤੇ ਵੀ ਪਹੁੰਚ ਸਕਦਾ ਹੈ। ਸੋਮਵਾਰ ਵੀ ਤੇਜ਼ ਧੁੱਪ ਅਤੇ ਗਰਮੀ ਦੇ ਚਲਦੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਤੇਜ਼ ਧੁੱਪ ਦੇ ਚੁਭਣ ਨਾਲ ਦਿੱਲੀ ਵਾਸੀਆਂ ਨੂੰ ਛੁੱਟੀ ਦੇ ਦਿਨ ਵੀ ਘਰ ‘ਚ ਕੈਦ ਵਾਗੂੰ ਰਹਿਣ ਲਈ ਮਜ਼ਬੂਰ ਕਰ ਦਿੱਤਾ। ਸਵੇਰ ਤੋਂ ਤੇਜ਼ ਧੁੱਪ ਦਿਨ ਚੜ੍ਹਨ ਦੇ ਨਾਲ ਹੋਰ ਵੀ ਤਿੱਖੀ ਹੁੰਦੀ ਗਈ। ਦਿਨ ਵਿੱਚ ਚੱਲੀ ਤੇਜ਼ ਗਰਮ ਹਵਾ ਨੇ ਵੀ ਦਿੱਲੀ ਵਾਸੀਆਂ ਦਾ ਹਾਲ ਬੇਹਾਲ ਕਰ ਦਿੱਤਾ। 

Prediction of sand storm Prediction of sand storm

ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਸਧਾਰਣ ਤਾਪਮਾਨ ਤੋਂ ਤਿੰਨ ਡਿਗਰੀ ਜ਼ਿਆਦਾ ਹੈ। ਹੇਠਲਾ ਤਾਪਮਾਨ 25.4 ਡਿਗਰੀ ਸੈਲਸੀਅਸ ਰਿਹਾ ਜੋ ਕਿ ਸਧਾਰਣ ਤਾਪਮਾਨ ਤੋਂ ਇੱਕ ਡਿਗਰੀ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਗਰਮੀ ਰਿੱਜ ਖੇਤਰ  ਦੇ ਲੋਕਾਂ ਨੂੰ ਝੱਲਣੀ ਪਈ। ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਰਿਹਾ। ਜਦਕਿ ਪਾਲਮ ਵਿਚ 42.9, ਸਪੋਟਰਸ ਕੰਪਲੈਕਸ ‘ਚ 42.9,  ਆਇਆ ਨਗਰ ‘ਚ 42.4 ਡਿਗਰੀ ਸੈਲਸੀਅਸ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement