ਗੂਗਲ ਦੇ 1,500 ਕਰਮਚਾਰੀ ਕਰ ਸਕਦੇ ਹਨ ਵਾਕਆਉਟ, ਜ਼ਿਆਦਾਤਰ ਔਰਤਾਂ ਸ਼ਾਮਲ
Published : Nov 1, 2018, 5:55 pm IST
Updated : Nov 1, 2018, 5:55 pm IST
SHARE ARTICLE
1,500 Google employees plan walk-out
1,500 Google employees plan walk-out

ਗੂਗਲ ਦੇ ਲਗਭੱਗ 1,500 ਕਰਮਚਾਰੀਆਂ ਨੇ ਵੀਰਵਾਰ ਨੂੰ ਦੁਨਿਆਂਭਰ ਵਿਚ ਕੰਪਨੀ ਦੇ ਦਫ਼ਤਰਾਂ ਤੋਂ ਵਾਕਆਉਟ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇਕ ਸੀ...

ਨਵੀਂ ਦਿਲੀ : (ਪੀਟੀਆਈ) ਗੂਗਲ ਦੇ ਲਗਭੱਗ 1,500 ਕਰਮਚਾਰੀਆਂ ਨੇ ਵੀਰਵਾਰ ਨੂੰ ਦੁਨਿਆਂਭਰ ਵਿਚ ਕੰਪਨੀ ਦੇ ਦਫ਼ਤਰਾਂ ਤੋਂ ਵਾਕਆਉਟ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ 'ਤੇ ਯੋਨ ਸ਼ੋਸ਼ਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਸ ਦਾ ਅਸਤੀਫਾ ਲੈ ਕੇ ਨੌਂ ਕਰੋਡ਼ ਡਾਲਰ ਦਾ ਪੈਕੇਜ ਦੇਣ ਤੋਂ ਗੁੱਸੇ 'ਚ ਆਏ ਕਰਮਚਾਰੀਆਂ ਨੇ ਵਾਕਆਉਟ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਕੰਪਨੀ ਨੇ 2016 ਤੋਂ ਬਾਅਦ ਤੋਂ ਵਰਕਪਲੇਸ 'ਤੇ ਯੋਨ ਸ਼ੋਸ਼ਨ ਦੇ ਦੋਸ਼ਾਂ ਵਿਚ 48 ਲੋਕਾਂ ਨੂੰ ਬਰਖਾਸਤ ਕੀਤਾ ਹੈ। 

More than 1,500 Google employees plan walkoutMore than 1,500 Google employees plan walkout

ਰਿਪੋਰਟ ਦੇ ਮੁਤਾਬਕ, 1,500 ਤੋਂ ਵੱਧ ਲੋਕਾਂ ਨੇ ਦੁਨਿਆਂਭਰ ਦੀ ਦੋ ਦਰਜਨ ਕੰਪਨੀਆਂ ਦੇ ਵਰਕਪਲੇਸ ਤੋਂ ਵਾਕਆਉਟ ਦੀ ਯੋਜਨਾ ਬਣਾਈ। ਇਹਨਾਂ ਵਿਚੋਂ ਜ਼ਿਆਦਾਤਰ ਔਰਤਾਂ ਹਨ। ਗੂਗਲ ਦੇ ਯੂਟਿਊਬ ਦੀ ਪ੍ਰੋਡਕਟ ਮਾਰਕਿਟਿੰਗ ਮੈਨੇਜਰ ਕਲੇਅਰ ਸਟੈਪਲੇਟਨ (33) ਨੇ ਕਿਹਾ ਕਿ ਅਸੀਂ ਇਹ ਮਹਿਸੂਸ ਹੋਣਾ ਕਰਨਾ ਚਾਹੁੰਦੇ ਕਿ ਅਸੀਂ ਅਸਮਾਨ ਹੈ ਅਤੇ ਸਾਡਾ ਸਨਮਾਨ ਨਹੀਂ ਕੀਤਾ ਜਾਂਦਾ। ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਪਿਛਲੇ ਹਫਤੇ ਅਪਣੇ ਕਰਮਚਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਕੰਪਨੀ ਵਰਕਪਲੇਸ 'ਤੇ ਯੋਨ ਸ਼ੋਸ਼ਨ ਦੇ ਮਾਮਲਿਆਂ 'ਤੇ ਸਖਤੀ ਨਾਲ ਕੰਮ ਕਰ ਰਹੀ ਹੈ। 

Google CEO Sundar PichaiGoogle CEO Sundar Pichai

ਇਹ ਪੱਤਰ ਵਿਚ ਲਿਖਿਆ ਗਿਆ ਕਿ ਐਂਡਰਾਇਡ ਦੇ ਸੰਸਥਾਪਕ ਐਂਡੀ ਰੁਬਿਨ ਉਤੇ ਸ਼ੋਸ਼ਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਕੰਪਨੀ ਤੋਂ ਉਨ੍ਹਾਂ ਨੂੰ ਚਲਦਾ ਕਰ ਦੇਣ 'ਤੇ ਵੀ ਉਨ੍ਹਾਂ ਨੂੰ ਨੌਂ ਕਰੋਡ਼ ਡਾਲਰ ਦਾ ਪੈਕੇਜ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement