
ਯਸ਼ੀਮਨ ਸ਼ੇਖ ਨੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਤਲਾਕ 'ਤੇ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਸ਼ਲਾਘਾ ਕੀਤੀ ਹੈ,
ਨਵੀਂ ਦਿੱਲੀ- ਯਸ਼ੀਮਨ ਸ਼ੇਖ ਨੂੰ ਰਾਤ ਤਿੰਨ ਵਜੇ ਉਸ ਦੇ ਸ਼ੌਹਰ ਨੇ ਤਲਾਕ ਤਲਾਕ ਤਲਾਕ ਬੋਲ ਕੇ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਸੀ। ਯਸ਼ੀਮਨ ਨੇ ਉਸ ਦੇ ਖਿਲਾਫ਼ ਥਾਣੇ ਵਿਚ ਐਫ਼ਆਈਆਰ ਵੀ ਦਰਜ ਕਰਵਾਈ ਸੀ ਪਰ ਕਾਨੂੰਨ ਕਮਜ਼ੋਰ ਹੋਣ ਕਾਰਨ ਕੋਈ ਮਦਦ ਨਾ ਮਿਲੀ।
Triple Talaq Bill
ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਬਿੱਲ ਪਾਸ ਹੋਣ ਤੋਂ ਬਾਅਦ ਯਸ਼ੀਮਨ ਦੇ ਘਰ ਖੁਸ਼ੀ ਮਨਾਈ ਗਈ। ਅੱਜ ਵੀਰਵਾਰ ਨੂੰ ਰਾਸ਼ਟਰਪਤੀ ਨੇ ਵੀ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਰਤ ਦੇ ਚੌਕ ਬਾਜ਼ਾਰ ਇਲਾਕੇ ਵਿਚ ਰਹਿਣ ਵਾਲੀ ਯਸ਼ੀਮਨ ਸ਼ੇਖ ਨੂੰ ਪਤੀ ਨੇ ਕੁੱਝ ਦਿਨ ਪਹਿਲਾਂ ਤਲਾਕ ਤਲਾਕ ਤਲਾਕ ਬੋਲ ਦਿੱਤਾ ਸੀ। ਪਤੀ ਦੁਆਰਾ ਤਿੰਨ ਤਲਾਕ ਦਿੱਤੇ ਜਾਣ ਨੂੰ ਲੈ ਕੇ ਯਸ਼ੀਮਨ ਸ਼ੇਖ ਨੇ ਚੌਕ ਬਾਜ਼ਾਰ ਪੁਲਿਸ ਥਾਣੇ ਵਿਚ ਦਾਜ ਮਨਾਹੀ ਧਾਰਾ, ਹਿੰਸਾ ਅਤੇ ਤਿੰਨ ਤਲਾਕ ਦੇ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਸੀ, ਪਰ ਕਾਨੂੰਨ ਕਮਜ਼ੋਰ ਹੋਣ ਕਾਰਨ ਯਸ਼ਮਿਨ ਸ਼ੇਖ ਦੇ ਪਤੀ ਅਤੇ ਉਸਦੇ ਸੱਸ ਸੁਹਰੇ ਨੂੰ ਪੁਲਿਸ ਥਾਣੇ ਤੋਂ ਹੀ ਜਮਾਨਤ ਦੇ ਦਿੱਤੀ ਸੀ।
yashmin shekh celebration after triple talaq billਹੁਣ ਕੇਂਦਰ ਸਰਕਾਰ ਨੇ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਤਿੰਨ ਤਲਾਕ ਨੂੰ ਲੈ ਕੇ ਬਿੱਲ ਪਾਸ ਕਰ ਲਿਆ ਹੈ ਅਤੇ ਰਾਸ਼ਟਰਪਤੀ ਨੇ ਵੀ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਸੂਰਤ ਵਿੱਚ ਰਹਿਣ ਵਾਲੀ ਯਸ਼ਮੀਨ ਸ਼ੇਖ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਘਰ ਦੀਆਂ ਔਰਤਾਂ ਇਕ ਦੂਜੇ ਨੂੰ ਹੱਸ ਹੱਸ ਕੇ ਲੱਡੂ ਖਵਾ ਰਹੀਆਂ ਹਨ
Triple Talaq Bill ਅਤੇ ਰਾਜ ਸਭਾ ਵਿਚ ਤਿੰਨ ਤਲਾਕ ਬਿੱਲ ਪਾਸ ਹੋਣ ਦੀ ਖੁਸ਼ੀ ਜ਼ਾਹਰ ਕਰ ਰਹੀਆਂ ਹਨ। ਯਸ਼ੀਮਨ ਸ਼ੇਖ ਨੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਤਲਾਕ 'ਤੇ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਸ਼ਲਾਘਾ ਕੀਤੀ ਹੈ, ਦੂਜੇ ਪਾਸੇ ਬਿੱਲ ਦਾ ਵਿਰੋਧ ਕਰਨ ਵਾਲੇ ਮੌਲਵੀਆਂ ਦੀ ਜਮ ਕੇ ਖਿਚਾਈ ਵੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।