
ਗੂਗਲ ਨੇ ਭਾਰਤ 'ਚ ਹੜ੍ਹ ਦਾ ਪੂਰਵ ਅਨੁਮਾਨ ਲਗਾਉਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਅਹਿਮ ਕਦਮ ਚੁੱਕਿਆ ਹੈ..........
ਨਵੀਂ ਦਿੱਲੀ : ਗੂਗਲ ਨੇ ਭਾਰਤ 'ਚ ਹੜ੍ਹ ਦਾ ਪੂਰਵ ਅਨੁਮਾਨ ਲਗਾਉਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਅਹਿਮ ਕਦਮ ਚੁੱਕਿਆ ਹੈ। ਕੰਪਨੀ ਨੇ ਭਾਰਤ 'ਚ 19-ਪਾਵਰਡ ਫਲੱਡ ਅਲਰਟਸ ਲਾਂਚ ਕੀਤਾ ਹੈ। ਇਸ ਤਹਿਤ ਬਿਹਤਰ ਫੋਰਕਾਸਟ ਮਾਡਲ ਨੂੰ ਤਿਆਰ ਕੀਤਾ ਗਿਆ ਹੈ ਜੋ ਲੋਕਾਂ ਨੂੰ ਹੜ੍ਹ ਆਉਣ 'ਤੇ ਗੂਗਲ ਪਬਲਿਕ ਅਲਰਟਸ ਰਾਹੀਂ ਪਹਿਲਾਂ ਹੀ ਇਸ ਦੀ ਜਾਣਕਾਰੀ ਦੇਣ 'ਚ ਮਦਦ ਕਰੇਗਾ। ਇਸ ਮਾਡਲ ਨੂੰ ਤਿਆਰ ਕਰਨ ਲਈ ਗੂਗਲ ਨੇ ਨਦੀ ਦੇ ਪੱਧਰ ਅਤੇ ਇਲਾਕੇ ਦੀ ਉਚਾਈ ਆਦਿ ਦੀ ਜਾਣਕਾਰੀ ਨੂੰ ਇਸ ਵਿਚ ਸ਼ਾਮਲ ਕੀਤਾ ਹੈ। ਇਸ ਮਾਡਲ 'ਚ ਦਿਖਾਏ ਗਏ ਮੈਪਸ ਨੂੰ ਹਜ਼ਾਰਾਂ ਸਿਮੁਲੇਸ਼ੰਸ 'ਤੇ ਆਧਾਰਿਤ ਤਿਆਰ ਕੀਤਾ ਗਿਆ ਹੈ।
Google's Flood Alert
ਅਜਿਹੇ 'ਚ ਜਦੋਂ ਅਸਲ 'ਚ ਹੜ੍ਹ ਆਏਗਾ ਉਦੋਂ ਹੀ ਇਹ ਸਿਸਟਮ ਅਲਰਟ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਸਾਡੇ ਮਾਡਲਸ ਹਾਇਰ ਰੈਜ਼ੋਲਿਊਸ਼ਨ 'ਚ ਸਟੀਕਤਾ ਨਾਲ ਸਹੀ ਜਾਣਕਾਰੀ ਨੂੰ ਤੁਹਾਡੇ ਤਕ ਪਹੁੰਚਾਉਣਗੇ। ਗੂਗਲ ਨੇ ਦਸਿਆ ਹੈ ਕਿ ਇਕ ਲੋਕੇਸ਼ਨ ਦੇ ਸੈਂਕੜੇ-ਹਜ਼ਾਰਾਂ ਸਿਮੁਲੇਸ਼ੰਸ ਤਿਆਰ ਕੀਤੇ ਗਏ ਹਨ। ਇਨ੍ਹਾਂ ਸਿਮੁਲੇਸ਼ੰਸ ਦੀ ਮਦਦ ਨਾਲ ਹੜ੍ਹ ਕਿਥੋਂ ਸ਼ੁਰੂ ਹੋਇਆ ਹੈ ਅਤੇ ਕਿਸ ਪਾਸੇ ਪਾਣੀ ਵਧ ਰਿਹਾ ਹੈ ਇਸ ਦੀ ਸਹੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਘਟਨਾ ਦੀ ਗੰਭੀਰਤਾ ਸਮਝਣ 'ਚ ਵੀ ਇਹ ਤਕਨੀਕ ਕਾਫੀ ਮਦਦ ਕਰੇਗੀ।
ਪਿਛਲੇ 20 ਸਾਲਾਂ ਤੋਂ ਗੂਗਲ ਸਰਚ ਲੋਕਾਂ ਨੂੰ ਸਹੀ ਜਾਣਕਾਰੀ ਦੇ ਰਹੀ ਹੈ। ਸੰਕਟ ਦੇ ਸਮੇਂ ਕ੍ਰਿਆਸ਼ੀਲ ਜਾਣਕਾਰੀ ਹਮੇਸ਼ਾ ਮਹੱਤਵਪੂਰਨ ਹੁੰਦੀ ਹੈ, ਅਜਿਹੇ 'ਚ ਗੂਗਲ ਦਾ ਨਵਾਂ ਫੀਚਰ ਬਹੁਤ ਕੰਮ ਆਏਗਾ। ਹੜ੍ਹ ਦੁਨੀਆ ਭਰ 'ਚ ਵਿਨਾਸ਼ਕਾਰੀ ਕੁਦਰਤੀ ਆਫਤ ਹੈ। ਅਨੁਮਾਨ ਹੈ ਕਿ ਹਰ ਸਾਲ ਦੁਨੀਆ ਭਰ 'ਚ 250 ਮਿਲੀਅਨ ਲੋਕ ਹੜ੍ਹ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਜਾਂਦਾ ਹੈ।