#Me Too: ਗੂਗਲ ਨੇ 48 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
Published : Oct 26, 2018, 12:12 pm IST
Updated : Oct 26, 2018, 12:12 pm IST
SHARE ARTICLE
Sundar Pichai
Sundar Pichai

ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਗੁਜ਼ਰੇ ਦੋ ਸਾਲਾਂ ਵਿਚ ਯੋਨ ਉਤਪੀੜਨ ਦੇ ਇਲਜ਼ਾਮਾ ਨਾਲ ਘਿਰੇ 48 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਇਹ ਨਾਂ ਵਿਚ 13....

ਸੈਨ ਫਰਾਂਸਿਸਕੋ (ਭਾਸ਼ਾ): ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਗੁਜ਼ਰੇ ਦੋ ਸਾਲਾਂ ਵਿਚ ਯੋਨ ਉਤਪੀੜਨ ਦੇ ਇਲਜ਼ਾਮਾ ਨਾਲ ਘਿਰੇ 48 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਇਹ ਨਾਂ ਵਿਚ 13 ਖਾਸ ਪ੍ਰਬੰਧਕ ਵੀ ਸ਼ਾਮਿਲ ਹਨ।  ਗੂਗਲ ਨੇ ਮੰਦੇ ਵਰਤਾਓ 'ਤੇ ਸਖ਼ਤ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ। ਤਕਨੀਕ ਦੇ ਖੇਤਰ ਵਿਚ ਅਮਰੀਕਾ ਦੀ ਨਾਮੀ ਕੰਪਨੀ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਤੋਂ ਇਹ ਬਿਆਨ ਜਾਰੀ ਕੀਤਾ। ਸੂਤਰਾਂ ਮੁਤਾਬਕ ਇਹ ਇਕ ਖ਼ਬਰ ਦੇ ਜਵਾਬ ਵਿਚ ਆਇਆ ਹੈ ਜਿਸ ਵਿਚ ਕਿਹਾ ਗਿਆ ਕਿ ਗੂਗਲ  ਦੇ ਇਕ ਖਾਸ ਕਰਮਚਾਰੀ ,

Sundar PichaiSundar Pichai

ਐਨਡ੍ਰਾਇਡ ਦੀ ਸ਼ੁਰੂਆਤ ਕਰਨ ਵਾਲੇ ਐਂਡੀ ਰੂਬਿਨ 'ਤੇ ਦੁਰਵਿਵਹਾਰ ਦੇ ਇਲਜ਼ਾਮ ਲਗਣ ਤੋਂ ਬਾਅਦ ਉਨ੍ਹਾਂ ਨੂੰ 9 ਕਰੋੜ ਡਾਲਰ ਦਾ ਐਗਜਿਟ ਪੈਕੇਜ ਦੇ ਕੇ ਕੰਪਨੀ ਤੋਂ ਹਟਾਇਆ ਗਿਆ। ਨਾਲ ਹੀ ਇਸ ਵਿਚ ਕਿਹਾ ਗਿਆ ਕਿ ਗੂਗਲ ਨੇ ਯੋਨ ਸੋਸ਼ਨ ਅਤੇ ਹੋਰ ਇਲਜ਼ਾਮਾ ਨੂੰ ਵੀ ਲੁਕਾਉਣ ਲਈ ਇਸ ਤਰ੍ਹਾਂ ਦੇ ਕੰਮ ਕੀਤੇ ਹਨ ।  ਇਸ ਖ਼ਬਰ 'ਤੇ ਮੀਡਿਆ ਨੇ ਗੂਗਲ ਤੋਂ ਪ੍ਰਤੀਕਿਰਆ ਮੰਗੀ ਜਿਸ ਤੇ ਕੰਪਨੀ ਨੇ ਪਿਚਾਈ ਤੋਂ ਕਰਮਚਾਰੀਆਂ ਨੂੰ ਇਕ ਈ ਮੇਲ ਜਾਰੀ ਕੀਤਾ, ਕਿ ਪਿਛਲੇ ਦੋ ਸਾਲਾਂ ਵਿਚ 13 ਖਾਸ ਪ੍ਰਬੰਧਕਾਂ ਅਤੇ ਉਸ ਤੋਂ ਉੱਤੇ ਦੇ ਲੋਕਾਂ ਸਮੇਤ 48  ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਅਤੇ

Sundar PichaiSundar Pichai

ਉਨ੍ਹਾਂ ਵਿਚੋਂ ਕਿਸੇ ਨੂੰ ਵੀ "ਕੋਈ ਐਗਜਿਟ ਪੈਕੇਜ" ਨਹੀਂ ਦਿਤਾ ਗਿਆ। ਇਸ ਬਾਰੇ ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਕਈ ਬਦਲਾਅ ਕੀਤੇ ਹਾਂ ਜਿਨ੍ਹਾਂ ਵਿਚ ਅਹੁਦੇ 'ਤੇ ਬੈਠੇ ਕਰਮਚਾਰੀਆਂ ਦੇ ਅਣ-ਉਚਿਤ ਸੁਭਾਅ ਨੂੰ ਲੈ ਕੇ ਸਖ਼ਤ ਰਵੱਈਆਂ  ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਰੁਬਿਨ ਅਤੇ ਹੋਰਾਂ 'ਤੇ ਦਿਤੀ ਗਈ ਖ਼ਬਰ ਚਾਲਬਾਜ਼ ਸੀ। ਹਾਲਾਂਕਿ ਉਨ੍ਹਾਂ ਨੇ ਲੇਖ ਦੇ ਦਾਵੀਆਂ ਦਾ ਸਹੀ ਜਵਾਬ ਨਹੀਂ ਦਿਤਾ।  ਪਿਚਾਈ ਨੇ ਕਿਹਾ ਕਿ ਅਸੀ ਤੁਹਾਨੂੰ ਭਰੋਸਾ ਦਵਾਉਣਾ ਚਾਹੁੰਦੇ ਹਾਂ ਕਿ ਅਸੀ ਯੋਨ ਸੋਸ਼ਣ ਦਾ ਸ਼ਿਕਾਰ ਹੋਏ ਜਾਂ ਗਲਤ ਵਿਵਹਾਰ ਦੇ ਹਰ ਇਕ ਸ਼ਿਕਾਇਤ ਦੀ ਸਮਿਖਿਅਕ ਕਰਦੇ ਹਾਂ।

ਰੂਬਿਨ  ਦੇ ਬੁਲਾਰੇ ਸੈਮ ਸਿੰਗਰ ਨੇ ਰੂਬਿਨ ਦੇ ਖਿਲਾਫ਼ ਲੱਗੇ ਇਲਜ਼ਾਮਾ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਕ ਹੋਰ ਕੰਪਨੀ  ਦੇ ਲਾਂਚ  ਦੇ ਚਲਦੇ ਆਪਣੀ ਮਰਜ਼ੀ ਨਾਲ ਗੂਗਲ ਛੱਡਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement