
ਪੀੜਤ ਨੇ ਲਗਾਇਆ ਦਹੇਜ ਲਈ ਤੰਗ ਕਰਨ ਦਾ ਆਰੋਪ
ਤੇਲਗਾਨਾ : ਹੈਦਰਾਬਾਦ ਵਿਚ ਇੱਕ ਵਿਅਕਤੀ ਨੇ ਟੇਡੇ ਦੰਦਾ ਦੇ ਕਾਰਨ ਆਪਣੀ ਘਰਵਾਲੀ ਨੂੰ ਤਿੰਨ ਤਲਾਕ ਦੇ ਦਿੱਤਾ। ਹਾਲਾਂਕਿ ਪੁਲਿਸ ਨੇ ਤਲਾਕ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਔਰਤ ਰੁਖਸਾਨਾ ਬੇਗਮ ਨੇ ਦੱਸਿਆ ਕਿ ਉਸਦਾ ਵਿਆਹ ਮੁਸਤਫਾ ਦੇ ਨਾਲ 27 ਜੂਨ 2019 ਨੂੰ ਹੋਇਆ ਸੀ।
Triple Talaq Case
ਉਸਨੇ ਕਿਹਾ ਕਿ 'ਵਿਆਹ ਵੇਲੇ ਉਸਦੇ ਘਰਵਾਲੇ ਨੇ ਕਈ ਚੀਜਾਂ ਮੰਗੀਆਂ ਅਤੇ ਸਾਡੇ ਪਰਿਵਾਰ ਨੇ ਉਨ੍ਹਾਂ ਨੂੰ ਪੇਸ਼ਕਸ਼ ਕੀਤੀ। ਵਿਆਹ ਤੋਂ ਬਾਅਦ ਫਿਰ ਉਸਦੇ ਘਰਵਾਲੇ ਅਤੇ ਸੁਹਰੇ ਘਰ ਵਾਲਿਆਂ ਨੇ ਉਸ ਤੋਂ ਆਪਣੇ ਘਰ ਦਾ ਹੋਰ ਸੋਨਾ ਅਤੇ ਪੈਸਾ ਲਿਆਉਣ ਦੇ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਸਤਫਾ ਨੇ ਉਸਦੇ ਭਰਾ ਤੋਂ ਨਵੀਂ ਮੋਟਰਸਾਇਕਲ ਵੀ ਲੈ ਲਈ'। ਪੀੜਤ ਔਰਤ ਨੇ ਕਿਹਾ ਕਿ 'ਸੁਹਰੇ ਘਰ ਵਾਲੇ ਮੈਨੂੰ ਰੋਜ ਤਸ਼ੱਦਦ ਦੇ ਰਹੇ ਸਨ। ਆਖਿਰਕਾਰ ਮੇਰੇ ਘਰਵਾਲੇ ਨੇ ਕਿਹਾ ਕਿ ਉਹ ਮੇਰੇ ਟੇਡੇ ਦੰਦਾ ਕਰਕੇ ਮੈਨੂੰ ਪਸੰਦ ਨਹੀਂ ਕਰਦਾ ਅਤੇ ਇਸ ਲਈ ਉਹ ਉਸ ਤੋਂ ਅਲੱਗ ਹੋ ਜਾਵੇ। ਮੈ ਮੁਸਤਫਾ ਤੋਂ ਪੁਛਿਆ ਕਿ ਉਸਨੇ ਵਿਆਹ ਤੋਂ ਪਹਿਲਾਂ ਵੀ ਮੈਨੂੰ ਦੇਖਿਆ ਸੀ, ਜਿਸ ਤੋਂ ਬਾਅਦ ਸਾਡਾ ਵਿਆਹ ਹੋਇਆ ਸੀ।'
Triple Talaq Case
ਪੀੜਤ ਦਾ ਕਹਿਣਾ ਹੈ ਕਿ ਬਾਅਦ ਵਿਚ ਉਨ੍ਹਾਂ ਨੇ ਮੈਨੂੰ ਆਪਣੇ ਘਰ ਵਿਚ 10 ਤੋਂ 15 ਦਿਨਾਂ ਦੇ ਲਈ ਬੰਦ ਕਰ ਦਿੱਤਾ ਅਤੇ ਜਦੋਂ ਮੈ ਬੀਮਾਰ ਹੋ ਗਈ ਤਾਂ ਉਨ੍ਹਾਂ ਨੇ ਇਸ ਦੀ ਸਾਰੀ ਜਾਣਕਾਰੀ ਮੇਰੇ ਮਾਤਾ ਪਿਤਾ ਨੂੰ ਦਿੱਤੀ ਅਤੇ ਮੈਨੂੰ ਵਾਪਸ ਆਪਣੇ ਮਾਤਾ-ਪਿਤਾ ਦੇ ਘਰ ਭੇਜ ਦਿੱਤਾ। ਮੈ ਇਸ ਘਟਨਾ ਦੀ ਸ਼ਿਕਾਇਤ ਸਥਾਨਕ ਪੁਲਿਸ ਕੋਲ ਕੀਤੀ। ਇਸ ਤੋਂ ਬਾਅਦ ਮੇਰੇ ਘਰਵਾਲੇ ਅਤੇ ਸੁਹਰੇ ਵਾਲਿਆਂ ਨੇ ਸਮਝੌਤਾ ਕੀਤਾ ਅਤੇ ਕਿਹਾ ਕਿ ਉਹ ਮੈਨੂੰ ਵਾਪਸ ਆਪਣੇ ਘਰ ਲੈ ਜਾਣਗੇ।'
Triple Talaq Case
ਪੀੜਤ ਔਰਤ ਅਨੁਸਾਰ '1 ਅਕਤੂਬਰ ਨੂੰ ਮੁਸਤਫਾ ਮੇਰੇ ਘਰ ਆਇਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਵੇਗਾ ਅਤੇ ਫਿਰ ਕਿਹਾ ਕਿ ਉਸਨੂੰ ਮੇਰੇ ਦੰਦ ਪਸੰਦ ਨਹੀਂ ਹਨ। ਆਖਰ ਵਿੱਚ ਉਸਨੇ ਤਿੰਨ ਵਾਰ ਤਲਾਕ ਕਿਹਾ ਅਤੇ ਚਲਾ ਗਿਆ। ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ।' ਜਿਸ ਤੋਂ ਬਾਅਦ ਪੀੜਤ ਨੇ 12 ਅਕਤੂਬਰ ਨੂੰ ਮੁਸਤਫਾ ਨਾਲ ਸਪੰਰਕ ਕੀਤਾ ਅਤੇ ਮੁਸਤਫਾ ਨੇ ਉੱਤਰ ਦਿੱਤਾ ਅਤੇ ਕਿਹਾ ਕਿ ਹੁਣ ਸਾਡੇ ਵਿਚਕਾਰ ਰਿਸ਼ਤਾ ਖਤਮ ਹੋ ਗਿਆ ਹੈ । ਇਸ ਤੋਂ ਬਾਅਦ ਉਸਨੇ ਫਿਰ ਤਿੰਨ ਵਾਰ ਤਲਾਕ ਕਿਹਾ ਅਤੇ ਫੋਨ ਕੱਟ ਦਿੱਤਾ। ਪੀੜਤ ਨੇ ਦੱਸਿਆ ਕਿ ਮੈ ਕਈ ਦਿਨ ਉਸਦੀ ਪ੍ਰਤੀਕਿਰਿਆਂ ਦਾ ਇੰਤਜ਼ਾਰ ਕਰਦੀ ਰਹੀ ਪਰ ਕੋਈ ਜਵਾਬ ਨਾ ਮਿਲਿਆ।
Telangana Police
ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਥਾਣੇ ਵਿਚ ਆਪਣੇ ਸਹੁਰੇ ਵਾਲਿਆ ਦੇ ਖਿਲਾਫ਼ ਤਿੰਨ ਤਲਾਕ ਅਤੇ ਦਹੇਜ ਲਈ ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁਸਤਫਾ ਦੇ ਖਿਲਾਫ ਦਹੇਜ ਅਤੇ ਤਿੰਨ ਤਲਾਕ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ।